ਸੋਮਵਾਰ ਦੇਰ ਰਾਤ ਮੁੰਬਈ ਦੇ ਕੁਰਲਾ ਈਸਟ ਦੇ ਨਾਇਕ ਨਗਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਇੱਕ ਦਰਦਨਾਕ ਹਾਦਸਾ ਵਾਪਰਿਆ । ਬੀਐਮਸੀ ਮੁਤਾਬਕ ਮਲਬੇ ਹੇਠੋਂ 12 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਇੱਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 25 ਤੋਂ ਵੱਧ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹਨ। ਮੌਕੇ ‘ਤੇ ਪਹੁੰਚੇ ਬੀਐਮਸੀ ਦੀ ਵਧੀਕ ਕਮਿਸ਼ਨਰ ਅਸ਼ਵਨੀ ਭਿੜੇ ਨੇ ਦੱਸਿਆ ਕਿ ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ 2013 ਤੋਂ ਪਹਿਲਾਂ ਮੁਰੰਮਤ ਅਤੇ ਫਿਰ ਢਾਹੁਣ ਲਈ ਨੋਟਿਸ ਦਿੱਤੇ ਗਏ ਸਨ।
ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਮੁੰਬਈ ‘ਚ ਇਮਾਰਤ ਹਾਦਸੇ ਵਾਲੀ ਥਾਂ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਕੁੱਝ ਲੋਕਾਂ ਨੂੰ ਬਚਾਇਆ ਗਿਆ ਹੈ। ਸਾਰੀਆਂ 4 ਇਮਾਰਤਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਥੇ ਲੋਕ ਰਹਿੰਦੇ ਹਨ। ਸਾਡੀ ਤਰਜੀਹ ਹਰ ਕਿਸੇ ਨੂੰ ਬਚਾਉਣਾ ਹੈ। ਸਵੇਰੇ ਅਸੀਂ ਇਨ੍ਹਾਂ ਇਮਾਰਤਾਂ ਨੂੰ ਖਾਲੀ ਕਰਵਾਉਣ ਅਤੇ ਢਾਹੁਣ ਦਾ ਕੰਮ ਦੇਖਾਂਗੇ ਤਾਂ ਜੋ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
----------- Advertisement -----------
ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗੀ, ਇਕ ਦੀ ਮੌਤ,ਦੋ ਦਰਜਨ ਤੋਂ ਵੱਧ ਅਜੇ ਵੀ ਦੱਬੇ
Published on
----------- Advertisement -----------
----------- Advertisement -----------












