ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫਿਲਮ ‘ਸਹੁਰਿਆਂ ਦਾ ਪਿੰਡ ਆ ਗਿਆ’ ਦਾ ਟ੍ਰਲੇਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਚਲਦੇ ਹੀ ਫ਼ਿਲਮ ਨਿਰਮਾਤਾ ਨੇ ਸਹੁਰਿਆਂ ਦਾ ਪਿੰਡ ਆ ਗਿਆ ਦਾ ਇੱਕ ਹੋਰ ਗੀਤ ਰਿਲੀਜ਼ ਕਰ ਦਿਤਾ ਹੈ। ਵਿੱਚ ਕਈ ਤਰ੍ਹਾਂ ਦੇ ਰੰਗ ਹਨ ਜਿਹੜੇ ਤੁਹਾਨੂੰ ਦੇਖਣ ਨੂੰ ਮਿਲਣਗੇ। ਤੁਸੀਂ ਇਸ ਜੋੜੀ ਨੂੰ ਪਹਿਲਾਂ ਫਿਲਮ ਸੁਰਖ਼ੀ ਬਿੰਦੀ ਵਿੱਚ ਦੇਖ ਚੁੱਕੇ ਹੋ ਅਤੇ ਹੁਣ ਤੁਸੀਂ ਇਸ ਜੋੜੀ ਨੂੰ ਇਸ ਫਿਲਮ ਵਿੱਚ ਦੇਖੋਗੇ। ਇਸ ਗੀਤ ਦੇ ਬੋਲ ਹਨ ਜਾਨ ਵਾਰ ਦਾ। ਇਸ ਗੀਤ ਨੂੰ ਯੂਟਿਊਬ ਤੇ ਰਿਲੀਜ਼ ਕੀਤਾ ਗਿਆ ਹੈ। ਦਸ ਦਈਏ ਕਿ ਸਰਗੁਨ ਤੇ ਗੁਰਨਾਮ ਦੋਵਾਂ ਨੇ ਇਸ ਗੀਤ ਦਾ ਇੱਕ ਹਿੱਸਾ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਸ਼ੇਅਰ ਕੀਤਾ।
ਇਸ ਗੀਤ ਦੀ ਕੋਈ ਅਧਿਕਾਰਤ ਵੀਡੀਓ ਜਾਰੀ ਨਹੀਂ ਕੀਤਾ ਗਿਆ, ਪਰ ਫ਼ਿਲਮ ਦੇ ਸੀਨਜ਼ ਨੂੰ ਜੋੜ ਕੇ ਵੀਡੀਓ ਬਣਾਈ ਗਈ ਹੈ, ਜਿਸ ਵਿੱਚ ਸਰਗੁਨ ਤੇ ਗੁਰਨਾਮ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੇ ਸੁਰਾਂ ਨਾਲ ਸਜਾਇਆ ਹੈ। ਇਸ ਦੇ ਨਾਲ ਹੀ ਗੀਤ ਦੇ ਬੋਲ ਵੀ ਖੁਦ ਗੁਰਨਾਮ ਭੁੱਲਰ ਨੇ ਲਿਖੇ ਹਨ ਤੇ ਧੁਨ ਵੀ ਗੁਰਨਾਮ ਭੁੱਲਰ ਦੀ ਹੈ, ਜਦਕਿ ਗੀਤ ਨੂੰ ਸੰਗੀਤ ਦੌੜ ਮਿਊਜ਼ਿਕ ਕੰਪਨੀ ਨੇ ਦਿਤਾ ਹੈ। ਦਸ ਦਈਏ ਕਿ ਸਹੁਰਿਆਂ ਦਾ ਪਿੰਡ ਆ ਗਿਆ ਫ਼ਿਲਮ 8 ਜੁਲਾਈ ਨੂੰ ਸਿਨੇਮਾਘਰਾਂਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ `ਚ ਸਰਗੁਨ ਗੁਰਨਾਮ ਵਿਚਾਲੇ ਪਿਆਰ ਤੇ ਤਕਰਾਰ ਦੀ ਰੋਮਾਂਟਿਕ ਕਹਾਣੀ ਦੇਖਣ ਨੂੰ ਮਿਲੇਗੀ। ਫ਼ਿਲਮ ਦਾ ਟਰੇਲਰ ਜ਼ਬਰਦਸਤ ਸੀ, ਜਿਸ ਨੂੰ ਦੇਖ ਕੇ ਲਗਦਾ ਹੈ ਕਿ ਇਸ ਫ਼ਿਲਮ ਦੀ ਅਲੱਗ ਕਹਾਣੀ ਇਸ ਨੂੰ ਸੁਪਰਹਿੱਟ ਬਣਾਏਗੀ। ਇਸ ਫ਼ਿਲਮ ਦੀ ਕਹਾਣੀ ਪਾਲੀਵੁੱਡ ਕਲਾਕਾਰ ਤੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਲਿਖੀ ਹੈ।













