November 7, 2026, 10:29 pm
----------- Advertisement -----------
HomeNewsEntertainmentMs Marvel 'ਚ 'ਵਲੀਦ' ਦਾ ਕਿਰਦਾਰ ਨਿਭਾਉਣਗੇ ਫਰਹਾਨ ਅਖਤਰ,ਸਾਹਮਣੇ ਆਈ ਚੌਥੇ ਐਪੀਸੋਡ...

Ms Marvel ‘ਚ ‘ਵਲੀਦ’ ਦਾ ਕਿਰਦਾਰ ਨਿਭਾਉਣਗੇ ਫਰਹਾਨ ਅਖਤਰ,ਸਾਹਮਣੇ ਆਈ ਚੌਥੇ ਐਪੀਸੋਡ ਦੀ ਝਲਕ

Published on

----------- Advertisement -----------

ਮੁੰਬਈ, 30 ਜੂਨ : ਮਾਰਵਲ ਸਟੂਡੀਓਜ਼ ਨੇ ਐਪੀਸੋਡ ਦੇ ਫਰਹਾਨ ਅਖਤਰ ਦੇ ਕਿਰਦਾਰ ਨੂੰ ਪੇਸ਼ ਕਰਨ ਵਾਲਾ ਟੀਜ਼ਰ ਰਿਲੀਜ਼ ਕੀਤਾ ਹੈ। ਮਿਸ ਮਾਰਵਲ ਐਪੀਸੋਡ 4 ਦੇ ਪ੍ਰੀਮੀਅਰ ਤੋਂ ਪਹਿਲਾਂ, ਅਦਾਕਾਰ ਦੇ ਕਿਰਦਾਰ ਨੂੰ ਦਰਸਾਉਂਦਾ ਇਹ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਇਸ ਸੀਰੀਜ਼ ‘ਚ ਫਰਹਾਨ ਅਖਤਰ ‘ਵਲੀਦ’ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਲੜੀਵਾਰ ਵਿੱਚ ਅਦਾਕਾਰ ਨੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪ੍ਰਸ਼ੰਸਕਾਂ ਨਾਲ ਆਪਣੇ ਕਿਰਦਾਰ ਦੀ ਇਕ ਝਲਕ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਭਿਨੇਤਾ ਨੇ ਕੈਪਸ਼ਨ ‘ਚ ਲਿਖਿਆ, ‘ਸਾਡੇ ਕੋਲ ਕਰਨ ਲਈ ਬਹੁਤ ਕੁਝ ਹੈ ਅਤੇ ਤੁਸੀਂ ਬਹੁਤ ਕੁਝ ਦੇਖਣਾ ਹੈ।’ ਫਰਹਾਨ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਅਭਿਨੇਤਾ ਦਾ ਲੁੱਕ ਅਤੇ ਕਿਰਦਾਰ ਦੋਵੇਂ ਹੀ ਕਾਫੀ ਦਮਦਾਰ ਨਜ਼ਰ ਆ ਰਹੇ ਹਨ।

ਦੂਜੇ ਪਾਸੇ ਫਰਹਾਨ ਅਖਤਰ ਨੂੰ ਵਲੀਦ ਦੇ ਕਿਰਦਾਰ ‘ਚ ਦੇਖਣ ਲਈ ਪ੍ਰਸ਼ੰਸਕ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਫਰਹਾਨ ਅਖ਼ਤਰ ਦੀ ਐਂਟਰੀ ਮਿਸ ਮਾਰਵਲ ਸੀਇੰਗ ਰੈੱਡ ਦੇ ਚੌਥੇ ਐਪੀਸੋਡ ‘ਚ ਹੋਈ ਹੈ, ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ। ਫਰਹਾਨ ਅਖ਼ਤਰ ਦਾ ਨਾਂ ਸੋਸ਼ਲ ਮੀਡੀਆ ‘ਤੇ ਟ੍ਰੈਂਡਿੰਗ ਲਿਸਟ ‘ਚ ਸ਼ਾਮਲ ਹੈ। ਦਰਸ਼ਕਾਂ ਨੂੰ ਮਿਸ ਮਾਰਵਲ ਦੇ ਇਸ ਐਪੀਸੋਡ ‘ਚ ਫਰਹਾਨ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਮਿਸ ਮਾਰਵਲ ਦੇ ਐਪੀਸੋਡ ਵਿੱਚ, ਇਸ ਵਿੱਚ ਫਰਹਾਨ ਨੇ ਵਾਲਿਬ ਦਾ ਕਿਰਦਾਰ ਨਿਭਾਇਆ ਹੈ। ਇਸ ਵਿੱਚ ਕਮਲਾ ਖਾਨ ਨੇ ਆਪਣੀ ਨਾਨੀ ਦੇ ਕਹਿਣ ‘ਤੇ ਆਪਣੀ ਮਾਂ ਮੁਨੀਬਾ ਨਾਲ ਪਾਕਿਸਤਾਨ ਪਹੁੰਚਦੀ ਹੈ, ਜਿੱਥੇ ਕਮਲਾ ਉਹ ਸਟੇਸ਼ਨ ਦੇਖਦੀ ਹੈ ਜਿੱਥੇ ਉਸ ਦੀ ਨਾਨੀ ਸਨਾ ਆਪਣੇ ਪਿਤਾ ਹਸਨ (ਫਵਾਦ ਖਾਨ) ਨਾਲ ਭਾਰਤ-ਪਾਕਿ ਵੰਡ ਦੌਰਾਨ ਆਖਰੀ ਰੇਲਗੱਡੀ ਰਾਹੀਂ ਕਰਾਚੀ ਪਹੁੰਚੀ ਸੀ। ਇਸ ਦੌਰਾਨ ਕਮਲਾ ਦੀ ਮੁਲਾਕਾਤ ਕਰੀਮ ਉਰਫ ਲਾਲ ਖੰਜਰ ਨਾਲ ਹੋਈ। ਇਹ ਕਰੀਮ ਹੀ ਹੈ ਜੋ ਕਮਲਾ ਨੂੰ ਆਪਣੇ ਸਾਥੀ ਵਾਲੀਬ (ਫਰਹਾਨ ਅਖਤਰ) ਕੋਲ ਲੈ ਜਾਂਦਾ ਹੈ। ਇਸ ਐਪੀਸੋਡ ਵਿੱਚ, ਕਮਲਾ ਦੇ ਆਪਣੇ ਅਤੀਤ ਦੀ ਖੋਜ ਵਿੱਚ ਸਫ਼ਰ ਬਾਰੇ ਹੀ ਦਿਖਾਇਆ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪਰਵਿੰਦਰ ਝੋਟਾ ਦੀ ਅੰਤਿਮ ਵਿਦਾਈ,ਪਿਤਾ ਨੇ ਦੱਸਿਆ ਦੀਵਾਲੀ ਵਾਲੇ ਦਿਨ ਸਸਕਾਰ ਰੱਖਣ ਦਾ ਕਾਰਨ

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦਾ ਅੰਤਿਮ ਸੰਸਕਾਰ ਕੱਲ੍ਹ ਦੀਵਾਲੀ ਵਾਲੇ ਦਿਨ ਕੀਤਾ ਜਾਵੇਗਾ।...

ਦੀਵਾਲੀ ‘ਤੇ ਮਾਨ ਸਰਕਾਰ ਦਾ ਵੱਡਾ ਤੋਹਫਾ, 6,507 ਕੰਪਿਊਟਰ ਟੀਚਰਾਂ ਦੇ DA ‘ਚ 40% ਕੀਤਾ ਵਾਧਾ

ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (PICTES) ਦੇ ਮਹਿੰਗਾਈ ਭੱਤੇ (DA) ਵਿੱਚ 40 ਫੀਸਦੀ...

 PM ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ, ਕਿਹਾ- ‘ਜਵਾਨਾਂ ਨਾਲ ਮਨਾਉਣਗੇ ਤਿਉਹਾਰ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ...

ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨਾਲ ਹਾਕੀ ਦੇ ਆਲਮੀ ਨਕਸ਼ੇ ’ਤੇ ਸੁਨਹਿਰੀ ਹਸਤਾਖ਼ਰ

ਮੋਹਾਲੀ, 6 ਨਵੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ...

ED ਦੀ 48 ਘੰਟੇ ਰੇਡ ਮਗਰੋਂ ਵੀ ਕੁਝ ਨਹੀਂ ਮਿਲਿਆ: ਹਰਪਾਲ ਚੀਮਾ

ਚੰਡੀਗੜ੍ਹ 6 ਨਵੰਬਰ:ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ...

ਪ੍ਰੇਮ ਸਿੰਘ ਚੰਦੂਮਾਜਰਾ ਦੀ ਘਰ ਵਾਪਸੀ, ਪੁੱਤ ਸਣੇ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਿਲ

ਅਕਾਲੀ ਦਲ (ਪੁਨਰ ਸੁਰਜੀਤ) ਨੂੰ ਅਲਵਿਦਾ ਕਰਨ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ...

ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਵਿਜੀਲੈਂਸ ਵੱਲੋਂ ਈਡੀ ਨੂੰ ਸ਼ਿਕਾਇਤ, ਕਰੋੜਾਂ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜਾਂਚ ਦੀ ਮੰਗ

ਪੰਜਾਬ ਵਿਜੀਲੈਂਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਦਾ ਛਾਪਾ, ਬਠਿੰਡਾ ‘ਚ ਕਈ ਥਾਵਾਂ ‘ਤੇ ਮਠਿਆਈਆਂ ਤੇ ਦੁੱਧ ਦੇ ਭਰੇ ਸੈਂਪਲ

ਤਿਉਹਾਰੀ ਸੀਜ਼ਨ, ਖ਼ਾਸ ਕਰਕੇ ਦੀਵਾਲੀ ਦੇ ਮੱਦੇਨਜ਼ਰ ਮਠਿਆਈਆਂ ਅਤੇ ਦੁੱਧ ਤੋਂ ਬਣਨ ਵਾਲੀਆਂ ਵਸਤਾਂ...

ਅੰਮ੍ਰਿਤਸਰ ਤੋਂ ਬੰਗਾਲ ਜਾ ਰਹੀ ਕਰਮਭੂਮੀ ਐਕਸਪ੍ਰੇਸ ‘ਚ ਲੱਗੀ ਅੱਗ, ਰਾਜਪੁਰਾ ‘ਚ ਰੋਕੀ ਟ੍ਰੇਨ, ਲੋਕਾਂ ਨੂੰ ਕੱਢਿਆ ਬਾਹਰ

ਪਟਿਆਲਾ ਤੋਂ ਇੱਕ ਵੱਡੀ ਅਤੇ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ...