October 26, 2026, 8:58 am
----------- Advertisement -----------
HomeNewsEntertainmentਅਰਜੁਨ ਕਪੂਰ ਅਤੇ ਜਾਨ ਅਬ੍ਰਾਹਮ ਦੀ ਫ਼ਿਲਮ 'ਏਕ ਵਿਲੇਨ ਰਿਟਰਨਜ਼' ਦਾ ਸ਼ਾਨਦਾਰ...

ਅਰਜੁਨ ਕਪੂਰ ਅਤੇ ਜਾਨ ਅਬ੍ਰਾਹਮ ਦੀ ਫ਼ਿਲਮ ‘ਏਕ ਵਿਲੇਨ ਰਿਟਰਨਜ਼’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

Published on

----------- Advertisement -----------

ਜਾਨ ਅਬ੍ਰਾਹਮ ਅਤੇ ਅਰਜੁਨ ਕਪੂਰ ਸਟਾਰਰ ਫਿਲਮ ‘ਏਕ ਵਿਲੇਨ ਰਿਟਰਨਜ਼’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ‘ਚ ਅਰਜੁਨ ਅਤੇ ਜੌਨ ਦੀ ਜ਼ਬਰਦਸਤ ਐਕਸ਼ਨ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਧਮਾਕੇਦਾਰ ਸਟੰਟ ਅਤੇ ਲੜਾਈ ਦੇ ਦ੍ਰਿਸ਼ਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਈ ਗੁਣਾ ਵੱਧ ਗਿਆ ਹੈ ਪਰ ਇਸ ਦੇ ਬਾਵਜੂਦ ਫਿਲਮ ਨੂੰ ਟਵਿੱਟਰ ‘ਤੇ ਮਿਲਿਆ-ਜੁਲਿਆ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਦੀ ਸ਼ੁਰੂਆਤ ‘ਚ ਦੱਸਿਆ ਗਿਆ ਹੈ ਕਿ ਵਿਲੇਨ ਲਗਭਗ 8 ਸਾਲ ਬਾਅਦ ਵਾਪਸੀ ਕੀਤੀ ਹੈ। ਇਸ ਵਾਰ ਉਹ ਉਨ੍ਹਾਂ ਕੁੜੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜੋ ਇਕਤਰਫਾ ਵਾਲੇ ਪਿਆਰ ‘ਚ ਹਨ।

YouTube player

ਇਸ ਵਾਰ ਇਹ ਖਲਨਾਇਕ ਨਵੇਂ ਅੰਦਾਜ਼ ‘ਚ ਨਜ਼ਰ ਆਵੇਗਾ, ਕਿਉਂਕਿ ਉਹ ਦਿਲ ਟੁੱਟੇ ਪ੍ਰੇਮੀਆਂ ਦਾ ਮਸੀਹਾ ਬਣ ਕੇ ਆਇਆ ਹੈ। ਇਸ ਫਿਲਮ ਦੀ ਕਹਾਣੀ ਜ਼ਬਰਦਸਤ ਹੈ ਕਿਉਂਕਿ ਇਹ ਪ੍ਰੇਮ ਕਹਾਣੀ ਦੇ ਨਾਲ ਅਪਰਾਧ ਅਤੇ ਸਸਪੈਂਸ ਦਾ ਬੇਮਿਸਾਲ ਸੁਮੇਲ ਹੈ। ਅਸਲ ਖਲਨਾਇਕ ਦਾ ਪਤਾ ਲਗਾਉਣ ਲਈ ਦਰਸ਼ਕਾਂ ਨੂੰ ਇਹ ਫਿਲਮ ਅੰਤ ਤੱਕ ਦੇਖਣੀ ਪਵੇਗੀ। ਜਿਸ ਲਈ ਦਰਸ਼ਕਾਂ ਨੂੰ ਸਿਨੇਮਾ ਘਰ ਚ ਜਾਣਾ ਪਵੇਗਾ। ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਕਹਾਣੀ ‘ਚ ਜਾਨ ਅਬ੍ਰਾਹਮ ਅਤੇ ਅਰਜੁਨ ਕਪੂਰ ਇੱਕ-ਦੂਜੇ ਦੇ ਦੁਸ਼ਮਣ ਹਨ। ਇਸ ਦੇ ਨਾਲ ਹੀ ਤਾਰਾ ਸੁਤਾਰੀਆ ਅਤੇ ਦਿਸ਼ਾ ਪਟਾਨੀ ਵੀ ਸਸਪੈਂਸ ਭਰੇ ਕਿਰਦਾਰਾਂ ‘ਚ ਨਜ਼ਰ ਆ ਰਹੀਆਂ ਹਨ। ਟ੍ਰੇਲਰ ਚ ਕਹਾਣੀ ਦੇ ਸਸਪੈਸ਼ ਨੂੰ ਬਰਕਰਾਰ ਰੱਖਿਆ ਗਿਆ ਹੈ। ਜਿਸ ਕਰਕੇ ਦਰਸ਼ਕਾਂ ਵੱਲੋਂ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਇਹ ਫ਼ਿਲਮ 29 ਜੁਲਾਈ ਨੂੰ ਰਿਲੀਜ਼ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵੀਂ ਵਿਆਹੀ ਦਾ ਸਹੁਰਾ ਪਰਿਵਾਰ ਵੱਲੋਂ ਜ਼ਬਰਨ ਧਰਮ ਬਦਲਣ ਦੀ ਕੋਸ਼ਿਸ਼, ਪੁਲਿਸ ਨੇ ਕੀਤੀ ਕਾਰਵਾਈ

ਪੰਜਾਬ ਵਿੱਚ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਚੂਰਪੁਰ ਰੋਡ...

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਰਮਿੰਦਰ ਸਿੰਘ ਆਵਲਾ, ਸੁਖਬੀਰ ਬਾਦਲ ਨੇ ਪਾਰਟੀ ‘ਚ ਕੀਤਾ ਸਵਾਗਤ

ਸੀਨੀਅਰ ਕਾਂਗਰਸੀ ਆਗੂ ਅਤੇ ਜਲਾਲਾਬਾਦ ਦੇ ਸਾਬਕਾ ਵਿਧਾਇਕ, ਰਮਿੰਦਰ ਸਿੰਘ ਆਵਲਾ ਸ਼੍ਰੋਮਣੀ ਅਕਾਲੀ ਦਲ...

28 ਅਕਤੂਬਰ ਨੂੰ ਵਿਸ਼ਵ ਭਰ ’ਚ ਪਰਵਿੰਦਰ ਸਿੰਘ ਲਈ ਅਰਦਾਸ ਦੀ ਅਪੀਲ, ਜਥੇਦਾਰ ਗੜਗੱਜ ਦਾ ਸੰਦੇਸ਼

ਪੰਜਾਬ ਅੰਦਰ ਨਸ਼ਿਆਂ ਦਾ ਵਿਰੋਧ ਕਰਦਿਆਂ ਬੀਤੇ ਦਿਨੀਂ ਸ਼ਹੀਦ ਹੋਣ ਵਾਲੇ ਪਰਵਿੰਦਰ ਸਿੰਘ ਦੇ...

ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 24 ਅਕਤੂਬਰ:ਆਮ ਆਦਮੀ ਪਾਰਟੀ ('ਆਪ') ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਆਸੀ ਮੌਕਾਪ੍ਰਸਤੀ...

ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ 23 ਅਕਤੂਬਰ:ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਰਾਹੀਂ ਕੀਤੀ ਜਾ...

ਪੰਜਾਬ ਵਿਧਾਨ ਸਭਾ ‘ਚ SIR ਖਿਲਾਫ ਮਤਾ ਪਾਸ, ਅਜਿਹਾ ਕਰਨ ਵਾਲਾ ਪਹਿਲਾ ਸੂਬਾ

ਚੰਡੀਗੜ੍ਹ, 23 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਵੋਟ-ਚੋਰੀ’ ਭਾਰਤੀ ਲੋਕਤੰਤਰ...

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦਾ ਨਵਾਂ ਕਦਮ, 40 ਕਾਲਜਾਂ ’ਚ ਬਣਨਗੇ ਮਾਨਸਿਕ ਸਿਹਤ ਕਲੱਬ

ਚੰਡੀਗੜ੍ਹ, 22 ਅਕਤੂਬਰ, 2026:ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੂਬੇ...

  ਵਿਦਿਆਰਥੀਆਂ ਨੂੰ CM ਮਾਨ ਦਾ ਸੁਨੇਹਾ,ਸਿਫ਼ਾਰਸ਼ ਨਹੀਂ, ਯੋਗਤਾ ਨਾਲ ਮਿਲਣਗੀਆਂ ਨੌਕਰੀਆਂ

ਚੰਡੀਗੜ੍ਹ; 22 ਅਕਤੂਬਰ, 2026:ਪੰਜਾਬ ਵਿਧਾਨ ਸਭਾ ਨੇ ਅੱਜ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ,...

ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦਾ ਸ਼ੋਅ ਰੱਦ, ਹੁਣ ਮੁੱਖ ਮੰਤਰੀ ਨਾਲ ਦੁਰਵਿਵਹਾਰ! ਭਾਜਪਾ ’ਤੇ ਵਰ੍ਹੇ ਕੁਲਦੀਪ ਧਾਲੀਵਾਲ

ਚੰਡੀਗੜ੍ਹ, 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ...