ਵਟਸਐਪ ਦੀ ਨਵੀਂ ਮਾਸਿਕ ਰਿਪੋਰਟ ਮੁਤਾਬਕ ਮਈ ‘ਚ ਕੰਪਨੀ ਨੇ ਯੂਜ਼ਰਸ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਭਾਰਤ ‘ਚ 19 ਲੱਖ ਤੋਂ ਜ਼ਿਆਦਾ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਪਹਿਲਾਂ ਵਟਸਐਪ ਨੇ ਅਪ੍ਰੈਲ ਮਹੀਨੇ ‘ਚ 16 ਲੱਖ ਤੋਂ ਵੱਧ ਭਾਰਤੀ ਖਾਤਿਆਂ ਅਤੇ ਮਾਰਚ ਮਹੀਨੇ ‘ਚ 18.05 ਲੱਖ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਯੂਜ਼ਰਸ ਤੋਂ ਮਿਲੇ ਨੈਗੇਟਿਵ ਫੀਡਬੈਕ ਦੇ ਮੱਦੇਨਜ਼ਰ ਖਾਤਿਆਂ ‘ਤੇ ਪਾਬੰਦੀ ਦੀ ਇਹ ਕਾਰਵਾਈ ਕੀਤੀ ਗਈ ਹੈ।
ਕੰਪਨੀ ਮੁਤਾਬਕ ਜੇਕਰ ਕੋਈ ਵਿਅਕਤੀ ਆਪਣੇ ਵਟਸਐਪ ‘ਤੇ ਗੈਰ-ਕਾਨੂੰਨੀ, ਅਸ਼ਲੀਲ, ਅਪਮਾਨਜਨਕ, ਧਮਕਾਉਣ, ਡਰਾਉਣ ਜਾਂ ਪਰੇਸ਼ਾਨ ਕਰਨ, ਨਫ਼ਰਤ ਫੈਲਾਉਣ ਜਾਂ ਕਿਸੇ ਨੂੰ ਭੜਕਾਉਣ ਵਾਲੀ ਸਮੱਗਰੀ ਸ਼ੇਅਰ ਕਰਦਾ ਹੈ ਤਾਂ ਉਸ ਦੇ ਖਾਤੇ ‘ਤੇ ਪਾਬੰਦੀ ਲਗਾਈ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਯੂਜ਼ਰ ਕੰਪਨੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਾਤੇ ਨੂੰ ਬੈਨ ਕੀਤਾ ਜਾ ਸਕਦਾ ਹੈ।
----------- Advertisement -----------
ਵਟਸਐਪ ਨੇ 19 ਲੱਖ ਤੋਂ ਵੱਧ Accounts ‘ਤੇ ਲਗਾਈ ਪਾਬੰਦੀ!
Published on
----------- Advertisement -----------
----------- Advertisement -----------












