June 11, 2026, 1:44 am
----------- Advertisement -----------
HomeNewsLatest Newsਮੋਹਾਲੀ ਪੁਲਿਸ ਨੇ ਟ੍ਰਾਈਸਿਟੀ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ...

ਮੋਹਾਲੀ ਪੁਲਿਸ ਨੇ ਟ੍ਰਾਈਸਿਟੀ ਵਿੱਚ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੀਤਾ ਪਰਦਾਫਾਸ਼

Published on

----------- Advertisement -----------

ਐਸ.ਏ.ਐਸ ਨਗਰ, 2 ਜੁਲਾਈ : – ਸ੍ਰੀ ਵਿਵੇਕ ਸ਼ੀਲ ਸੋਨੀ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ/ਗੈਂਗਸਟਰਾ ਵਿਰੋਧੀ ਮੁਹਿੰਮ ਤਹਿਤ ਮੋਹਾਲੀ ਪੁਲਿਸ ਨੂੰ ਟ੍ਰਾਈਸਿਟੀ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਸ਼੍ਰੀ ਬਿਕਰਮਜੀਤ ਸਿੰਘ ਬਰਾੜ, ਉੱਪ ਕਪਤਾਨ ਪੁਲਿਸ (ਖਰੜ੍ਹ 01) ਦੀ ਨਿਗਰਾਨੀ ਹੇਠ ਇੰਸ: ਪੈਰੀਵਿੰਕਲ ਗਰੇਵਾਲ, ਮੁੱਖ ਅਫਸਰ ਥਾਣਾ ਬਲੌਂਗੀ ਵੱਲੋਂ ਤਿੰਨ ਦੋਸ਼ੀ ਦੇਵਰਾਜ ਸ਼ਰਮਾ ਪੁੱਤਰ ਜੈਮਾਲ ਰਾਮ, ਬੰਟੀ ਸ਼ਰਮਾ ਪੁੱਤਰ ਦੇਵ ਰਾਜ ਸ਼ਰਮਾ ਅਤੇ ਗੋਰਵ ਸ਼ਰਮਾ ਉਰਫ ਗੌਰੀ ਪੁੱਤਰ ਦੇਵ ਰਾਜ ਸ਼ਰਮਾ ਵਾਸੀਆਨ ਰਾਜਾ ਰਾਮ ਕਲੋਨੀ, ਬੜਮਾਜਰਾ, ਥਾਣਾ ਬਲੌਂਗੀ, ਮੋਹਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾ ਪਾਸੋ 137 ਗ੍ਰਾਮ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਲੱਖਾਂ ਰੁਪਏ ਕੀਮਤ ਹੈ ਅਤੋ ਡਰੱਗ ਮਨੀ 3,07,500/- ਰੁਪਏ ਬ੍ਰਾਮਦ ਹੋਈ ਹੈ। ਜਿਸ ਤੋਂ ਮੁਕੱਦਮਾ ਨੰਬਰ 85 ਮਿਤੀ 02.07,2022 ਅਧ 21,22-61-85 ਐਨ.ਡੀ.ਪੀ.ਐਸ ਐਕਟ, ਥਾਣਾ ਬਲੌਗੀ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਅੱਗੇ ਦੱਸਿਆ ਕਿ ਗੋਰਵ ਅਤੇ ਬੰਟੀ ਨੇ ਮੁਢਲੀ ਤਫਤੀਸ਼ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰਜਿੰਦਰ ਸਿੰਘ ਉਰਫ ਜੋਕਰ ਨਾਲ ਜੁੜੇ ਹੋਏ ਹਨ। ਇਸ ਸਮੇਂ ਰਜਿੰਦਰ ਸਿੰਘ ਉਰਫ ਜੋਕਰ, ਸਿੱਧੂ ਮੁਸੇਵਾਲ ਕਤਲ ਕੇਸ ਵਿੱਚ ਫਰਾਰ ਹੈ। ਉਸ ਨੇ ਸਿੱਧੂ ਮੁਸੇਵਾਲ ਕਤਲ ਕੇਸ ਵਿੱਚ ਉਕਲਾਨਾ ਮੰਡੀ, ਜ਼ਿਲ੍ਹਾ ਹਿਸਾਰ ਦੇ ਸ਼ੂਟਰਾਂ ਨੂੰ ਛੁਪਣਗਾਹ ਮੁਹੱਇਆ ਕਰਵਾਈ ਸੀ। ਉਹ ਰਜਿੰਦਰ ਸਿੰਘ ਉਰਫ ਜੋਕਰ ਵਿਰੁੱਧ ਦਰਜ ਮੁਕੱਦਮਾ ਨੰਬਰ: 211 ਮਿਤੀ 11.11,2021 ਅ/ਧ 307 ਭ:ਦ 25 ਅਸਲਾ ਐਕਟ, ਥਾਣਾ ਫੇਸ 1, ਮੋਹਾਲੀ ਵਿੱਚ ਸਹਿ ਦੋਸ਼ੀ ਵੀ ਹਨ। ਬੰਟੀ ਦਾ ਵੱਡਾ ਭਰਾ ਰਵੀ ਜਨਵਰੀ 2022 ਵਿੱਚ ਹੋਏ ਬਲੌਂਗੀ ਵਿਖੇ ਹੋਏ ਆਟੋ ਰਿਕਸ਼ਾ ਚਾਲਕ ਦੇ ਕਤਲ ਕੇਸ਼ ਅਧੀਨ ਜੇਲ ਵਿੱਚ ਬੰਦ ਹੈ। ਰਵੀ ਵੀ ਇਸ ਗੈਂਗ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੇ ਸਾਥੀਆਂ ਅਤੇ ਨਸ਼ਾ ਵੰਡਣ ਵਾਲੇ ਖੇਤਰਾ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਪਨਾ ਚੌਧਰੀ ਪਤੀ ਖਿਲਾਫ ਪਹੁੰਚੀ ਅਦਾਲਤ, ਲਾਏ ਕੁੱਟਮਾਰ ਦੇ ਇਲਜ਼ਾਮ, 2020 ‘ਚ ਹੋਈ ਸੀ ਲਵ ਮੈਰਿਜ

ਹਰਿਆਣਵੀ ਸਿੰਗਰ, ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਮਹੱਤਵਪੂਰਨ...

ਰਿਕਾਰਡ ਸਮੇਂ ‘ਚ ਪਾਰਦਰਸ਼ੀ ਪ੍ਰਕਿਰਿਆ ਜ਼ਰੀਏ 11 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ 37 ਸਹਾਇਕ ਸਿਸਟਮ ਮੈਨੇਜਰ ਕੀਤੇ ਗਏ ਭਰਤੀ

*ਚੰਡੀਗੜ੍ਹ, 10 ਜੂਨ:* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਸੂਬੇ ਭਰ ਵਿੱਚ ਇਕੋ ਨੀਤੀ ਲਾਗੂ ਕੀਤੀ ਜਾਵੇਗੀ ਜੋ ਕਿਸੇ ਖ਼ਾਸ ਸ਼ਹਿਰ ਤੱਕ ਸੀਮਤ ਨਹੀਂ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਚੀਮਾ ਮੰਡੀ ‘ਚ ਸਨਸਨੀਖੇਜ਼ ਘਟਨਾ: ਸ਼ਖਸ ਨੇ ਪੀਟਰ ਰੇਹੜੇ ‘ਚ ਅੱਗ ਲਗਾ ਕੇ ਕੀਤਾ ਆਪਣਾ ਸਸਕਾਰ ! ਪੁਲਿਸ ਕਰ ਰਹੀ ਜਾਂਚ

ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,...

ਹਰਿਆਣਾ ਸਿੱਖ ਗੁ:ਮੈਨੇਜਮੈਂਟ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਰੁੱਕਿਆ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ...

ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਾਂਡ ਲਈ ਜ਼ਿੰਮੇਵਾਰ ਲੋਕ ਗੁਰਬਾਣੀ ਦੇ ਨਾਂ ‘ਤੇ ਵੋਟਾਂ ਨਹੀਂ ਮੰਗ ਸਕਦੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 

ਅਮਲੋਹ (ਫ਼ਤਿਹਗੜ੍ਹ ਸਾਹਿਬ); 9 ਜੂਨ 2026 ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗਠਜੋੜ ਹੋਣ...

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 9 ਜੂਨ*ਮੌਜੂਦਾ ਸਮੇਂ ਪੰਜਾਬ ਨਵੀਨ ਵਿਚਾਰਾਂ, ਵਿਲੱਖਣ ਸੋਚ ਅਤੇ ਉੱਦਮੀ ਨੌਜਵਾਨਾਂ ਵੱਲੋਂ ਲੀਹੋਂ...