June 7, 2026, 1:50 am
----------- Advertisement -----------
HomeNewsLatest Newsਸਪੀਕਰ ਤੇ ਮੇਅਰ ਨੇ ਮਨਸਾ ਦੇਵੀ ਕੈਂਪਸ ਵਿੱਚ ਦੋ ਨਵੀਆਂ ਮੋਬਾਈਲ ਭੰਡਾਰਾ...

ਸਪੀਕਰ ਤੇ ਮੇਅਰ ਨੇ ਮਨਸਾ ਦੇਵੀ ਕੈਂਪਸ ਵਿੱਚ ਦੋ ਨਵੀਆਂ ਮੋਬਾਈਲ ਭੰਡਾਰਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Published on

----------- Advertisement -----------

ਪੰਚਕੂਲਾ, 3 ਜੁਲਾਈ, 2022 : – ਭੋਜਨ ਦੀ ਮੁਫਤ ਵੰਡ ਲਈ ਸਪੀਕਰ ਗਿਆਨਚੰਦ ਗੁਪਤਾ ਵੱਲੋਂ ਮਾਤਾ ਮਨਸਾ ਦੇਵੀ ਭੰਡਾਰਾ ਭਵਨ, ਵਿੱਚ ਮਾਤਾ ਮਨਸਾ ਦੇਵੀ ਭੰਡਾਰਾ ਸੰਮਤੀ ਚੈਰੀਟੇਬਲ ਟਰੱਸਟ ਦੇ ਟਰੱਸਟੀਆਂ ਤੇ ਵਿਸ਼ੇਸ਼ ਮਹਿਮਾਨ ਮੇਅਰ ਪੰਚਕੂਲਾ ਕੁਲਭੂਸ਼ਣ ਗੋਇਲ ਦੀ ਮੌਜੂਦਗੀ ਵਿੱਚ ਦੋ ਨਵੀਂ ਮੋਬਾਈਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਭੰਡਾਰਾ ਵੈਨ ਦਾ ਉਦਘਾਟਨ ਕਰਨ ਤੋਂ ਬਾਅਦ ਸਪੀਕਰ, ਗਿਆਨ ਚੰਦ ਗੁਪਤਾ ਨੇ ਕਿਹਾ ਕਿ ਉਹ ਦੋ ਹੋਰ ਵੈਨਾਂ ਦੀ ਸ਼ੁਰੂਆਤ ਦਾ ਹਿੱਸਾ ਬਣ ਕੇ ਖੁਸ਼ ਹਨ।

ਭੰਡਾਰਾ 1955 ਵਿੱਚ 5 ਕਿਲੋ ਦਾਲ ਅਤੇ 20 ਕਿਲੋ ਆਟੇ ਨਾਲ ਸ਼ੁਰੂ ਕੀਤਾ ਗਿਆ ਸੀ, ਜੋ ਲਗਾਤਾਰ ਵਧਦਾ ਰਿਹਾ। ਇਨ੍ਹਾਂ ਗਤੀਵਿਧੀਆਂ ਵਿੱਚ ਹਰਿਆਣਾ ਸਰਕਾਰ ਅਤੇ ਪੰਚਕੂਲਾ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਆਪਣੇ ਵੱਲੋਂ ਦੋ ਭੰਡਾਰਾ ਵੈਨਾਂ ਚਲਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਮਾਤਾ ਮਨਸਾ ਦੇਵੀ ਭੰਡਾਰਾ ਕਮੇਟੀ ਚੈਰੀਟੇਬਲ ਟਰੱਸਟ ਦੇ ਟਰੱਸਟੀ ਨੇ ਕਿਹਾ ਕਿ ਅੱਜ ਸਾਡੇ ਕੋਲ ਲਿਫਟ ਦੀ ਸਹੂਲਤ ਵਾਲਾ ਏਅਰ ਕੰਡੀਸ਼ਨਡ ਆਧੁਨਿਕ ਭੰਡਾਰਾ ਭਵਨ ਹੈ। ਭੰਡਾਰੇ ਵਿੱਚ ਹਰ ਰੋਜ਼ ਲਗਭਗ 7000 ਸ਼ਰਧਾਲੂਆਂ ਨੂੰ ਮੁਫਤ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਦਿੱਤਾ ਜਾਂਦਾ ਹੈ।

ਟ੍ਰਾਈਸਿਟੀ ਵਿੱਚ ਵੱਖ-ਵੱਖ ਥਾਵਾਂ ‘ਤੇ ਰੋਜ਼ਾਨਾ ਲਗਭਗ 3500-5000 ਲੋਕਾਂ ਨੂੰ ਭੋਜਨ ਪਰੋਸਣ ਲਈ ਛੇ ਮੋਬਾਈਲ ਭੰਡਾਰਾ ਵੈਨਾਂ ਹਨ। ਟਰੱਸਟ ਪਿਛਲੇ 40 ਸਾਲਾਂ ਤੋਂ ਪੀਜੀਆਈ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਨਿਯਮਤ ਭੰਡਾਰਾ ਵੀ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ ਵਿੱਚ ਦੋ ਵਾਰ ਨਵਰਾਤਰੀ ਦੇ ਮੌਕੇ ‘ਤੇ ਸ਼ਰਧਾਲੂਆਂ ਨੂੰ ਵਰਤ ਦਾ ਭੋਜਨ ਦਿੱਤਾ ਜਾਂਦਾ ਹੈ, ਜਿੱਥੇ ਰੋਜ਼ਾਨਾ 25,000 ਦੇ ਕਰੀਬ ਸ਼ਰਧਾਲੂ ਮੁਫ਼ਤ ਭੋਜਨ ਛਕਦੇ ਹਨ। ਇਹ ਟਰੱਸਟ ਜਨਰਲ ਹਸਪਤਾਲ, ਸੈਕਟਰ 6, ਪੰਚਕੂਲਾ ਵਿੱਚ ਗਰੀਬਾਂ ਦਾ ਮੁਫਤ ਇਲਾਜ ਕਰਵਾਉਣ ਵਿੱਚ ਵੀ ਮਦਦ ਕਰਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਟਰੱਸਟ ਐਸਸੀਓ-90, ਸੈਕਟਰ-5, ਪੰਚਕੂਲਾ ਵਿਖੇ ਆਪਣੀ ਨਵੀਂ ਐਕਵਾਇਰ ਕੀਤੀ ਵਪਾਰਕ ਇਮਾਰਤ ਵਿੱਚ ਸੱਤ ਵਿਸ਼ੇਸ਼ ਚੇਅਰਾਂ ਵਾਲਾ ਇੱਕ ਆਧੁਨਿਕ ਦੰਦਾਂ ਦਾ ਹਸਪਤਾਲ ਸਥਾਪਤ ਕਰ ਰਿਹਾ ਹੈ। ਇਹ ਆਧੁਨਿਕ ਸਾਜ਼ੋ-ਸਾਮਾਨ ਤੇ ਮਸ਼ੀਨਰੀ ਵਾਲਾ ਸਭ ਤੋਂ ਆਧੁਨਿਕ ਦੰਦਾਂ ਦਾ ਕਲੀਨਿਕ ਹੋਵੇਗਾ ਅਤੇ ਘੱਟ ਮਾਰਕੀਟ ਰੇਟਾਂ ‘ਤੇ ਸੇਵਾਵਾਂ ਪ੍ਰਦਾਨ ਕਰੇਗਾ, ਜਦਕਿ ਗਰੀਬ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫ਼ਤ ਹੋਵੇਗਾ। ਟਰੱਸਟੀਆਂ ਨੇ ਟ੍ਰਾਈਸਿਟੀ ਦੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਇਹ ਭੰਡਾਰਾ ਕਾਮਯਾਬ ਹੋਇਆ। ਭੰਡਾਰੇ ਨੂੰ ਸੀਐਸਆਰ ਗਤੀਵਿਧੀਆਂ ਦੇ ਤਹਿਤ ਮਨਜ਼ੂਰੀ ਦਿੱਤੀ ਜਾਂਦੀ ਹੈ ਤੇ ਇਹ ਆਮਦਨ ਕਰ ਦੀ ਧਾਰਾ 80-G ਦੇ ਤਹਿਤ ਦਾਨੀਆਂ ਨੂੰ ਆਮਦਨ ਕਰ ਤੋੰ ਛੋਟ ਵੀ ਦਿੰਦਾ ਹੈ। ਟਰੱਸਟੀਆਂ, ਸੇਵਾਦਾਰਾਂ ਤੇ ਭੰਡਾਰੇ ਦੇ ਕਰਮਚਾਰੀਆਂ ਨੇ ਮਾਤਾ ਮਨਸਾ ਦੇਵੀ ਦੇ ਆਸ਼ੀਰਵਾਦ ਹੇਠ ਆਪਣੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਸੰਕਲਪ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...