ਆਲੀਆ ਭੱਟ ਦੀ ਅਗਲੀ ਡਾਰਕ ਕਾਮੇਡੀ ਫਿਲਮ ‘ਡਾਰਲਿੰਗਸ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜੋ ਓ.ਟੀ.ਟੀ. ‘ਤੇ ਨਜ਼ਰ ਆਉਣ ਵਾਲੀ ਹੈ। ਆਲੀਆ ਭੱਟ ਨੇ ਇਸ ਫਿਲਮ ਦਾ ਟੀਜ਼ਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਟੀਜ਼ਰ ਵਿੱਚ ਜੋ ਵੀ ਦਿਖਾਇਆ ਗਿਆ ਹੈ ਉਹ ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਹੈ। ਆਲੀਆ ਭੱਟ ਨੇ ਡਾਰਲਿੰਗਸ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ, ‘ਇਹ ਸਿਰਫ ਟੀਜ ਹੈ ਡਾਰਲਿੰਗਸ ।’ ਇਸ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਦੱਸਿਆ ਹੈ ਕਿ ਇਹ 5 ਅਗਸਤ ਨੂੰ ਨੈੱਟਫਲਿਕਸ ‘ਤੇ ਆ ਰਹੀ ਹੈ। ਸ਼ਾਹਰੁਖ ਦੀ ਕੰਪਨੀ ਰੈੱਡ ਚਿਲੀਜ਼ ਤੋਂ ਇਲਾਵਾ ਇਸ ਨੂੰ ਆਲੀਆ ਭੱਟ ਅਤੇ ਗੌਰਵ ਸ਼ਰਮਾ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ।
ਟੀਜ਼ਰ ‘ਚ ਡੱਡੂ ਅਤੇ ਬਿੱਛੂ ਦੀ ਕਹਾਣੀ ਰਾਹੀਂ ਫਿਲਮ ਦੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਮ ‘ਚ ਆਲੀਆ ਭੱਟ ਤੋਂ ਇਲਾਵਾ ਸ਼ੈਫਾਲੀ ਸ਼ਾਹ, ਵਿਜੇ ਵਰਮਾ ਅਤੇ ਰੋਸ਼ਨ ਮੈਥਿਊ ਨਜ਼ਰ ਆਉਣਗੇ। ‘ਡਾਰਲਿੰਗਸ’ ਮਾਂ-ਧੀ ਦੀ ਜੋੜੀ ਦੀ ਕਹਾਣੀ ਹੈ, ਜੋ ਵੱਖ-ਵੱਖ ਲੱਗਦੇ ਹਨ। 1 ਮਿੰਟ 40 ਸੈਕਿੰਡ ਦੇ ਇਸ ਟੀਜ਼ਰ ‘ਚ ਆਲੀਆ ਭੱਟ ਕਦੇ ਛੋਟੀ ਬੱਚੀ ਦੀ ਤਰ੍ਹਾਂ ਹੱਸਦੀ ਨਜ਼ਰ ਆ ਰਹੀ ਹੈ ਤਾਂ ਕਦੇ ਗੰਭੀਰ ਅਤੇ ਗੁੱਸੇ ‘ਚ। ਟੀਜ਼ਰ ਤੋਂ ਸਾਫ ਹੈ ਕਿ ਆਲੀਆ ਦੇ ਕਿਰਦਾਰ ‘ਚ ਕਈ ਵੱਖ-ਵੱਖ ਪਰਤਾਂ ਹਨ ਜੋ ਯਕੀਨਨ ਹੈਰਾਨੀਜਨਕ ਲੱਗਦੀਆਂ ਹਨ। ਇਹ ਫਿਲਮ OTT ਪਲੇਟਫਾਰਮ Netflix ‘ਤੇ 5 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।












