August 25, 2026, 6:04 pm
----------- Advertisement -----------
HomeNewsEntertainmentਟਰੈਂਡਿੰਗ ‘ਚ ਛਾਇਆ ਐਮੀ ਤੇ ਤਾਨੀਆ ਦੀ ਫਿਲਮ ‘Bajre Da Sitta’ ਦਾ...

ਟਰੈਂਡਿੰਗ ‘ਚ ਛਾਇਆ ਐਮੀ ਤੇ ਤਾਨੀਆ ਦੀ ਫਿਲਮ ‘Bajre Da Sitta’ ਦਾ ਧਮਾਕੇਦਾਰ ਗੀਤ ‘ਗਲੀ ਲਾਹੌਰ ਦੀ’

Published on

----------- Advertisement -----------

ਐਮੀ ਵਿਰਕ ਤੇ ਤਾਨੀਆ ਦੀ ਪੰਜਾਬੀ ਫਿਲਮ ‘Bajre Da Sitta’ ਦਾ ਧਮਾਕੇਦਾਰ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਲੋਕਾਂ ਵੱਲੋ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਫਿਲਮ ਮੇਕਰ ਪਿਛਲੇ ਕੁਝ ਸਾਲਾਂ ਤੋਂ ਦਰਦਨਾਕ ਕਹਾਣੀਆਂ ‘ਤੇ ਫਿਲਮਾਂ ਬਣਾ ਰਹੇ ਹਨ। ਇਹ ਫਿਲਮਾਂ ਵੀ ਹਿੱਟ ਹੋ ਰਹੀਆਂ ਹਨ। ਜਲਦ ਹੀ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ‘Bajre Da Sitta’ ਇਸ ਦੀ ਮਿਸਾਲ ਹੈ। ਜਦੋਂ ਫਿਲਮ ਦੀ ਘੋਸ਼ਣਾ ਕੀਤੀ ਗਈ ਸੀ, ਇਹ ਇੱਕ ਆਮ ਰੋਮਾਂਟਿਕ ਕਾਮੇਡੀ ਵਰਗੀ ਲੱਗ ਰਹੀ ਸੀ, ਹਾਲਾਂਕਿ ਜਿਵੇਂ ਹੀ ਇਸਦਾ ਟ੍ਰੇਲਰ ਸਾਹਮਣੇ ਆਇਆ, ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

YouTube player

ਜੇ ਗੱਲ ਕਰੀਏ ਗਲੀ ਲਾਹੌਰ ਦੀ ਗਾਣੇ ਦੀ ਤਾਂ ਉਸ ਨੂੰ ਨੂਰ ਚਾਹਲ ਅਤੇ ਸਰਗੀ ਮਾਨ ਨੇ ਮਿਲਕੇ ਗਾਇਆ ਹੈ। Avvy Sra ਵੱਲੋਂ ਗਾਣੇ ਦੇ ਮਿਊਜ਼ਿਕ ਨੂੰ ਤਿਆਰ ਕੀਤਾ ਗਿਆ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਉਹ ਹਰਮਨਜੀਤ ਦੀ ਕਲਮ ਚੋਂ ਨਿਕਲੇ ਨੇ। ਇਸ ਗੀਤ ਨੂੰ ਫ਼ਿਲਮ ‘ਚ ਤਾਨੀਆ ਅਤੇ ਨੂਰ ਚਾਹਲ ਉੱਤੇ ਫਿਲਮਾਇਆ ਗਿਆ ਹੈ। ਇਹ ਫ਼ਿਲਮ 70-80 ਦੇ ਦਹਾਕੇ ਦੀ ਗੱਲ ਕਰਦਾ ਹੈ। ਤਾਨੀਆ, ਐਮੀ ਵਿਰਕ ਅਤੇ ਨੂਰ ਚਾਹਲ ਦੀ ਭੂਮਿਕਾ ਵਾਲਾ ਇਹ ਪੀਰੀਅਡ ਡਰਾਮਾ ਛੋਟੇ ਦਿਲਾਂ ਦੇ ਵੱਡੇ ਸੁਪਨੇ ਲੈਣ ਬਾਰੇ ਹੈ। ਤਾਨੀਆ ਅਤੇ ਉਸਦੀ ਭੈਣ ਨੂਰ ਚਾਹਲ ਨੂੰ ਚੰਗੇ ਗੀਤਾਂ ਦੀ ਬਖਸ਼ਿਸ਼ ਹੈ ਜੋ ਕੰਪਨੀ ਦੇ ਮਾਲਕ ਨੂੰ ਆਕਰਸ਼ਿਤ ਕਰਦੇ ਹਨ। ਉਹ ਲੜਕੀ ਦੇ ਪਰਿਵਾਰ ਤੋਂ ਆਪਣੀ ਆਵਾਜ਼ ਰਿਕਾਰਡ ਕਰਨ ਦੀ ਇਜਾਜ਼ਤ ਚਾਹੁੰਦਾ ਹੈ।

ਇਸ ਤਰ੍ਹਾਂ ਤਾਨੀਆ ਦੇ ਸੁਪਨੇ ਟੁੱਟ ਜਾਂਦੇ ਹਨ, ਪਰਿਵਾਰ ਮੰਨ ਜਾਂਦਾ ਹੈ ਪਰ ਇਹ ਕਹਾਣੀ ਉਸ ਸਮੇਂ ਦੀ ਹੈ ਜਦੋਂ ਲੋਕਾਂ ਦਾ ਅਜਿਹਾ ਅਗਾਂਹਵਧੂ ਨਜ਼ਰੀਆ ਨਹੀਂ ਸੀ, ਕੁੜੀਆਂ ਦੇ ਗੀਤਾਂ ਨੂੰ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਸੀ। ਲੋਕਾਂ ਨੇ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਲੋਚਨਾ ਸ਼ੁਰੂ ਕਰ ਦਿੱਤੀ। ਇਸ ਸਭ ਦੇ ਵਿਚਕਾਰ, ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਤਾਨੀਆ ਨੂੰ ਐਮੀ ਵਿਰਕ ਤੋਂ ਵਿਆਹ ਦਾ ਪ੍ਰਸਤਾਵ ਮਿਲਦਾ ਹੈ ਅਤੇ ਉਸਦੇ ਗਾਇਕੀ ਕਰੀਅਰ ਦੀ ਕਿਸਮਤ ਉਸਦੇ ਹੱਥਾਂ ਵਿੱਚ ਆ ਜਾਂਦੀ ਹੈ। ਐਮੀ ਨਹੀਂ ਚਾਹੁੰਦੀ ਕਿ ਉਸਦੀ ਪਤਨੀ ਗਾਉਣ। ਉਹ ਉਸਨੂੰ ਘਰ ਵਿੱਚ ਗਾਉਣ ਵੀ ਨਹੀਂ ਦਿੰਦਾ ਅਤੇ ਉਸਨੂੰ ਚੇਤਾਵਨੀ ਦਿੰਦਾ ਹੈ ਕਿ ਜੇਕਰ ਉਸਨੇ ਦੁਬਾਰਾ ਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਉਸਨੂੰ ਉਸਦੇ ਮਾਪਿਆਂ ਦੇ ਘਰ ਛੱਡ ਦੇਵੇਗਾ। ਬਾਕਿ ਦੀ ਕਹਾਣੀ ਲਈ ਤੁਹਾਨੂੰ ਇਹ ਫਿਲਮ ਦੇਖਣੀ ਪਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ

ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ...

ਪੰਜਾਬ ਵਿਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਥਿਤੀ ਕਾਬੂ ਹੇਠ ਹੈ – ਡਾ. ਬਲਬੀਰ ਸਿੰਘ

 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਵਾਈਨ ਫਲੂ (H1N1) ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿਚ...

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ ਭਾਜਪਾ : ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੀਆਂ...

MP Amritpal Singh ਤੋਂ ਇਲਾਵਾ ਪਰਿਵਾਰ ’ਚੋਂ ਕੋਈ ਨਹੀਂ ਲੜੇਗਾ ਚੋਣਾਂ: ਤਰਸੇਮ ਸਿੰਘ

ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ (MP) ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ...

ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਨਵੀਆਂ ਰਜਿਸਟਰਡ ਮਹਿਲਾਵਾਂ ਦੇ ਖਾਤਿਆਂ ‘ਚ ਜਮ੍ਹਾ ਕੀਤੀ ਜਾਵੇਗੀ ਰਾਸ਼ੀ

ਪੰਜਾਬ ਸਰਕਾਰ ਨੇ ਰੱਖੜੀ ਦੇ ਮੌਕੇ ‘ਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਨਵੀਆਂ ਰਜਿਸਟਰਡ ਮਹਿਲਾਵਾਂ...

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ‘ਚ ਪਿਆ ਰੌਲਾ, ‘ਆਪ’ ਤੇ BJP ਕੌਂਸਲਰ ਹੋ ਗਏ ਧੱਕਾ-ਮੁੱਕੀ

ਲੁਧਿਆਣਾ ਨਗਰ ਨਿਗਮ ਹਾਊਸ ਵਿਚ ਅੱਜ ਫਾਈਨਾਂਸ ਐਂਡ ਕਾਂਟ੍ਰੈਕਟ ਕਮੇਟੀ ਦੇ 2 ਮੈਂਬਰਾਂ ਦਾ...

ਆਸ਼ਿਕ ਨੇ ਸਹੇਲੀ ਤੋਂ ਕਾਰ ‘ਤੇ ਕਰਵਾਈਆਂ 3400 Kiss, ਫਿਰ ਪੁਲਿਸ ਵਾਲਿਆਂ ਨੇ ਵੀ ਮੁੰਡੇ ਦੀ ਬਣਾ’ਤੀ ਰੇਲ

ਆਸ਼ਕ ਨੇ ਆਪਣੀ ਸਹੇਲੀ ਵੱਲੋਂ ਕਾਰ ‘ਤੇ 3400 Kiss ਕਰਵਾਈਆਂ ਤੇ ਜਦੋਂ ਪੁਲਿਸ ਨੂੰ...

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ, ਮਿਲੀ 21 ਦਿਨਾਂ ਦੀ ਪੈਰੋਲ

ਡੇਰਾ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਫਿਰ...

ਗੰਨੇ ਨੂੰ ਈਥਾਨੌਲ ਬਣਾਉਣ ਲਈ ਡਾਇਵਰਟ ਕਰਨ ਕਰਕੇ ਚੀਨੀ ਦੇ ਰੇਟ 45 ਤੋਂ ਵਧ ਕੇ 70 ਰੁਪਏ ਹੋ ਗਏ- ਕੇਜਰੀਵਾਲ

ਨਵੀਂ ਦਿੱਲੀ/ਗੋਆ, 24 ਅਗਸਤ 2026:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ...