ਦਿੱਲੀ ਤੋਂ ਦੁਬਈ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਦੀ ਮੰਗਲਵਾਰ ਨੂੰ ਪਾਕਿਸਤਾਨ ਦੇ ਕਰਾਚੀ ‘ਚ ਐਮਰਜੈਂਸੀ ਲੈਂਡਿੰਗ ਹੋਈ ਫਲਾਈਟ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਸਪਾਈਸਜੈੱਟ ਨੇ ਇੱਕ ਬਿਆਨ ਵਿੱਚ ਕਿਹਾ – ਸਪਾਈਸਜੈੱਟ ਬੀ737 ਦੀ ਫਲਾਈਟ ਨੰਬਰ SG-11 ਦਿੱਲੀ ਤੋਂ ਦੁਬਈ ਜਾ ਰਹੀ ਸੀ। ਇਸ ਦੌਰਾਨ ਜਹਾਜ਼ ਦੇ ਇੰਡੀਕੇਟਰ ‘ਚ ਖਰਾਬੀ ਦਾ ਪਤਾ ਲੱਗਾ। ਇਸ ਤੋਂ ਬਾਅਦ ਫਲਾਈਟ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਮੁਤਾਬਕ ਜਹਾਜ਼ ਦੇ ਈਂਧਨ ਟੈਂਕ ਦੇ ਲੀਕ ਹੋਣ ਦੀ ਵੀ ਸੰਭਾਵਨਾ ਹੈ। ਡੀਜੀਸੀਏ ਨੇ ਕਿਹਾ ਕਿ ਉਡਾਣ ਦੌਰਾਨ ਚਾਲਕ ਦਲ ਨੂੰ ਅਹਿਸਾਸ ਹੋਇਆ ਕਿ ਜਹਾਜ਼ ਦੇ ਫਿਊਲ ਟੈਂਕ ਦਾ ਪੱਧਰ ਅਚਾਨਕ ਘੱਟ ਰਿਹਾ ਹੈ। ਇਸ ਕਾਰਨ ਪਾਇਲਟ ਨੂੰ ਕਰਾਚੀ ‘ਚ ਲੈਂਡ ਕਰਨਾ ਪਿਆ। ਇਸ ਨੂੰ ਐਮਰਜੈਂਸੀ ਦੀ ਬਜਾਏ ਸਾਵਧਾਨੀ ਵਾਲੀ ਲੈਂਡਿੰਗ ਕਹਿਣਾ ਜ਼ਿਆਦਾ ਸਹੀ ਹੋਵੇਗਾ।
----------- Advertisement -----------
ਸਪਾਈਸਜੈੱਟ ਦੀ ਦਿੱਲੀ ਤੋਂ ਦੁਬਈ ਜਾ ਰਹੀ ਫਲਾਈਟ ਦੇ ਇੰਡੀਕੇਟਰ ‘ਚ ਆਈ ਖਰਾਬੀ, ਪਾਕਿਸਤਾਨ ‘ਚ ਕੀਤੀ ਐਮਰਜੈਂਸੀ ਲੈਂਡਿੰਗ
Published on
----------- Advertisement -----------
----------- Advertisement -----------












