September 6, 2026, 5:05 am
----------- Advertisement -----------
HomeNewsLatest NewsIndia Vs England ਪਹਿਲਾ ODI ਮੈਚ ਅੱਜ; ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11

India Vs England ਪਹਿਲਾ ODI ਮੈਚ ਅੱਜ; ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11

Published on

----------- Advertisement -----------

ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਅੱਜ ਓਵਲ ‘ਚ ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਟੀ-20 ‘ਚ ਭਾਰਤ ਨੇ ਕਾਫੀ ਹਮਲਾਵਰ ਬੱਲੇਬਾਜ਼ੀ ਦੀ ਰਣਨੀਤੀ ਅਪਣਾਈ। ਇਸ ਫਲਸਫੇ ਨੂੰ ਵਨਡੇ ਵਿੱਚ ਵੀ ਜਾਰੀ ਰੱਖਿਆ ਜਾ ਸਕਦਾ ਹੈ। ਹਾਲਾਂਕਿ ਇਸ ਮੈਚ ਤੋਂ ਭਾਰਤ ਲਈ ਇੱਕ ਬੁਰੀ ਖ਼ਬਰ ਆਈ ਹੈ। ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਕਮਰ ਦੀ ਸੱਟ ਨਾਲ ਜੂਝ ਰਿਹਾ ਹੈ। ਉਹ ਇਸ ਮੈਚ ਤੋਂ ਬਾਹਰ ਹੋ ਸਕਦੇ ਹਨ। ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 5:30 ਵਜੇ ਸ਼ੁਰੂ ਹੋਵੇਗਾ। ਟਾਸ 5:00 ਵਜੇ ਹੋਵੇਗਾ।
ਵਨਡੇ ਕ੍ਰਿਕਟ ‘ਚ ਭਾਰਤ ਕੋਲ 8 ਸਾਲ ਬਾਅਦ ਇੰਗਲੈਂਡ ਖਿਲਾਫ ਇੰਗਲੈਂਡ ‘ਚ ਸੀਰੀਜ਼ ਜਿੱਤਣ ਦਾ ਮੌਕਾ ਹੈ। ਟੀਮ ਇੰਡੀਆ ਨੇ ਆਖਰੀ ਵਾਰ 2014 ‘ਚ ODI ਸੀਰੀਜ਼ ‘ਤੇ ਕਬਜ਼ਾ ਕੀਤਾ ਸੀ। ਉਦੋਂ ਖੇਡ 3-1 ਨਾਲ ਭਾਰਤ ਦੇ ਨਾਂ ਸੀ। ਇਸ ਤੋਂ ਬਾਅਦ ਸਾਡੀ ਟੀਮ 2018 ਵਿੱਚ ਤਿੰਨ ਮੈਚਾਂ ਦੀ ਲੜੀ ਵਿੱਚ 1-2 ਨਾਲ ਹਾਰ ਗਈ ਸੀ। 2019 ਵਿਸ਼ਵ ਕੱਪ ਦੇ ਤਹਿਤ ਦੋਵਾਂ ਟੀਮਾਂ ਵਿਚਾਲੇ 1 ਮੈਚ ਹੋਇਆ ਸੀ। ਉਸ ਵਿੱਚ ਵੀ ਇੰਗਲੈਂਡ ਦੀ ਜਿੱਤ ਹੋਈ ਸੀ।
ਬੈਨ ਸਟੋਕਸ, ਜੌਨੀ ਬੇਅਰਸਟੋ ਅਤੇ ਜੋ ਰੂਟ ਟੀ-20 ਸੀਰੀਜ਼ ‘ਚ ਇੰਗਲੈਂਡ ਟੀਮ ਦਾ ਹਿੱਸਾ ਨਹੀਂ ਸਨ। ਇਹ ਤਿੰਨੇ ਦਿੱਗਜ ਵਨਡੇ ਮੈਚਾਂ ਲਈ ਵਾਪਸੀ ਕਰ ਚੁੱਕੇ ਹਨ। ਯਾਨੀ ਇੰਗਲੈਂਡ ਪੂਰੀ ਤਾਕਤ ਵਾਲੀ ਟੀਮ ਉਤਾਰਨ ਵਾਲਾ ਹੈ। ਜੇਸਨ ਰਾਏ ਅਤੇ ਜੌਨੀ ਬੇਅਰਸਟੋ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਦੇ ਨਾਲ ਹੀ ਕਪਤਾਨ ਜੋਸ ਬਟਲਰ ਮੱਧਕ੍ਰਮ ‘ਚ ਬੱਲੇਬਾਜ਼ੀ ਕਰ ਸਕਦੇ ਹਨ। ਨੰਬਰ-3 ‘ਤੇ ਜੋ ਰੂਟ, ਨੰਬਰ-4 ‘ਤੇ ਲਿਆਮ ਲਿਵਿੰਗਸਟਨ ਅਤੇ ਨੰਬਰ-5 ‘ਤੇ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੂੰ ਮੌਕਾ ਮਿਲ ਸਕਦਾ ਹੈ। ਇਸ ਸਥਿਤੀ ‘ਚ ਬਟਲਰ 6ਵੇਂ ਨੰਬਰ ‘ਤੇ ਖੇਡਣ ਉਤਰੇਗਾ।
ਭਾਰਤੀ ਟੀਮ ‘ਚ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਸ਼ਿਖਰ ਧਵਨ ਦੀ ਵਾਪਸੀ ਲਗਭਗ ਤੈਅ ਹੈ। ਉਹ ਕਪਤਾਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰੇਗਾ। ਜੇਕਰ ਵਿਰਾਟ ਫਿੱਟ ਹੈ ਤਾਂ ਉਹ ਨੰਬਰ-3 ‘ਤੇ ਖੇਡੇਗਾ। ਜੇਕਰ ਵਿਰਾਟ ਨਹੀਂ ਖੇਡਦੇ ਹਨ ਤਾਂ ਸ਼੍ਰੇਅਸ ਅਈਅਰ ਨੂੰ ਨੰਬਰ-3 ‘ਤੇ ਮੌਕਾ ਮਿਲ ਸਕਦਾ ਹੈ। ਸੂਰਿਆਕੁਮਾਰ ਯਾਦਵ ਨੰਬਰ-4 ‘ਤੇ ਅਤੇ ਰਿਸ਼ਭ ਪੰਤ ਨੂੰ ਨੰਬਰ-5 ‘ਤੇ ਬੱਲੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਆਲਰਾਊਂਡਰ ਵਜੋਂ ਖੇਡਣਗੇ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ/ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ/ਸੰਵਿਦ ਕ੍ਰਿਸ਼ਨਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਅਤੇ ਯੁਜਵੇਂਦਰ ਚਾਹਲ।
ਇੰਗਲੈਂਡ: ਜੇਸਨ ਰਾਏ, ਜੌਨੀ ਬੇਅਰਸਟੋ, ਜੋ ਰੂਟ, ਲਿਆਮ ਲਿਵਿੰਗਸਟਨ, ਬੇਨ ਸਟੋਕਸ, ਜੋਸ ਬਟਲਰ (ਕਪਤਾਨ), ਮੋਇਨ ਅਲੀ, ਡੇਵਿਡ ਵਿਲੀ, ਬ੍ਰਾਈਡਨ ਕਾਰਸ, ਮੈਟ ਪਾਰਕਿੰਸਨ, ਰੀਸ ਟੌਪਲੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...