ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਦੇ ਐਨਕਾਊਂਟਰ ਤੋਂ ਬਾਅਦ ਹੁਣ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਬਾਕੀ ਦੋ ਸ਼ਾਰਪ ਸ਼ੂਟਰ ਮਨਦੀਪ ਤੂਫਾਨ ਅਤੇ ਮਨੀ ਰਈਆ ਨੂੰ ਮੌਤ ਦਾ ਡਰ ਸਤਾਉਣ ਲੱਗ ਗਿਆ ਹੈ । ਅੱਜ ਦੋਵੇਂ ਗੈਂਗਸਟਰ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ‘ਤੇ ਸਰਗਰਮ ਹੋਏ ਹਨ। ਦੋਵਾਂ ਗੈਂਗਸਟਰਾਂ ਨੇ ਇਕ ਪੋਸਟ ਪਾ ਕੇ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਅਤੇ ਆਪਣੇ ਆਪ ਨੂੰ ਨਸ਼ਾ ਤਸਕਰਾਂ ਨਾਲੋਂ ਵੱਖਰਾ ਦੱਸਿਆ ਹੈ।

ਤੂਫਾਨ ਅਤੇ ਮਨੀ ਨੇ ਫੇਸਬੁੱਕ ‘ਤੇ ਇਕ ਪੋਸਟ ਲਿਖਿਆ ਹੈ ਕਿ ਮੀਡੀਆ ਜਨਤਾ ਦੀ ਤੀਜੀ ਅੱਖ ਅਤੇ ਤੀਜਾ ਕੰਨ ਹੈ। ਮੀਡੀਆ ਵਿੱਚ ਸਾਡੇ ਬਾਰੇ ਜੋ ਵੀ ਖ਼ਬਰਾਂ ਚੱਲ ਰਹੀਆਂ ਹਨ, ਉਹ ਬਿਲਕੁਲ ਝੂਠੀਆਂ ਹਨ। ਅੱਜ ਤੱਕ ਅਸੀਂ ਕਿਸੇ ਮਾਂ ਦੇ ਪੁੱਤ ਨੂੰ ਨਸ਼ਿਆਂ ਤੇ ਨਹੀਂ ਲਾਇਆ। ਮੀਡੀਆ ਨੂੰ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਝੂਠੀਆਂ ਖ਼ਬਰਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਹਨ।

ਸ਼ਾਰਪ ਸ਼ੂਟਰ ਮਨਦੀਪ ਤੂਫਾਨ ਅਤੇ ਮਨੀ ਰਈਆ ਦੋਵੇਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿੱਚ ਸ਼ਾਮਲ ਹਨ। ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਖਾਸ ਹਨ। ਦੋਵੇਂ ਗੈਂਗਸਟਰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਦੇ ਘਰ ਠਹਿਰੇ ਸਨ। ਇੱਥੋਂ ਮੁਲਜ਼ਮਾਂ ਬਠਿੰਡਾ ਮੂਸੇਵਾਲਾ ਦੇ ਕੇ ਕਤਲ ਲਈ ਭੇਜਿਆ ਸੀ। ਦੋਵਾਂ ਨੂੰ ਬਠਿੰਡਾ ਦੇ ਇੱਕ ਪੈਟਰੋਲ ਪੰਪ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਣ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋਇਆ ਕਿ ਸਤਬੀਰ ਮੁਲਜ਼ਮਾਂ ਨੂੰ ਬਠਿੰਡਾ ਲੈ ਗਿਆ।
ਸੰਦੀਪ ਨੇ 3 ਸ਼ੂਟਰ ਮਾਨਸਾ ਭੇਜੇ ਸਨ। ਇਨ੍ਹਾਂ ਸ਼ੂਟਰਾਂ ਵਿੱਚੋਂ ਮਨੀ ਰਈਆ, ਤੂਫਾਨ ਦੇ ਨਾਂ ਸੰਦੀਪ ਨੇ ਪੁਲੀਸ ਨੂੰ ਦੱਸੇ ਸਨ ਜੋ ਕਿ ਭਗੌੜੇ ਹਨ ਪਰ ਤੀਜਾ ਸ਼ੂਟਰ ਹਾਲੇ ਪੁਲੀਸ ਦੀ ਪਹੁੰਚ ਤੋਂ ਬਾਹਰ ਹੈ ਅਤੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਫੜਨ ਲਈ ਤਰਨਤਾਰਨ ਦੀ ਪੁਲੀਸ ਨੇ 10 ਟੀਮਾਂ ਤਾਇਨਾਤ ਕੀਤੀਆਂ ਹਨ।












