April 17, 2026, 9:32 am
----------- Advertisement -----------
HomeNewsLatest Newsਪੰਜਾਬ 'ਚ 25 ਟੋਲ ਪਲਾਜ਼ੇ ਬੰਦ

ਪੰਜਾਬ ‘ਚ 25 ਟੋਲ ਪਲਾਜ਼ੇ ਬੰਦ

Published on

----------- Advertisement -----------

ਕਿਸਾਨ ਅੰਦੋਲਨ ਭਾਵੇ ਖ਼ਤਮ ਹੋ ਚੁੱਕਾ ਹੈ ਫਿਰ ਵੀ ਪੰਜਾਬ ਚ ਟੋਲ ਪਲਾਜ਼ੇ ਖੋਲਣ ਨੂੰ ਲੈ ਕੇ ਰੇੜਕਾ ਬਰਕਾਰ ਹੈ। ਪੰਜਾਬ ਵਿੱਚ ਹਾਲੇ ਤੱਕ ਸਾਰੇ ਟੋਲ ਪਲਾਜ਼ੇ ਨਹੀਂ ਖੋਲ੍ਹੇ ਗਏ। ਬੁੱਧਵਾਰ ਨੂੰ ਸਿੰਘੂ ਬਾਰਡਰ ‘ਤੇ ਆਵਾਜਾਈ ਸ਼ੁਰੂ ਹੋ ਗਈ ਪਰ ਅਜੇ ਵੀ ਪੰਜਾਬ ‘ਚ 25 ਥਾਵਾਂ ‘ਤੇ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਹੈ। ਦਸ ਦਈਏ ਕਿ ਪੰਜਾਬ ‘ਚ ਸਿਰਫ਼ ਸੱਤ ਟੋਲ ਪਲਾਜ਼ੇ ਹੀ ਖੁੱਲ੍ਹ ਸਕੇ ਹਨ।


ਕਿਸਾਨਾਂ ਨੇ 15 ਦਸੰਬਰ ਤੋਂ ਧਰਨਾ ਖਤਮ ਕਰਨ ਦੀ ਗੱਲ ਕਹੀ ਗਈ ਸੀ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਕਿਸਾਨਾਂ ਨੇ ਧਰਨਾ ਸਮਾਪਤ ਕਰਨ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਵੀ ਰੱਖੇ। ਇਸ ਦੌਰਾਨ ਐਨਐਚਏਆਈ ਨੇ ਟੋਲ ‘ਤੇ ਵਧੇ ਹੋਏ ਰੇਟਾਂ ਦੀ ਸੂਚੀ ਲੱਗਾ ਦਿੱਤੀ, ਜਿਸ ਨੂੰ ਦੇਖ ਕੇ ਕਿਸਾਨ ਆਗੂ ਭੜਕ ਗਏ। ਅਤੇ ਕਿਸਾਨ ਆਗੂਆਂ ਵੱਲੋ ਵਧੇ ਹੋਏ ਰੇਟਾਂ ਨੂੰ ਲਾਗੂ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ ।

ਜਾਣਕਾਰੀ ਮੁਤਾਬਕ ਪੰਜਾਬ ਚ ਬੰਦ ਟੋਲ ਪਲਾਜ਼ਿਆਂ ਵਿੱਚ ਲੁਧਿਆਣਾ ਦੇ ਲਾਡੋਵਾਲ, ਬਠਿੰਡਾ ਦੇ ਪਿੰਡ ਲਹਿਰਾ ਬੇਗਾ ਤੇ ਪਿੰਡ ਜੀਦਾ, ਮੋਗਾ ਦੇ ਪਿੰਡ ਵੜਿੰਗ ਤੇ ਸਿੰਘਾਵਾਲਾ, ਸੰਗਰੂਰ ਦੇ ਲੱਡਾ ਤੇ ਕਾਲਾਝਾਰ, ਅੰਮ੍ਰਿਤਸਰ ਦੇ ਜੰਡਿਆਲਾ ਗੁਰੂ, ਕੱਥੂਨੰਗਲ ਤੇ ਅਟਾਰੀ, ਤਰਨ ਤਾਰਨ ਦੇ ਪਿੰਡ ਉਸਮਾਨ, ਫਿਰੋਜ਼ਪੁਰ ਦੇ ਤਲਵੰਡੀ ਭਾਈ ਤੇ ਫਾਜ਼ਿਲਕਾ ਦੇ ਥੇਹ ਕਲੰਦਰ, ਪਟਿਆਲਾ ਦੇ ਰਾਜਪੁਰਾ ਦੇ ਧਰੇੜੀ ਜੱਟਾਂ, ਸਮਾਣਾ, ਭਾਦਸੋਂ-ਅਮਲੋਹ ਰੋਡ ‘ਤੇ ਸਥਿਤ ਟੋਲ ਤੇ ਨਾਭਾ ਦੇ ਪਿੰਡ ਰੱਖੜਾ ਦਾ ਟੋਲ ਪਲਾਜ਼ਾ ਸ਼ਾਮਲ ਹਨ। ਹੁਸ਼ਿਆਰਪੁਰ ਦੇ ਹਰਸਾ ਮਾਨਸਰ, ਮਾਨਗੜ੍ਹ, ਟਾਂਡਾ, ਨੰਗਲ ਸ਼ਹੀਦਾਂ ਤੇ ਲਾਚੋਵਾਲ ਦੇ ਟੋਲ ਵੀਰਵਾਰ ਤੋਂ ਸ਼ੁਰੂ ਹੋਣਗੇ। ਜਦੋਂ ਕਿ ਨਵਾਂਸ਼ਹਿਰ ਦੇ ਬਹਿਰਾਮ, ਬਛੂਆਣ ਤੇ ਮਜਾਰੀ ਵਿਖੇ ਟੋਲ ਬੰਦ ਰਹਿਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ

*ਬਟਾਲਾ, 16 ਅਪ੍ਰੈਲ 2026*:ਪੰਜਾਬ ਦੇ ਇਤਿਹਾਸਕ ਸ਼ਹਿਰਾਂ ਵਿੱਚ ਸ਼ਾਮਲ ਬਟਾਲਾ ਦੀ ਕਾਇਆਕਲਪ ਕਰਨ ਲਈ...

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

*ਚੰਡੀਗੜ੍ਹ, 16 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ ‘ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

ਨਵੀਂ ਦਿੱਲੀ/ਚੰਡੀਗੜ੍ਹ, 16 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ...

ਹੋਰਮੁਜ਼ ਤੋਂ ਕਿਹੜੇ ਜਹਾਜ਼ਾਂ ਨੂੰ ਨਿਕਲਣ ਦੇਵੇਗਾ ਈਰਾਨ? ਅਮਰੀਕਾ ਨੂੰ ਪ੍ਰਸਤਾਵ ‘ਚ ਦੱਸਿਆ, ਸ਼ਰਤ ਵੀ ਰੱਖੀ

ਈਰਾਨ ਨੇ ਅਮਰੀਕਾ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਹੈ ਕਿ ਹੋਰਮੁਜ਼ ਸਟ੍ਰੇਟ (Hormuz Strait)...

 ਬਠਿੰਡਾ ਕੋਰਟ ਦਾ ਫੈਸਲਾ, ਅੰਮ੍ਰਿਤਪਾਲ ਮਹਿਰੋਂ 29 ਅਪ੍ਰੈਲ ਤੱਕ ਜੇਲ੍ਹ ‘ਚ

ਸੋਸ਼ਲ ਮੀਡੀਆ ਇੰਫੁਲੇਂਸਰ ਕਮਲ ਕੌਰ ਭਾਬੀ ਕਤਲ ਦੇ ਮਾਸਟਰਮਾਈਂਡ ਅੰਮ੍ਰਿਤਪਾਲ ਮਹਿਰੋਂ ਨੂੰ ਬਠਿੰਡਾ ਅਦਾਲਤ...

CBSE 10ਵੀਂ ‘ਚ ਜਲੰਧਰ ਦੀ ਬੇਟੀ ਦਾ ਜਲਵਾ, ਇਸ਼ਲੀਨ ਕੌਰ ਡੋਗਰਾ ਨੈਸ਼ਨਲ ਟਾਪਰ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ...

ਟਾਂਡਾ ਉੜਮੁੜ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਕੀਤਾ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਟਾਂਡਾ (ਹੁਸ਼ਿਆਰਪੁਰ); 15 ਅਪ੍ਰੈਲ 2026*:ਪੰਜਾਬ ਦੇ ਕੰਢੀ ਖੇਤਰ ਵਿੱਚ ਦਹਾਕਿਆਂ ਦੀ ਅਣਦੇਖੀ ਨੂੰ ਦੂਰ...

ਭਾਜਪਾ ਪਿਛਲੇ ਦਰਵਾਜ਼ੇ ਤੋਂ ਨਿਯੁਕਤੀਆਂ ਰਾਹੀਂ ਪੰਜਾਬ ਦੇ ਆਪਣੇ ਸਰੋਤਾਂ ‘ਤੇ ਕੰਟਰੋਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਬਲਤੇਜ ਪੰਨੂ

*ਚੰਡੀਗੜ੍ਹ, 15 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ...