May 1, 2026, 11:56 am
----------- Advertisement -----------
HomeNewsBreaking Newsਦਿੱਲੀ ਏਅਰਪੋਰਟ 'ਤੇ ਵੱਡੀ ਲਾਪਰਵਾਹੀ, ਇੰਡੀਗੋ ਜਹਾਜ਼ ਦੇ ਹੇਠਾਂ ਆਈ ਕਾਰ, ਜਾਂਚ...

ਦਿੱਲੀ ਏਅਰਪੋਰਟ ‘ਤੇ ਵੱਡੀ ਲਾਪਰਵਾਹੀ, ਇੰਡੀਗੋ ਜਹਾਜ਼ ਦੇ ਹੇਠਾਂ ਆਈ ਕਾਰ, ਜਾਂਚ ਦੇ ਹੁਕਮ

Published on

----------- Advertisement -----------

ਦਿੱਲੀ ਏਅਰਪੋਰਟ ‘ਤੇ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇੱਥੇ ਇੱਕ ਕਾਰ ਇੰਡੀਗੋ ਜਹਾਜ਼ ਦੇ ਹੇਠਾਂ ਆ ਗਈ। ਹਾਲਾਂਕਿ ਕਾਰ ਜਹਾਜ਼ ਦੇ ਪਹੀਆਂ ਨਾਲ ਟਕਰਾਉਣ ਤੋਂ ਬਚ ਗਈ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਗੋ ਫਸਟ ਏਅਰਲਾਈਨ ਦੀ ਸੀ। ਇਹ ਹਾਦਸਾ ਹਵਾਈ ਅੱਡੇ ਦੇ ਟੀ2 ਟਰਮੀਨਲ ਦੇ ਸਟੈਂਡ ਨੰਬਰ 201 ‘ਤੇ ਵਾਪਰਿਆ, ਜਿੱਥੇ ਇੱਕ ਗੋ ਫਸਟ ਏਅਰਲਾਈਨ ਦੀ ਕਾਰ ਇੰਡੀਗੋ ਦੀ A320neoFlight ਦੇ ਹੇਠਾਂ ਆ ਗਈ।
ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ ਇੰਡੀਗੋ ਦੀ ਫਲਾਈਟ ਪਟਨਾ ਲਈ ਉਡਾਣ ਭਰਨ ਵਾਲੀ ਸੀ, ਜਦੋਂ ਇਕ ਕਾਰ ਉਸ ਦੇ ਹੇਠਾਂ ਆ ਗਈ। ਹਾਲਾਂਕਿ ਕਾਰ ਜਹਾਜ਼ ਦੇ ਪਹੀਆਂ ਨਾਲ ਟਕਰਾਉਣ ਤੋਂ ਬਚ ਗਈ। ਇਸ ਤੋਂ ਬਾਅਦ ਜਹਾਜ਼ ਨੇ ਪਟਨਾ ਲਈ ਰਵਾਨਾ ਕੀਤਾ।
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲ ਗਿਆ। ਇੱਥੇ ਇੰਡੀਗੋ ਦੀ ਫਲਾਈਟ ਦੇ ਸਾਹਮਣੇ ਕਾਰ ਆ ਗਈ। ਕਾਰ ਫਲਾਈਟ ਦੇ ਪਹੀਆਂ ਹੇਠ ਆ ਕੇ ਰੁਕ ਗਈ। ਇਹ ਕਾਰ ਗੋ ਫਸਟ ਕੰਪਨੀ ਦੀ ਸੀ। ਕੰਪਨੀ ਸੂਤਰਾਂ ਨੇ ਦੱਸਿਆ ਕਿ ਕਾਰ ਤੋਂ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਸੁਰੱਖਿਆ ਕਰਮੀਆਂ ਨੇ ਕਾਰ ਚਾਲਕ ਨੂੰ ਹਿਰਾਸਤ ‘ਚ ਲੈ ਕੇ ਉਸ ਦਾ ਅਲਕੋਹਲ ਟੈਸਟ ਕਰਵਾਇਆ। ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ। ਏਅਰਪੋਰਟ ਅਤੇ ਸੁਰੱਖਿਆ ਅਧਿਕਾਰੀ ਕਾਰ ਚਾਲਕ ਤੋਂ ਪੁੱਛਗਿੱਛ ਕਰ ਰਹੇ ਹਨ। ਜੇਕਰ ਕਾਰ ਜਹਾਜ਼ ਨਾਲ ਟਕਰਾ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਰਜਿੰਦਰ ਗੁਪਤਾ ‘ਤੇ ਐਕਸ਼ਨ, PPCB ਨੇ ਟ੍ਰਾਈਡੈਂਟ ਫੈਕਟਰੀ ‘ਤੇ ਮਾਰਿਆ ਛਾਪਾ!

ਪੰਜਾਬ ਦੇ ਇੱਕ ਪ੍ਰਮੁੱਖ ਉਦਯੋਗਿਕ ਘਰਾਣੇ, ਟ੍ਰਾਈਡੈਂਟ ਗਰੁੱਪ ਦੇ ਧੌਲਾ ਸਥਿਤ ਕੰਪਲੈਕਸ ‘ਤੇ ਰਾਜ...

ਬੱਚਿਆਂ ਦੀ ਸਿਹਤ ਲਈ ਵੱਡਾ ਫੈਸਲਾ: ਸਕੂਲਾਂ ਕੋਲ ਐਨਰਜੀ ਡਰਿੰਕਸ ਦੀ ਵਿਕਰੀ ਬੰਦ

ਲੁਧਿਆਣਾ ਜ਼ਿਲ੍ਹਾ ਸਹਿਤ ‘ਚ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦੇ ਹੋਏ, ਸਿਹਤ ਵਿਭਾਗ...

ਰੁਸਤਮ-ਏ-ਹਿੰਦ ਪਹਿਲਵਾਨ ਪ੍ਰੀਤਪਾਲ ਫਗਵਾੜਾ ‘ਆਪ’ ਵਿੱਚ ਸ਼ਾਮਲ

ਚੰਡੀਗੜ੍ਹ, 29 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ।...

ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ, ਭਗਵੰਤ ਮਾਨ ਸਰਕਾਰ ਨੇ ਪਹਿਲੀ ਵਾਰ 1 ਮਈ ਤੋਂ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਸਪਲਾਈ ਯਕੀਨੀ...

ਚੰਡੀਗੜ੍ਹ, 29 ਅਪ੍ਰੈਲ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੋਨੇ ਦੇ ਸੀਜ਼ਨ ਤੋਂ...

ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਮਸ਼ਹੂਰ ਵਕੀਲ ਘੁੰਮਣ ਬਦਰਜ਼, ਮੁੱਖ ਮੰਤਰੀ ਨੇ ਕੀਤਾ ਸਵਾਗਤ

 ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੁੱਖ...

ਐਗਜ਼ਿਟ ਪੋਲ: ਪੱਛਮੀ ਬੰਗਾਲ, ਅਸਾਮ, ਕੇਰਲ ਤੇ ਤਮਿਲਨਾਡੂ ‘ਚ ਕਿਸਦੀ ਬਣ ਸਕਦੀ ਹੈ ਸਰਕਾਰ?

West Bengal ਵਿੱਚ ਬੁੱਧਵਾਰ ਨੂੰ ਦੂਜੇ ਅਤੇ ਆਖ਼ਰੀ ਪੜਾਅ ਦੀ ਵੋਟਿੰਗ ਮੁਕੰਮਲ ਹੋ ਗਈ।...

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...