ਕੰਜਿਊਮਰ ਪ੍ਰਾਈਸ ਇੰਡੈਕਸ ਆਧਾਰਿਤ ਰਿਟੇਲ ਮਹਿੰਗਾਈ ਦਰ ਨਵੰਬਰ ’ਚ ਵਧ ਕੇ 4.91 ਫੀਸਦੀ ਹੋ ਗਈ। ਅਕਤੂਬਰ ’ਚ ਇਹ 4.48 ਫੀਸਦੀ ਦਰਜ ਕੀਤੀ ਗਈ ਸੀ। ਮਹਿੰਗਾਈ ਦੇ ਅੰਕੜੇ ਲਗਾਤਾਰ 5ਵੇਂ ਮਹੀਨੇ ਭਾਰਤੀ ਰਿਜ਼ਰਵ ਬੈਂਕ ਦੇ ਕੰਫਰਟ ਜ਼ੋਨ ’ਚ ਬਣੇ ਹੋਏ ਹਨ। ਆਰ. ਬੀ. ਆਈ. ਦਾ ਮਹਿੰਗਾਈ ਦਰ ਨੂੰ 4 ਫੀਸਦੀ ਉੱਤੇ ਬਣਾਈ ਰੱਖਣ ਦਾ ਟੀਚਾ ਹੈ। ਰਿਟੇਲ ਮਹਿੰਗਾਈ ਦਰ ਅਗਸਤ ’ਚ 5.30 ਫੀਸਦੀ ਸੀ ਜਦ ਕਿ ਜੁਲਾਈ ’ਚ ਇਹ 5.59 ਫੀਸਦੀ ਸੀ। ਉੱਥੇ ਹੀ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਰਿਟੇਲ ਮਹਿੰਗਾਈ ਦਰ 6.93 ਫੀਸਦੀ ਸੀ।

ਮਹੀਨੇ-ਦਰ-ਮਹੀਨੇ ਆਧਾਰ ’ਤੇ ਮਹਿੰਗਾਈ ਦਰ
ਭੋਜਨ ਮਹਿੰਗਾਈ ਨਵੰਬਰ ’ਚ ਵਧ ਕੇ 1.87 ਫੀਸਦੀ ਹੋ ਗਈ, ਜੋ ਅਕਤੂਬਰ ’ਚ 0.85 ਫੀਸਦੀ ਸੀ। ਸਬਜ਼ੀਆਂ ਦੀ ਮਹਿੰਗਾਈ ਨਵੰਬਰ ’ਚ -22.47 ਫੀਸਦੀ ਰਹੀ ਜੋ ਅਕਤੂਬਰ ’ਚ -19.43 ਫੀਸਦੀ ਸੀ। ਦਾਲਾਂ ਦੀ ਮਹਿੰਗਾਈ ਅਕਤੂਬਰ ’ਚ 5.42 ਫੀਸਦੀ ਸੀ ਜੋ ਨਵੰਬਰ ’ਚ ਘਟ ਕੇ 3.18 ਫੀਸਦੀ ਹੋ ਗਈ। ਕੱਪੜਿਆਂ ਅਤੇ ਜੁੱਤੀਆਂ ਦੀ ਮਹਿੰਗਾਈ ਨਵੰਬਰ ’ਚ 7.94 ਫੀਸਦੀ ਦੇ ਅਕਤੂਬਰ ਦੇ ਮੁਕਾਬਲੇ 7.39 ਫੀਸਦੀ ਰਹੀ। ਈਂਧਨ ਅਤੇ ਊਰਜਾ ਦੀ ਮਹਿੰਗਾਈ ਨਵੰਬਰ ’ਚ 13.35 ਫੀਸਦੀ ਰਹੀ ਜੋ ਅਕਤੂਬਰ ’ਚ 14.35 ਫੀਸਦੀ ਸੀ। ਹਾਊਸਿੰਗ ਮਹਿੰਗਾਈ ਨਵੰਬਰ ’ਚ 3.66 ਫੀਸਦੀ ਰਹੀ ਜੋ ਅਕਤੂਬਰ ’ਚ 3.58 ਫੀਸਦੀ ਰਹੀ।

ਆਉਣ ਵਾਲੇ ਮਹੀਨਿਆਂ ’ਚ ਹੋਰ ਵਧ ਸਕਦੀ ਹੈ ਮਹਿੰਗਾਈ
ਹਾਲ ਹੀ ’ਚ ਆਰ. ਬੀ. ਆਈ. ਦੀ ਮੀਟਿੰਗ ’ਚ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ ਸੀ. ਪੀ. ਆਈ. ਆਧਾਰਿਤ ਮਹਿੰਗਾਈ ਦੇ ਚਾਲੂ ਵਿੱਤੀ ਸਾਲ ਯਾਨੀ 2021-22 ਦੀ ਤੀਜੀ ਤਿਮਾਹੀ ’ਚ 5.1 ਫੀਸਦੀ ਅਤੇ ਚੌਥੀ ਤਿਮਾਹੀ ’ਚ 5.7 ਫੀਸਦੀ ਰਹਿਣ ਦਾ ਅਨੁਮਾਨ ਹੈ












