ਮੋਹਾਲੀ, 17 ਦਸੰਬਰ 2021- ਪੰਜਾਬ ਕਾਂਗਰਸ ਦੇ ਪ੍ਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਸਵੇਰੇ ਤੜਕਸਾਰ ਮੋਹਾਲੀ ਦੇ ਪਿੰਡ ਮਦਨਪੁਰ ਵਿਖੇ ਮਜ਼ਦੂਰਾਂ ਨੂੰ ਮਿਲੇ। ਇਸ ਦੌਰਾਨ ਸਿੱਧੂ ਨੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਮਜ਼ਦੂਰਾਂ ਨੇ ਸਿੱਧੂ ਨੂੰ ਦੱਸਿਆ ਕਿ ਉਨ੍ਹਾਂ ਦੇ ਲੇਬਰ ਕਾਰਡ ਨਹੀਂ ਬਣੇ ਹਨ ਅਤੇ ਨਾ ਹੀ ਸਰਕਾਰ ਨੇ ਹਾਲੇ ਤੱਕ ਉਨ੍ਹਾਂ ਨੂੰ ਲੇਬਰ ਦਾ ਕੋਈ ਪੈਸਾ ਦਿੱਤਾ ਹੈ। ਨਵਜੋਤ ਸਿੱਧੂ ਨੂੰ ਇਕ ਮਜ਼ਦੂਰ ਨੇ ਕਿਹਾ ਕਿ ਉਸ ਦੀ ਉਮਰ 60 ਸਾਲ ਹੈ, ਇਸ ਲਈ ਲੇਬਰ ਕਾਰਡ ਨਹੀਂ ਬਣੇਗਾ। ਇਥੇ ਲੋਹਾ ਦਾ ਜਾਲ ਬੰਨ੍ਹਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਲੇਬਰ ਕਾਰਡ ਰਾਹੀਂ ਪੈਸੇ ਨਹੀਂ ਮਿਲੇ ਹਨ।











