ਰਾਸ਼ਟਰਮੰਡਲ ਖੇਡਾਂ ਦਾ ਮਹਾਨ ਕੁੰਭ ਸਮਾਪਤ ਹੋ ਗਿਆ ਹੈ। ਭਾਰਤ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਕੁੱਲ 61 ਤਗਮੇ ਜਿੱਤੇ ਹਨ। ਇਸ ਵਿੱਚ 22 ਸੋਨ, 16 ਚਾਂਦੀ ਅਤੇ 23 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਮਗਾ ਸੂਚੀ ‘ਚ ਚੌਥੇ ਸਥਾਨ ‘ਤੇ ਰਿਹਾ। ਜਦ ਕਿ ਆਸਟ੍ਰੇਲੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਇੰਗਲੈਂਡ ਦੂਜੇ ਅਤੇ ਕੈਨੇਡਾ ਤੀਜੇ ਸਥਾਨ ’ਤੇ ਰਿਹਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਪੰਜਵੇਂ ਸਥਾਨ ‘ਤੇ ਰਿਹਾ।

ਭਾਰਤ ਨੇ ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਕੁਸ਼ਤੀ – 12 ਮੈਡਲ, ਵੇਟਲਿਫਟਿੰਗ – 10 ਮੈਡਲ,ਅਥਲੈਟਿਕਸ – 8 ਮੈਡਲ,ਮੁੱਕੇਬਾਜ਼ੀ – 7 ਤਗਮੇ,ਟੇਬਲ ਟੈਨਿਸ – 7 ਮੈਡਲ, ਬੈਡਮਿੰਟਨ – 6 ਤਗਮੇ, ਲਾਅਨ ਬਾਲ – 2 ਮੈਡਲ,,ਜੂਡੋ – 3 ਮੈਡਲ, ਹਾਕੀ – 2 ਮੈਡਲ,ਸਕੁਐਸ਼ – 2 ਤਗਮੇ,ਪੈਰਾ ਪਾਵਰਲਿਫਟਿੰਗ – 1 ਮੈਡਲ,ਕ੍ਰਿਕਟ – 1 ਮੈਡਲ ਜਿਤੇ
ਬਰਮਿੰਘਮ ਦੇ ਅਲੈਗਜ਼ੈਂਡਰ ਸਟੇਡੀਅਮ ਵਿੱਚ ਰਾਸ਼ਟਰਮੰਡਲ ਖੇਡਾਂ 2022 ਦੇ ਸਮਾਪਤੀ ਸਮਾਰੋਹ ਦੌਰਾਨ ਟੀਮ ਇੰਡੀਆ ਦੇ ਝੰਡਾਬਰਦਾਰ ਅਚੰਤਾ ਸ਼ਰਤ ਕਮਲ ਅਤੇ ਨਿਖਤ ਜ਼ਰੀਨ ਟੀਮ ਬਣੇ। ਸ਼ਰਤ ਨੇ ਬਰਮਿੰਘਮ ਵਿੱਚ ਟੇਬਲ ਟੈਨਿਸ ਵਿੱਚ ਚਾਰ ਤਗ਼ਮੇ ਜਿੱਤੇ। ਇਨ੍ਹਾਂ ਵਿੱਚ ਤਿੰਨ ਸੋਨ ਤਗਮੇ ਸ਼ਾਮਲ ਹਨ। ਇਸ ਦੇ ਨਾਲ ਹੀ ਨਿਖਤ ਨੇ ਮੁੱਕੇਬਾਜ਼ੀ ਵਿੱਚ ਸੋਨ ਤਮਗਾ ਜਿੱਤਿਆ।















