ਨਿਤੀਸ਼ ਕੁਮਾਰ ਨੇ ਨਾ ਸਿਰਫ਼ ਬਿਹਾਰ ਵਿੱਚ ਗਠਜੋੜ ਨੂੰ ਪਲਟ ਦਿੱਤਾ ਹੈ, ਸਗੋਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਲਈ 2024 ਦੀਆਂ ਆਮ ਚੋਣਾਂ ਲਈ ਮੁਸ਼ਕਿਲ ਖੜੀ ਕਰ ਦਿੱਤੀ ਹੈ। ਬਿਹਾਰ ‘ਚ 5 ਸਾਲ ਬਾਅਦ ਫਿਰ ਤੋਂ ਮਹਾਗਠਬੰਧਨ ਦੀ ਸਰਕਾਰ ਬਣਨ ਜਾ ਰਹੀ ਹੈ। ਰਾਸ਼ਟਰੀ ਜਨਤਾ ਦਲ-ਕਾਂਗਰਸ ਸਮੇਤ 7 ਪਾਰਟੀਆਂ ਦੇ ਸਹਿਯੋਗ ਨਾਲ ਨਿਤੀਸ਼ ਕੁਮਾਰ ਬੁੱਧਵਾਰ ਨੂੰ ਰਾਜ ਭਵਨ ‘ਚ 8ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਤੇਜਸਵੀ ਯਾਦਵ ਵੀ ਉਪ ਮੁੱਖ ਮੰਤਰੀ ਬਣਨਗੇ।
ਦੱਸ ਦੇਈਏ ਕਿ ਅਸਤੀਫਾ ਦੇ ਚੁੱਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਆਪਣੇ ਨਵੇਂ ਸਹਿਯੋਗੀ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨਾਲ ਰਾਜ ਭਵਨ ਪਹੁੰਚ ਗਏ ਹਨ। ਇਹ ਦੋਵੇਂ ਵੱਡੇ ਆਗੂ ਰਾਜਪਾਲ ਫੱਗੂ ਚੌਹਾਨ ਨੂੰ ਮਿਲਣ ਲਈ ਪੁੱਜੇ ਹਨ। ਇਸ ਦੌਰਾਨ ਇਹ ਦੋਵੇਂ ਆਗੂ ਮਹਾਗਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।ਦੱਸ ਦਈਏ ਕਿ ਜਨਤਾ ਦਲ ਯੂਨਾਈਟਿਡ (ਜੇਡੀਯੂ) ਕੋਲ 45 ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਕੋਲ 79 ਸੀਟਾਂ ਹਨ, ਜਦੋਂ ਕਿ ਕਾਂਗਰਸ ਦੀਆ 19 ਅਤੇ ਹੋਰ ਪਾਰਟੀਆਂ ਸਮੇਤ 163 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਨਿਤੀਸ਼ ਕੁਮਾਰ ਦੇ ਅਸਤੀਫੇ ਤੋਂ ਬਾਅਦ ਪੁਰਾਣੀ ਕੈਬਨਿਟ ਨੂੰ ਭੰਗ ਕਰ ਦਿੱਤਾ ਗਿਆ ਹੈ। ਮੁੱਖ ਸਕੱਤਰ ਅਮੀਰ ਸੁਭਾਨੀ ਨੇ ਰਾਜਪਾਲ ਦੇ ਆਦੇਸ਼ ‘ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
----------- Advertisement -----------
ਨਿਤੀਸ਼ ਕੁਮਾਰ ਅੱਜ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕਣਗੇ ਸਹੁੰ
Published on
----------- Advertisement -----------
----------- Advertisement -----------












