ਦੁਨੀਆ ਭਰ ਵਿੱਚ ਪ੍ਰਸਿੱਧ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਅਚਾਨਕ ਡਾਊਨ ਹੋਣ ਦੀ ਖਬਰ ਸਾਹਮਣੇ ਆਈ ਹੈ। ਡਾਊਨ ਡਿਟੈਕਟਰ ਵੈੱਬਸਾਈਟ ਨੇ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ। ਟਵਿੱਟਰ ਦੇ ਅਚਾਨਕ ਡਾਊਨ ਹੋਣ ਕਾਰਨ ਟਵਿੱਟਰ ਯੂਸਰਜ਼ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਿਵੇਂ ਹੀ ਕਈ ਉਪਭੋਗਤਾਵਾਂ ਨੇ ਟਵਿੱਟਰ ਦੀ ਵਰਤੋਂ ਕਰਦੇ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਿਕਾਇਤ ਕੀਤੀ, ਤਾਂ ਮਾਈਕ੍ਰੋਬਲਾਗਿੰਗ ਪਲੇਟਫਾਰਮ ਨੇ ਮੰਨਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਟਵਿਟਰ ਨੇ ਕਿਹਾ ਕਿ ਅਸੀਂ ਤੁਹਾਡੀ ਸਮੱਸਿਆ ਨੂੰ ਜਲਦੀ ਠੀਕ ਕਰ ਦੇਵਾਂਗੇ। ਸਮੱਸਿਆ ਦੇ ਹੱਲ ਹੋਣ ਤੋਂ ਬਾਅਦ, ਕੰਪਨੀ ਨੇ ਇੱਕ ਟਵੀਟ ਕੀਤਾ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਦਿੱਤਾ ਹੈ!
ਡਾਊਨ ਡਿਟੈਕਟਰ ਵੈੱਬਸਾਈਟ ਦੇ ਅਨੁਸਾਰ 27,000 ਤੋਂ ਵੱਧ ਉਪਭੋਗਤਾਵਾਂ ਨੇ ਸੇਵਾ ਦੇ ਆਊਟੇਜ ਦੀ ਰਿਪੋਰਟ ਕੀਤੀ ਜਿਸ ਤੋਂ ਬਾਅਦ ਟਵਿੱਟਰ ਨੇ ਇੱਕ ਟਵੀਟ ਵਿੱਚ ਕਿਹਾ ਕਿ “ਅਸੀਂ ਇਸਨੂੰ ਠੀਕ ਕਰ ਦਿੱਤਾ ਹੈ! ਅਸੀਂ ਇੱਕ ਅੰਦਰੂਨੀ ਪ੍ਰਣਾਲੀ ਵਿੱਚ ਤਬਦੀਲੀ ਕੀਤੀ ਸੀ ਜੋ ਯੋਜਨਾ ਅਨੁਸਾਰ ਨਹੀਂ ਹੋਈ ਅਤੇ ਇਸਨੂੰ ਵਾਪਸ ਲੈ ਲਿਆ ਗਿਆ ਹੈ। ਟਵਿੱਟਰ ਨੂੰ ਹੁਣ ਉਮੀਦ ਅਨੁਸਾਰ ਲੋਡ ਹੋਣਾ ਚਾਹੀਦਾ ਹੈ। ਇਸ ਲਈ ਮੁਆਫੀ ਚਾਹੁੰਦੇ ਹਾਂ!”
----------- Advertisement -----------
ਟਵਿਟਰ ਦੇ ਅਚਾਨਕ ਡਾਊਨ ਹੋਣ ਨਾਲ ਯੂਜ਼ਰਸ ਨੂੰ ਹੋਈ ਵੱਡੀ ਪਰੇਸ਼ਾਨੀ
Published on
----------- Advertisement -----------
----------- Advertisement -----------












