ਖਾਣ ਵਾਲੇ ਤੇਲ ਦੀਆਂ ਕੀਮਤਾਂ ’ਚ ਪਿਛਲੇ ਕੁੱਝ ਦਿਨਾਂ ’ਚ ਕਮੀ ਦੇਖਣ ਨੂੰ ਮਿਲੀ ਹੈ। ਦਰਅਸਲ ਦਰਾਮਦ ਡਿਊਟੀ ’ਚ ਕਮੀ ਕਾਰਨ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਪਿਛਲੇ ਇਕ ਮਹੀਨੇ ’ਚ 8-10 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ। ਐੱਸ. ਈ. ਏ. ਮੁਤਾਬਕ ਆਉਣ ਵਾਲੇ ਮਹੀਨਿਆਂ ’ਚ ਤਿਲਹਨ ਦੇ ਵਧੇਰੇ ਘਰੇਲੂ ਪ੍ਰੋਡਕਸ਼ਨ ਅਤੇ ਗਲੋਬਲ ਮਾਰਕੀਟ ’ਚ ਮੰਦੀ ਦੇ ਰੁਖ ਕਾਰਨ ਖਾਣ ਵਾਲੇ ਤੇਲਾਂ ਦੇ ਰੇਟ 3-4 ਰੁਪਏ ਪ੍ਰਤੀ ਕਿਲੋ ਹੋਰ ਹੇਠਾਂ ਆ ਸਕਦੇ ਹਨ। ਯਾਨੀ ਮਹਿੰਗਾਈ ਤੋਂ ਕੁੱਝ ਰਾਹਤ ਮਿਲ ਸਕਦੀ ਹੈ।

ਐੱਸ. ਈ. ਏ. ਦੇ ਪ੍ਰਧਾਨ ਅਤੁਲ ਚਤੁਰਵੇਦੀ ਨੇ ਕਿਹਾ ਕਿ ਪਾਮ, ਸੋਇਆ ਅਤੇ ਸੂਰਜਮੁਖੀ ਵਰਗੇ ਸਾਰੇ ਤੇਲਾਂ ਦੀਆਂ ਬਹੁਤ ਜ਼ਿਆਦਾ ਉੱਚੀਆਂ ਕੀਮਤਾਂ ਕਾਰਨ ਪਿਛਲੇ ਕੁੱਝ ਮਹੀਨੇ ਭਾਰਤੀ ਖੁਰਾਕ ਤੇਲ ਕੰਜਿਊਜ਼ਮਰ ਲਈ ਕਾਫੀ ਪ੍ਰੇਸ਼ਾਨੀ ਭਰੇ ਰਹੇ ਹਨ। ਐੱਸ.ਈ. ਏ. ਨੇ ਦੀਵਾਲੀ ਤੋਂ ਪਹਿਲਾਂ ਆਪਣੇ ਮੈਂਬਰਾਂ ਨੂੰ ਕੀਮਤਾਂ ਨੂੰ ਜਿੰਨਾ ਸੰਭਵ ਹੋ ਸਕੇ, ਘੱਟ ਕਰਨ ਦੀ ਸਲਾਹ ਦਿੱਤੀ ਸੀ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਖਾਣ ਵਾਲੇ ਤੇਲਾਂ ’ਤੇ ਦਰਾਮਦ ਡਿਊਟੀ ਵੀ ਘੱਟ ਕਰ ਦਿੱਤੀ ਹੈ। ਸਾਨੂੰ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕਈ ਉਪਾਅ ਕਾਰਨ 30 ਦਿਨਾਂ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਲਗਭਗ 8-10 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕਮੀ ਆਈ ਹੈ। ਲਗਭਗ 120 ਲੱਖ ਟਨ ਸੋਇਆਬੀਨ ਦੀ ਫਸਲ ਅਤੇ 80 ਲੱਖ ਟਨ ਤੋਂ ਵੱਧ ਮੂੰਗਫਲੀ ਦੀ ਫਸਲ ਨਾਲ ਚਤੁਰਵੇਦੀ ਨੇ ਉਮੀਦ ਪ੍ਰਗਟਾਈ ਕਿ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਹੁਣ ਕੰਟਰੋਲ ’ਚ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਸਰੋਂ ਦੇ ਤੇਲ ਦੀ ਖਲ ਦੀ ਇੰਨੀ ਮੰਗ ਹੈ ਕਿ ਕਿਸਾਨਾਂ ਨੂੰ ਚੰਗਾ ਰੇਟ ਮਿਲਣ ਨਾਲ ਸਪਲਾਈ ਦੀ ਸਥਿਤੀ ਬਿਹਤਰ ਹੋਈ ਹੈ।












