ਚਡੀਗੜ੍ਹ, 13 ਅਗਸਤ : ਚੰਡੀਗੜ੍ਹ ਅਤੇ ਪੰਜਾਬ ਸਮੇਤ 6 ਮਹੀਨੇ ਤੋਂ 13 ਸਾਲ ਦੀ ਉਮਰ ਦੇ ਸੱਤ ਬੱਚਿਆਂ ਦਾ ਰੇਲਾ ਹਸਪਤਾਲ, ਚੇਨੰਈ ‘ਚ ਸਫਲ ਲਿਵਰ ਟਰਾਂਸਪਲਾਂਟ ਕੀਤਾ ਗਿਆ। ਇਨ੍ਹਾਂ ਬੱਚਿਆਂ ‘ਚ ਵਿਲਸਨ ਡਿਸਆਰਡਰ, ਐਕਯੂਟ ਲਿਵਰ ਫੇਲਯੌਰ, ਗਲਾਈਕੋਜਨ ਸਟੋਰੇਜ ਡਿਸਆਰਡਰ ਅਤੇ ਬਿਲੀਯਰੀ ਅੲ੍ਰੇਸੀਆ ਫੇਲਡ ਕਸਾਈ ਜਿਹੀਆਂ ਜਟਿਲਤਾਵਾਂ ਦਾ ਨਿਦਾਨ ਕੀਤਾ ਗਿਆ।

ਪ੍ਰੋਫੈਸਰ ਮੁਹਮਦ ਰੇਲਾ ਦੀ ਅਗਵਾਈ ‘ਚ ਵੂਮੇਨ, ਚਾਈਲਡ ਹੈਲਥ ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ ਪੀਡਿਆਟਿ੍ਕ ਗੈਸਟ੍ਰੋਟੈਂਟਰੋਲਾਜੀ ਅਤੇ ਹੇਪੇਟੋਲਾਜੀ ਡਾ. ਨਰੇਸ਼ ਸ਼ਨਮੁਗਮ ਅਤੇ ਪੀਡਿਆਟ੍ਰਕ ਹੇਪੇਟੋਲਾਜਿਸਟ ਅਤੇ ਲਿਵਰ ਟਰਾਂਸਪਲਾਂਟ ਫਿਜੀਸ਼ੀਅਨ, ਡਾ. ਜਗਦੀਸ਼ ਮੇਨਨ ਦੀ ਐਕਸਪਰਟ ਟੀਮ ਨੇ ਇਨ੍ਹਾਂ ਬੱਚਿਆਂ ਦਾ ਸਫਲਤਾਪੂਰਵਕ ਲਿਵਰ ਟਰਾਂਸਪਲਾਂਟ ਕੀਤਾ। ਬੱਚਿਆਂ ਦੇ ਮਾਤਾ-ਪਿਤਾ ਲਿਵਰ ਟਰਾਂਸਪਲਾਂਟ ਦੇ ਲਈ ਡੋਨਰ ਸਨ।

ਸ਼ਨੀਵਾਰ ਨੂੰ ਡਾ. ਮੇਨਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਦਾ ਸ਼ੁਰੂ ‘ਚ ਆਊਟਰੀਚ ਕਲੀਨਿਕ ਸੈਂਟਰ ਚੈਤੰਨਿਆ ਹਸਪਤਾਲ, ਚੰਡੀਗੜ੍ਹ ‘ਚ ਇਲਾਜ ਕੀਤਾ ਗਿਆ ਸੀ | ਫਿਰ ਬੱਚਿਆਂ ਦੀ ਸਿਹਤ ਸਬੰਧੀ ਜਟਿਲਤਾਵਾਂ ਦੇ ਕਾਰਨ ਲਿਵਰ ਟਰਾਂਸਪਲਾਂਟ ਦੇ ਲਈ ਰੇਲਾ ਹਸਪਤਾਲ ਰੇਫਰ ਕਰ ਦਿੱਤਾ ਗਿਆ। ਡਾ. ਮੇਨਨ ਨੇ ਦੱਸਿਆ ਕਿ ਬੱਚਿਆਂ ਦੀ ਜਿੰਦਗੀ ਦੇ ਲਈ ਲਿਵਰ ਟਰਾਂਸਪਲਾਂਟ ਹੀ ਇਕੱਲਾ ਵਿਕਲਪ ਸੀ।












