ਕੋਰੋਨਾ ਦੀ ਤੀਜੀ ਲਹਿਰ ਨੇ ਸਾਰੀ ਦੁਨਿਆ ਨੂੰ ਇੱਕ ਵਾਰ ਫਿਰ ਤੋਂ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਕੋਰੋਨਾ ਦੇ ਸਾਏ ਨੇ ਮਿਸ ਵਰਲਡ 2021 ਦੇ ਮੁਕਾਬਲੇ ਨੂੰ ਆਪਣੀ ਚਪੇਟ ਵਿੱਚ ਲਿਆ ਹੈ।ਇਸ ਮੁਕਾਬਲੇ ਵਿੱਚ ਹਿੱਸਾ ਲੈਣ ਆਈਆਂ ਕੰਟੈਸਟੈਂਟਾਂ ‘ਚੋਂ ਕੁੱਲ 17 ਲੜਕੀਆਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ। ਜਿਹਨਾਂ ਵਿੱਚ ਭਾਰਤ ਦੀ ਕੰਟੈਸਟੈਂਟ ਮਨਾਸਾ ਵਾਰਾਨਸੀ ਵੀ ਸ਼ਾਮਲ ਹੈ,ਜੋ ਕੋਰੋਨਾ ਪਾਜ਼ੀਟਿਵ ਆਈ ਹੈ।ਪ੍ਰਬੰਧਕਾਂ ਨੇ ਅਹਿਿਤਆਦ ਦੇ ਤੌਰ ‘ਤੇ ਸਾਰੀਆਂ ਲੜਕੀਆਂ ਨੂੰ ਆਈਸੋਲੇਟ ਵੀ ਕਰ ਦਿੱਤਾ ਹੈ ਅਤੇ ਡਾਕਟਰਾਂ ਵੱਲੋਂ ਹਰ ਇੱਕ ਦੀ ਸਿਹਤ ‘ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮਿਸ ਵਰਲਡ 2021 ਦੇ ਮੁਕਾਬਲੇ ਪੋਰਟੋ-ਰੀਕੋ ਦੇਸ਼ ਵਿੱਚ ਹੋ ਰਿਹਾ ਹੈ। ਪਰ ਆਯੋਜਕਾਂ ਨੇ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਵਿਸ਼ਵ ਪ੍ਰਸਿੱਧ ‘ਮਿਸ ਵਰਲਡ 2021’ ਮੁਕਾਬਲਾ ਮੁਲਤਵੀ ਕਰ ਦਿੱਤਾ ਹੈ। ਪ੍ਰਬੰਧਕਾਂ ਨੇ ਮਿਸ ਵਰਲਡ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕਰਕੇ ਇਹ ਐਲਾਨ ਕੀਤਾ ਹੈ।












