ਅੰਮ੍ਰਿਤਸਰ : – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਉਸ ਦੇ ਟਵਿੱਟਰ ਅਕਾਊਂਟ ਤੋਂ ਇੱਕ ਨਿਊਜ਼ ਚੈਨਲ ਵੱਲੋਂ ਕੀਤੇ ਗਏ ਕਈ ਟਵੀਟਸ ਨੂੰ ਰੀਟਵੀਟ ਕੀਤਾ ਗਿਆ ਹੈ। ਗੁਰਜੀਤ ਔਜਲਾ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ਪਿਆਰੇ ਟਵਿੱਟਰ ਦੋਸਤੋ, ਮੇਰਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ ਅਤੇ ਏਬੀਪੀ ਨਿਊਜ਼ ਦੇ ਕਈ ਟਵੀਟਸ ਨੂੰ ਰੀਟਵੀਟ ਕੀਤਾ ਗਿਆ ਹੈ। ਮੇਰੀ ਟੀਮ ਹੈਕਰਾਂ ਦੁਆਰਾ ਕੀਤੀਆਂ ਗਈਆਂ ਹੋਰ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ। ਕਿਰਪਾ ਕਰਕੇ ਕਿਸੇ ਵੀ ਗਲਤ ਗਤੀਵਿਧੀ ਦੇ ਮਾਮਲੇ ਵਿੱਚ gurjeet.aujla@sansad.nic.in ‘ਤੇ ਜਾਣਕਾਰੀ ਭੇਜੋ|
----------- Advertisement -----------
ਸਾਂਸਦ ਗੁਰਜੀਤ ਔਜਲਾ ਦਾ ਟਵਿਟਰ ਅਕਾਊਂਟ ਹੈਕ, ਕਈ ਟਵੀਟ ਕੀਤੇ ਰੀਟਵੀਟ
Published on
----------- Advertisement -----------
----------- Advertisement -----------












