ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅੱਜ ਮੁੰਬਈ ਵਿੱਚ ਭਾਰਤ ਦੀ ਪਹਿਲੀ ਡਬਲ ਡੇਕਰ ਏਸੀ ਇਲੈਕਟ੍ਰਿਕ ਬੱਸ ਲਾਂਚ ਕੀਤੀ। ਇਨ੍ਹਾਂ ਬੱਸਾਂ ਵਿਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਣਗੇ। ਇਸ ਬੱਸ ਨੂੰ ਅਸ਼ੋਕ ਲੇਲੈਂਡ ਦੀ ਸਹਾਇਕ ਕੰਪਨੀ ਸਵਿੱਚ ਮੋਬਿਲਿਟੀ ਨੇ ਬਣਾਇਆ ਹੈ।

ਜਾਣਕਾਰੀ ਮੁਤਾਬਿਕ ਸਤੰਬਰ ਤੋਂ ਅਜਿਹੀਆਂ 200 ਬੱਸਾਂ ਸੜਕਾਂ ‘ਤੇ ਦੌੜਦੀਆਂ ਨਜ਼ਰ ਆਉਣਗੀਆਂ। ਫਿਲਹਾਲ ਇਨ੍ਹਾਂ ਨੂੰ ਵਿਸ਼ੇਸ਼ ਰੂਟ ਮੁੰਬਈ ਦੇ ਵਰਲੀ, ਲੋਅਰ ਪਰੇਲ, ਬੋਰੀਵਲੀ, ਗੋਰੇਗਾਂਵ, ਅੰਧੇਰੀ ਵਰਗੇ ਇਲਾਕਿਆਂ ‘ਚ ਚਲਾਇਆ ਜਾਵੇਗਾ। ਏਸੀ ਡਬਲ ਡੇਕਰ ਬੱਸ ਦੇ ਉਦਘਾਟਨ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੱਸ ਦੀ ਯਾਤਰਾ ਵੀ ਕੀਤੀ।












