ਦੁੱਧ ਸਿਹਤ ਲਈ ਜਿੰਨਾ ਫ਼ਾਇਦੇਮੰਦ ਹੈ, ਓਨੇ ਹੀ ਦੁੱਧ ਤੋਂ ਬਣੇ ਪਦਾਰਥ ਸਿਹਤ ਲਈ ਫ਼ਾਇਦੇਮੰਦ ਹਨ। ਦੁੱਧ ਤੋਂ ਤਿਆਰ ਪਨੀਰ ਨਾ ਸਿਰਫ਼ ਖਾਣ ’ਚ ਸੁਆਦੀ ਲਗਦਾ ਹੈ ਸਗੋਂ ਇਹ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੈ। ਪਨੀਰ ’ਚ ਭਰਪੂਰ ਮਾਤਰਾ ‘ਚ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ। ਪਨੀਰ ’ਚ ਵਿਟਾਮਿਨ-ਡੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਸਰੀਰ ਲਈ ਬੇਹੱਦ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਹ ਵਧੀਆ ਖ਼ੁਰਾਕ ਹੈ। ਇਸ ’ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ, ਫੋਲੇਟ ਜਿਹੇ ਨਿਊਟ੍ਰੀਐਂਟਸ ਪ੍ਰੇਗਨੈਂਟ ਔਰਤਾਂ ਅਤੇ ਬੱਚਿਆਂ ਦੀ ਸਿਹਤ ਨੂੰ ਵਧੀਆ ਰੱਖਦੇ ਹਨ।

ਪਾਚਨ ਤੰਤਰ ਮਜ਼ਬੂਤ
ਪਨੀਰ ’ਚ ਡਾਇਟਰੀ ਫਾਈਬਰ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ, ਜੋ ਖਾਣੇ ਨੂੰ ਪਚਾਉਣ ’ਚ ਸਹਾਇਤਾ ਕਰਦਾ ਹੈ। ਪਨੀਰ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ।
ਹੱਡੀਆਂ ਮਜ਼ਬੂਤ
ਪਨੀਰ ’ਚ ਕੈਲਸ਼ੀਅਮ ਤੇ ਫਾਸਫੋਰਸ ਭਰਪੂਰ ਮਾਤਰਾ ’ਚ ਹੁੰਦੀ ਹੈ, ਜੋ ਹੱਡੀਆਂ ਲਈ ਬੇਹੱਦ ਜ਼ਰੂਰੀ ਹੈ। ਰੋਜ਼ ਕੱਚੇ ਪਨੀਰ ਦਾ ਸੇਵਨ ਕਰਨ ਨਾਲ ਹੱਡੀਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਮੈਂਟਲ ਹੈਲਥ
ਪਨੀਰ ’ਚ ਓਮੇਗਾ-3 ਪਾਇਆ ਜਾਂਦਾ ਹੈ, ਜੋ ਮਾਨਸਿਕ ਵਿਕਾਸ ’ਚ ਸਹਾਇਕ ਹੁੰਦਾ ਹੈ।
ਐਨਰਜ਼ੀ ਨਾਲ ਭਰਪੂਰ
ਪਨੀਰ ’ਚ ਅਜਿਹੇ ਕਈ ਗੁਣ ਹੁੰਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ। ਪਨੀਰ ਨਾਲ ਸਾਡੇ ਸਰੀਰ ਨੂੰ ਤੁਰੰਤ ਐਨਰਜੀ ਮਿਲਦੀ ਹੈ। ਇਹ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ।

ਦੰਦ ਮਜ਼ਬੂਤ
ਪਨੀਰ ਕੈਲਸ਼ੀਅਮ ਦਾ ਇਕ ਵਧੀਆ ਮਾਧਿਅਮ ਹੈ, ਇਸ ਨਾਲ ਹੱਡੀਆਂ ਤੇ ਦੰਦ ਮਜ਼ਬੂਤ ਹੁੰਦੇ ਹਨ।
ਵਜ਼ਨ ਕੰਟਰੋਲ
ਜਿਨ੍ਹਾਂ ਲੋਕਾਂ ਨੇ ਭਾਰ ਘਟਾਉਣਾ ਹੋਵੇ ਤਾਂ ਉਨ੍ਹਾਂ ਲਈ ਪਨੀਰ ਬਹੁਤ ਫ਼ਾਇਦੇਮੰਦ ਹੈ। ਇਹ ਭੁੱਖ ਨੂੰ ਸ਼ਾਂਤ ਕਰਦਾ ਹੈ ਤੇ ਭਾਰ ਨੂੰ ਕੰਟਰੋਲ ਰੱਖਦਾ ਹੈ।
ਕੋਲੈਸਟ੍ਰੋਲ
ਕੈਲਸ਼ੀਅਮ ਤੇ ਪ੍ਰੋਟੀਨ ਨਾਲ ਭਰਪੂਰ ਪਨੀਰ ਜ਼ਿਆਦਾ ਖਾਣ ਨਾਲ ਕੋਲੈਸਟ੍ਰੋਲ ਵੱਧ ਜਾਂਦਾ ਹੈ। ਇਸ ਲਈ ਜਾਣਕਾਰਾਂ ਦੀ ਮੰਨੀਏ ਤਾਂ ਪਨੀਰ ਦਾ ਸੇਵਨ ਲਿਮਿਟ ’ਚ ਕਰਨਾ ਸਿਹਤ ਲਈ ਫ਼ਾਇਦੇਮੰਦ ਹੈ।












