ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਦੇਸ਼ ਦੀਆਂ ਔਰਤਾਂ ਨੂੰ 10 ਜਾਂ ਇਸ ਤੋਂ ਵੱਧ ਬੱਚੇ ਪੈਦਾ ਕਰਨ ਦੀ ਅਨੋਖੀ ਪੇਸ਼ਕਸ਼ ਕੀਤੀ ਹੈ। 10 ਜਾਂ ਇਸ ਤੋਂ ਵੱਧ ਬੱਚੇ ਪੈਦਾ ਕਰਨ ਦੇ ਬਦਲੇ ਔਰਤਾਂ ਨੂੰ ਪੈਸੇ ਵੀ ਦਿੱਤੇ ਜਾਣਗੇ। ਅਜਿਹਾ ਕਰਨ ‘ਤੇ ਔਰਤਾਂ ਨੂੰ 1 ਅਰਬ ਰੂਬਲ ਯਾਨੀ 13 ਲੱਖ ਰੁਪਏ ਦਿੱਤੇ ਜਾਣਗੇ। 10 ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਨੂੰ ‘ਮਦਰ ਹੀਰੋਇਨ’ ਨਾਮ ਦਾ ਐਵਾਰਡ ਵੀ ਦਿੱਤਾ ਜਾਵੇਗਾ।
ਰਾਸ਼ਟਰਪਤੀ ਦੇ ਨਵੇਂ ਪ੍ਰਸਤਾਵ ਦੇ ਅਨੁਸਾਰ, ਸਰਕਾਰ ਦਸ ਬੱਚਿਆਂ ਨੂੰ ਜਨਮ ਦੇਣ ਅਤੇ ਉਨ੍ਹਾਂ ਨੂੰ ਜ਼ਿੰਦਾ ਰੱਖਣ ਦੇ ਬਦਲੇ ਮਾਵਾਂ ਨੂੰ ਲਗਭਗ 13 ਲੱਖ ਰੁਪਏ ਦੇਵੇਗੀ। ਦਰਅਸਲ, ਕੋਰੋਨਾ ਮਹਾਮਾਰੀ ਅਤੇ ਯੂਕਰੇਨ ਨਾਲ ਚੱਲ ਰਹੇ ਯੁੱਧ ਕਾਰਨ ਰੂਸ ਵਿਚ ਆਬਾਦੀ ਸੰਕਟ ਪੈਦਾ ਹੋ ਗਿਆ ਹੈ। ਇਸ ਨਾਲ ਨਜਿੱਠਣ ਲਈ ਪੁਤਿਨ ਨੇ ਦੇਸ਼ ਦੀਆਂ ਔਰਤਾਂ ਨੂੰ ਇਹ ਪ੍ਰਸਤਾਵ ਦਿੱਤਾ ਹੈ।
ਨਿਯਮਾਂ ਮੁਤਾਬਕ ਇਨਾਮੀ ਰਾਸ਼ੀ ਉਨ੍ਹਾਂ ਔਰਤਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੇ 10 ਜਾਂ ਇਸ ਤੋਂ ਵੱਧ ਬੱਚੇ ਹਨ ਅਤੇ ਮਾਂ ਨੂੰ ਇਹ ਰਕਮ ਦਸਵੇਂ ਬੱਚੇ ਦੇ ਪਹਿਲੇ ਜਨਮ ਦਿਨ ‘ਤੇ ਮਿਲੇਗੀ। ਹਾਲਾਂਕਿ, ਉਸ ਸਮੇਂ ਇਹ ਦੇਖਿਆ ਜਾਵੇਗਾ ਕਿ ਬਾਕੀ ਦੇ 9 ਬੱਚੇ ਜ਼ਿੰਦਾ ਹਨ ਜਾਂ ਨਹੀਂ। ਇਸ ਸਮੇਂ ਰੂਸ ਦੀ ਆਬਾਦੀ ਘਟ ਕੇ 14 . 6 ਕਰੋੜ ਰਹਿ ਗਈ ਹੈ। ਹਾਲਾਂਕਿ ਮਾਹਿਰਾਂ ਅਨੁਸਾਰ ਇੰਨੇ ਵੱਡੇ ਪਰਿਵਾਰ ਨੂੰ ਸੰਭਾਲਣ ਲਈ ਇਹ ਰਕਮ ਬਹੁਤ ਘੱਟ ਹੈ।
----------- Advertisement -----------
ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਔਰਤਾਂ ਨੂੰ ਇਨਾਮ ਵਜੋਂ ਮਿਲਣਗੇ 13 ਲੱਖ ਰੁਪਏ, ਰਾਸ਼ਟਰਪਤੀ ਨੇ ਕੀਤਾ ਐਲਾਨ
Published on
----------- Advertisement -----------
----------- Advertisement -----------











