ਨੋਇਡਾ ਦੇ ਸੈਕਟਰ-126 ਸਥਿਤ ਜੇਪੀ ਸੁਸਾਇਟੀ ‘ਚ ਗਾਰਡ ਨਾਲ ਬਦਸਲੂਕੀ ਕਰਨ ਵਾਲੀ ਔਰਤ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਭਵਿਆ ਰਾਏ ਨਾਮ ਦੀ ਇਸ ਔਰਤ ਨੂੰ ਐਤਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ। ਔਰਤ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਗਾਰਡ ਨੂੰ ਗਾਲ੍ਹਾਂ ਕੱਢਦੀ ਹੋਈ ਨਜ਼ਰ ਆ ਰਹੀ ਸੀ ਅਤੇ ਉਸਨੂੰ ਕਾਲਰ ਨਾਲ ਘਸੀਟਦੀ ਹੋਈ ਨਜ਼ਰ ਆ ਰਹੀ ਸੀ।
ਦਰਅਸਲ, ਸੁਸਾਇਟੀ ਦੇ ਸੁਰੱਖਿਆ ਗਾਰਡ ਨੇ ਗੇਟ ਖੋਲ੍ਹਣ ਵਿੱਚ ਦੇਰੀ ਕੀਤੀ ਸੀ। ਇਸ ‘ਤੇ ਔਰਤ ਨੇ ਗਾਰਡ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਡੇਢ ਮਿੰਟ ‘ਚ 9 ਵਾਰ ਉਸ ਨਾਲ ਬਦਸਲੂਕੀ ਕੀਤੀ ਅਤੇ ਕਾਲਰ ਫੜ ਕੇ ਉਸ ਨੂੰ ਘਸੀਟਿਆ। ਗਾਰਡ ਦੇ ਸਾਥੀ ਉਸ ਨੂੰ ਚਲੇ ਜਾਣ ਲਈ ਤਰਲੇ ਕਰਦੇ ਰਹੇ ਪਰ ਉਹ ਗਾਲ੍ਹਾਂ ਕੱਢਣ ਤੋਂ ਨਾ ਹਟੇ। ਪੁਲਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਹ ਪੇਸ਼ੇ ਤੋਂ ਵਕੀਲ ਹੈ।
ਮਾਮਲਾ ਸ਼ਨੀਵਾਰ ਦਾ ਹੈ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮਹਿਲਾ ਸਾਰੇ ਗਾਰਡਾਂ ਨਾਲ ਵੀ ਅਪਸ਼ਬਦ ਬੋਲ ਰਹੀ ਹੈ। ਇਸ ਦੌਰਾਨ ਗਾਰਡ ਉਸ ਤੋਂ ਬਚ ਕੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਔਰਤ ਉਸ ਦੇ ਕੋਲ ਜਾ ਕੇ ਗਾਰਡ ਨੂੰ ਫੜ ਕੇ ਉਸ ਨਾਲ ਧੱਕਾ-ਮੁੱਕੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਦੇ ਨਸ਼ੇ ‘ਚ ਸੀ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਔਰਤ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਤਾਂ ਉਹ ਆਪਣੀ ਕਾਰ ਵਿਚ ਗਈ ਸੀ ਅਤੇ ਖੁਦ ਹੀ ਚਲਾ ਰਹੀ ਸੀ। ਇਸ ਤੋਂ ਪਹਿਲਾਂ ਨੋਇਡਾ ਦੀ ਗ੍ਰੈਂਡ ਓਮੈਕਸ ਸੋਸਾਇਟੀ ‘ਚ ਸ਼੍ਰੀਕਾਂਤ ਤਿਆਗੀ ਦਾ ਇਕ ਔਰਤ ਨਾਲ ਬਦਸਲੂਕੀ ਕਰਨ ਦਾ ਵੀਡੀਓ ਸਾਹਮਣੇ ਆਇਆ ਸੀ
----------- Advertisement -----------
ਸੁਰੱਖਿਆ ਗਾਰਡ ਨਾਲ ਬਦਸਲੂਕੀ ਕਰਨ ਵਾਲੀ ਔਰਤ ਗ੍ਰਿਫਤਾਰ
Published on
----------- Advertisement -----------
----------- Advertisement -----------












