August 18, 2026, 7:56 pm
----------- Advertisement -----------
HomeNewsLatest Newsਵਿਧਾਇਕਾ ਮਾਣੂੰਕੇ ਨੇ ਆੜ੍ਹਤੀਆ ਦੀਆਂ ਮੁਸ਼ਕਲਾਂ ਸੁਣੀਆਂ

ਵਿਧਾਇਕਾ ਮਾਣੂੰਕੇ ਨੇ ਆੜ੍ਹਤੀਆ ਦੀਆਂ ਮੁਸ਼ਕਲਾਂ ਸੁਣੀਆਂ

Published on

----------- Advertisement -----------

ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ ਮਾਰਕੀਟ ਕਮੇਟੀ ਜਗਰਾਉਂ ਦੀ ਅਗਵਾਈ ਹੇਠ ਆੜਤੀਆਂ ਦੀਆਂ ਸਮੱਸਿਆਵਾਂ ਦਫਤਰ ਮਾਰਕੀਟ ਕਮੇਟੀ ਜਗਰਾਉਂ ਵਿਖੇ ਸੁਣੀਆਂ ਗਈਆਂ ਅਤੇ ਬਹੁਤ ਸਾਰੀਆਂ ਮੰਗਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ਤੇ ਹੀ ਹਦਾਇਤਾਂ ਜਾਰੀ ਕਰਦੇ ਹੋਏ ਆਖਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਰੇ ਫੜ ਪੱਕੇ ਕਰਕੇ ਮੁਕੰਮਲ ਕੀਤੇ ਜਾਣ ਅਤੇ ਜਗਰਾਉਂ ਮੰਡੀ ਦੇ ਨਵੇਂ ਬਣ ਰਹੇ ਫੜ ਦਾ ਲੈਵਲ ਸਹੀ ਕੀਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ।

ਆੜਤੀਆਂ ਦੀ ਮੰਗ ਅਨੁਸਾਰ ਵਿਧਾਇਕਾ ਮਾਣੂੰਕੇ ਵੱਲੋਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਜਿਹੜੇ ਵੀ ਫੜਾਂ ਦੀ ਰਿਪੇਅਰ ਹੋਣ ਵਾਲੀ ਹੈ ਤੁਰੰਤ ਕਰਵਾਈ ਜਾਵੇ ਅਤੇ ਸਬਜ਼ੀ ਮੰਡੀ ਦੇ ਨਾਲ ਜੋ ਨਵਾਂ ਫੜ ਬਣਨਾਂ ਹੈ ਅਤੇ ਮੰਡੀ ਵਿੱਚ ਜੋ ਵੱਡੀਆਂ ਹਾਈ ਮਾਸਟ ਐਲ.ਈ.ਡੀ.ਲਾਈਟਾਂ ਲਗਾਈਆਂ ਜਾਣੀਆਂ ਹਨ, ਉਸ ਲਈ ਤੁਰੰਤ ਉਪਰਾਲੇ ਕਰਕੇ ਕਾਰਵਾਈ ਮੁਕੰਮਲ ਕੀਤੀ ਜਾਵੇ ਅਤੇ ਸਿਵਲ ਇੰਜਨੀਅਰਿੰਗ ਵਿੰਗ ਨੂੰ ਮੰਡੀ ਦਾ ਸੀਵਰੇਜ ਤਰੰਤ ਸਾਫ਼ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੰਡੀ ਦੇ ਮੇਨ ਫੜ ਉਪਰ ਦੋ ਨਵੇਂ ਸ਼ੈਡਾਂ ਦੀ ਉਸਾਰੀ ਦਾ ਕੰਮ ਜ਼ਲਦੀ ਸ਼ੁਰੂ ਕਰਵਾਇਆ ਜਾਵੇਗਾ, ਤਾਂ ਜੋ ਆੜਤੀਆਂ ਨੂੰ ਕਿਸਾਨਾਂ ਦੀਆਂ ਫ਼ਸਲਾਂ ਸੰਭਾਲਣ ਅਤੇ ਉਹਨਾਂ ਦੀ ਖਰੀਦ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।

ਬੀਬੀ ਮਾਣੂੰਕੇ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਹੀ ਉਮੀਦਾਂ ਨਾਲ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਪੰਜਾਬ ਵਿੱਚ 92 ਸੀਟਾਂ ਜਿਤਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਇਸ ਲਈ ਪੰਜਾਬ ਵਾਸੀਆਂ ਦੀਆਂ ਉਮੀਦਾਂ ਅਨੁਸਾਰ ਮਿਆਰੀ ਕੰਮ ਕੀਤੇ ਜਾਣਗੇ ਅਤੇ ਕਿਸਾਨਾਂ ਦੀਆਂ ਫਸਲਾਂ ਸਮੇ ਸਿਰ ਚੁੱਕੀਆਂ ਜਾਣਗੀਆਂ ਅਤੇ ਆੜਤੀਆਂ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਗਰਾਉਂ ਸ਼ਹਿਰ ਅਤੇ ਮੰਡੀ ਲੋਕਾਂ ਦੀ ਸਹੂਲਤ ਨੂੰ ਵੇਖਦੇ ਹੋਏ ਠੰਡੇ ਪਾਣੀ ਦੇ ਵਾਟਰ ਕੂਲਰ ਲਗਾਉਣ ਵਾਲੇ ਉਘੇ ਸਮਾਜ ਸੇਵੀ ਹਰਸ਼ ਜੈਨ ਲੈਬਾਰਟਰੀ ਵਾਲਿਆਂ ਦਾ ਵਿਸ਼ੇਸ਼ ਤੌਰਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਮੰਡੀ ਬੋਰਡ ਵਿੱਚ ਸੇਵਾ ਨਿਭਾਉਂਦੇ ਹੋਏ ਸਵਰਗਵਾਸ ਹੋ ਗਏ ਕੀਮਤੀ ਲਾਲ ਸੁਪਰਵਾਈਜ਼ਰ ਦੇ ਲੜਕੇ ਅਸ਼ੀਸ਼ ਅਰੋੜਾ ਨੂੰ ਤਰਸ ਦੇ ਅਧਾਰ ‘ਤੇ ਨਿਯੁੱਕਤੀ ਪੱਤਰ ਵੀ ਸੌਂਪਿਆ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

99 ਫ਼ੀਸਦੀ ਸਕੂਲਾਂ ‘ਚ WI-FI, ਨਵੇਂ ਕਲਾਸ ਰੂਮ-ਲੈਬਾਂ, AI ਦਾ ਵਿਸ਼ਾ… ਮੰਤਰੀ ਬੈਂਸ ਨੇ ਦਿੱਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ

ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਸਿੱਖਿਆ...

ਡਾ. ਮਨਮੋਹਨ ਸਿੰਘ ਦੀ ਪਤਨੀ ਨਾਲ ਮਿਲੇ MP ਗੁਰਜੀਤ ਔਜਲਾ, ਭਾਜਪਾ ’ਤੇ ਵਰ੍ਹੇ

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੰਗਲਵਾਰ ਨੂੰ ਦਿੱਲੀ ‘ਚ ਸਾਬਕਾ ਪ੍ਰਧਾਨ...

ਬੱਸੀ ਪਠਾਣਾ ਸੀਟ ਦਾ ਅੜਿੱਕਾ, ਭਰਾ ਸਰਬਜੀਤ ਖਾਲਸਾ ਦੀ ਪਾਰਟੀ ਖਿਲਾਫ਼ ਭੈਣ ਅੰਮ੍ਰਿਤ ਕੌਰ ਮਲੋਆ ਉਮੀਦਵਾਰ

ਪੰਥਕ ਰਾਜਨੀਤੀ ‘ਚ ਬੱਸੀ ਪਠਾਣਾ ਸੀਟ ਨੂੰ ਲੈ ਹਲਚਲ ਮਚੀ ਹੋਈ ਹੈ। ਅੰਮ੍ਰਿਤਪਾਲ ਸਿੰਘ...

SGPC ਵੱਲੋਂ ਪੰਜਾਬ ਬੰਦ ਦੇ ਸਮਰਥਨ ਦਾ ਐਲਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੌਮੀ ਇਨਸਾਫ਼...

ਪੰਜੋਖਰਾ ਵਿਵਾਦ ਮਾਮਲੇ ‘ਚ CM ਸੈਣੀ ਨੂੰ ਮਿਲਿਆ HSGMC ਦਾ ਵਫ਼ਦ, ਮੁੱਖ ਮੰਤਰੀ ਅੱਗੇ ਰੱਖੀਆਂ ਆਪਣੀਆਂ ਮੰਗਾਂ

ਅੰਬਾਲਾ ਵਿੱਚ ਪੁਲਿਸ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿਚਕਾਰ ਹੋਏ ਵਿਵਾਦ ਤੋਂ ਕੁਝ ਦਿਨ...

ਵਿਆਹ ਦਾ ਕਾਰਡ ਵੰਡਣ ਨਿਕਲਿਆ ਸੀ, ਘਰ ਪਰਤੀ ਭਰਾ ਦੀ ਲਾਸ਼; ਦੋ ਭੈਣਾਂ ਦਾ ਸੀ ਇਕਲੌਤਾ ਸਹਾਰਾ

ਲੁਧਿਆਣਾ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਭਮਾ ਕਲਾਂ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ...

ਡੀ ਏ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੀ ਏ ਦੇਣ ਦਾ ਮਾਮਲਾ ਲਟਕਦਾ ਜਾ ਰਿਹਾ ਹੈ।...

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅੱਜ ਕਰਨਗੇ ਦਿੱਲੀ ਸਥਿਤ ਪਾਕਿਸਤਾਨੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਨਾਲ ਮੁਲਾਕਾਤ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫਦ ਅੱਜ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ...

ਦਿਮਾਗੀ ਨਕਸਲ ਤਾਂ ਝਗੜਾ ਕਰਵਾਉਣ ਵਾਲੀ ਭਾਜਪਾ ਹੈ, ਜਿਨ੍ਹਾਂ ਦੇ ਲੋਕ ਚੰਗੇ ਸਕੂਲ ਦੀ ਮੰਗ ‘ਤੇ ਮਾਰਪੁੱਟ ਅਤੇ ਮੁਕੱਦਮਾ ਕਰਵਾਉਂਦੇ ਹਨ- ਸੰਜੇ ਸਿੰਘ

ਨਵੀਂ ਦਿੱਲੀ, 17 ਅਗਸਤ:ਆਮ ਆਦਮੀ ਪਾਰਟੀ ਨੇ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼...