August 14, 2026, 7:36 pm
----------- Advertisement -----------
HomeNewsEntertainmentਸਨਾਲੀ ਫੋਗਾਟ ਦੀ ਆਖਰੀ ਵੀਡੀਓ ਹੋ ਰਹੀ ਹੈ ਵਾਇਰਲ, ਮੌਤ ਤੋਂ ਕੁਝ...

ਸਨਾਲੀ ਫੋਗਾਟ ਦੀ ਆਖਰੀ ਵੀਡੀਓ ਹੋ ਰਹੀ ਹੈ ਵਾਇਰਲ, ਮੌਤ ਤੋਂ ਕੁਝ ਘੰਟੇ ਪਹਿਲਾਂ ਕੀਤੀ ਸੀ ਪੋਸਟ

Published on

----------- Advertisement -----------

Tiktok ਸਟਾਰ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਦਾ ਦਿਹਾਂਤ ਹੋ ਗਿਆ ਹੈ। ਸੋਨਾਲੀ ਫੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਸੋਨਾਲੀ ਦੇ ਅਚਾਨਕ ਦੁਨੀਆ ਤੋਂ ਚਲੇ ਜਾਣ ਦੀ ਖਬਰ ਸੁਣ ਕੇ ਉਸ ਦੇ ਪ੍ਰਸ਼ੰਸਕ ਹੈਰਾਨ ਹਨ। ਸੋਨਾਲੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ ‘ਚ ਰਹਿੰਦੀ ਸੀ। ਇੰਨਾ ਹੀ ਨਹੀਂ ਸੋਨਾਲੀ ਨੇ ਸੋਮਵਾਰ ਰਾਤ ਨੂੰ ਇਕ ਵੀਡੀਓ ਵੀ ਸ਼ੇਅਰ ਕੀਤਾ, ਜੋ ਹੁਣ ਵਾਇਰਲ ਹੋ ਰਿਹਾ ਹੈ। ਸੋਨਾਲੀ ਫੋਗਾਟ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਸੀ, ਜਿਸ ਕਾਰਨ ਉਸ ਦੇ ਇੰਸਟਾਗ੍ਰਾਮ ‘ਤੇ 880k ਫਾਲੋਅਰਜ਼ ਹਨ। ਸੋਨਾਲੀ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਸੋਮਵਾਰ ਰਾਤ ਨੂੰ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਸੋਨਾਲੀ ਆਪਣੇ ਸਿਰ ‘ਤੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਨਜ਼ਰ ਆ ਰਹੀ ਹੈ ਅਤੇ ਇਸ ਤੋਂ ਆਪਣਾ ਚਿਹਰਾ ਲੁਕਾਉਂਦੀ ਹੋਈ ਨਜ਼ਰ ਆ ਰਹੀ ਹੈ।

ਵੀਡੀਓ ‘ਚ ਸੋਨਾਲੀ ਫੋਗਾਟ ਆਪਣੇ ਚਿਹਰੇ ਤੋਂ ਕੱਪੜਾ ਹਟਾਉਂਦੇ ਹੋਏ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕਾਂ ਲਈ ਇਹ ਵਿਸ਼ਵਾਸ ਕਰਨਾ ਹੋਰ ਵੀ ਔਖਾ ਹੋ ਰਿਹਾ ਹੈ ਕਿ ਇਸ ਵੀਡੀਓ ਦੇ ਕੁਝ ਘੰਟਿਆਂ ਬਾਅਦ ਹੀ ਸੋਨਾਲੀ ਸਾਡੇ ਵਿੱਚ ਨਹੀਂ ਰਹੀ। ਸੋਨਾਲੀ ਫੋਗਾਟ ਦੀ ਇਸ ਵੀਡੀਓ ਨੂੰ ਦੇਖ ਕੇ ਲੋਕ ਕਮੈਂਟਸ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦੇਈਏ ਕਿ ਸੋਨਾਲੀ ਫੋਗਾਟ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ 14 ਦਾ ਹਿੱਸਾ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਸੋਨਾਲੀ ਨੇ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਸੀਟ ਤੋਂ ਭਾਜਪਾ ਦੀ ਟਿਕਟ ‘ਤੇ 2019 ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਹਨ, ਹਾਲਾਂਕਿ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸਦੀ ਮੌਤ ਦੀ ਪੁਸ਼ਟੀ ਉਸਦੇ ਭਰਾ ਵਤਨ ਢਾਕਾ ਨੇ ਕੀਤੀ। ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਗੋਆ ਰਵਾਨਾ ਹੋ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿ.ਰਘਬੀਰ ਸਿੰਘ ਦੇ ਘਰ ‘ਤੇ ਫਾਇਰਿੰਗ, ਮੌਕੇ ਤੋਂ ਗੋਲੀ ਦਾ ਖੋਲ ਵੀ ਬਰਾਮਦ

ਅੰਮ੍ਰਿਤਸਰ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਦੇ ਘਰ...

 500 ਕਿਲੋ ਹੈਰੋਇਨ ਤਸਕਰੀ ਮਾਮਲੇ ’ਚ NIA ਵੱਲੋਂ ਦੋਸ਼ੀ ਦੀ ਅੰਮ੍ਰਿਤਸਰ ਸਥਿਤ ਜਾਇਦਾਦ ਕੁਰਕ

ਕੌਮੀ ਜਾਂਚ ਏਜੰਸੀ (NIA) ਨੇ ਵੀਰਵਾਰ (13 ਅਗਸਤ) ਨੂੰ 500 ਕਿਲੋ ਹੈਰੋਇਨ ਤਸਕਰੀ ਮਾਮਲੇ...

ਉਤਰਾਖੰਡ ਦੇ ਚਮੋਲੀ ਵਿੱਚ ਸੁਰੰਗ ਅੰਦਰ ਭਰਿਆ ਪਾਣੀ, 7 ਕਾਮਿਆਂ ਦੀ ਮੌਤ

ਚਮੋਲੀ ਦੇ ਪਿਪਲਕੋਟੀ ਵਿਖੇ ਉਸਾਰੀ ਅਧੀਨ 3 ਕਿਲੋਮੀਟਰ ਲੰਬੀ ਸੁਰੰਗ ਵਿਚ ਵੀਰਵਾਰ ਸ਼ਾਮ ਨੂੰ...

ਮੈਕਸੀਕੋ ਤੋਂ ਰੋਂਦੇ ਹੋਏ ਇਕ ਪੰਜਾਬੀ ਸਿੱਖ ਨੌਜਵਾਨ ਦੀ ਵੀਡੀਓ ਵਾਇਰਲ

ਪੰਜਾਬ ਦੇ ਇੱਕ ਸਿੱਖ ਨੌਜਵਾਨ ਦਾ ਰੋੇਦੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ...

ਕਪੂਰਥਲਾ: ਮੰਦਰ ਦੇ ਬਾਹਰ ਔਰਤ ਦੀ ਚੱਪਲਾਂ ਨਾਲ ਕੁੱਟਮਾਰ: VIDEO ਵਾਇਰਲ, ਪੁਲਿਸ ਨੇ ਦਰਜ ਕੀਤਾ ਮਾਮਲਾ

ਕਪੂਰਥਲਾ ਦੇ ਇਤਿਹਾਸਕ ਮਾਤਾ ਸ਼੍ਰੀ ਭੱਦਰਕਾਲੀ ਮੰਦਰ ਦੇ ਬਾਹਰ ਇੱਕ ਔਰਤ ਭਿਖਾਰੀ ਦੇ ਆਪਣੇ...

 ਅੰਬਾਲਾ ਵਿੱਚ ਸਿੱਖਾਂ ਅਤੇ ਪੁਲਿਸ ਵਿਚਕਾਰ ਝੜਪ

 7 ਅਗਸਤ ਨੂੰ ਖਾਲਿਸਤਾਨ ਵਿਰੋਧੀ ਅੱਤਵਾਦੀ ਫਰੰਟ ਦੇ ਪ੍ਰਧਾਨ ਗੁਰਸਿਮਰਨ ਸਿੰਘ ਮੰਡ ‘ਤੇ ਹਮਲਾ...

ਪੰਜਾਬ ਦੀਆਂ 97% ਔਰਤਾਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਲਾਭ ਲੈ ਰਹੀਆਂ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਫਗਵਾੜਾ; 13 ਅਗਸਤ*ਫਗਵਾੜਾ ਵਿੱਚ ਅੱਜ ਦੀ ਸ਼ਾਮ ਉਸ ਵੇਲੇ ਪੂਰੀ ਤਰ੍ਹਾਂ ਅਧਿਆਤਮਿਕ ਰੰਗ ਵਿੱਚ...

’ਸੜਕ ਸੁਰੱਖਿਆ ਫੋਰਸ’ ਏਆਈ, ਡਰੋਨ ਅਤੇ ਸੈਟੇਲਾਈਟ ਤਕਨਾਲੋਜੀ ਰਾਹੀਂ ਪੰਜਾਬ ਨੂੰ ਭਾਰਤ ਦਾ ਰੋਡ ਸੇਫਟੀ ਹੱਬ ਬਣਾਏਗੀ

ਮੋਹਾਲੀ (ਐਸਏਐਸ ਨਗਰ), 12 ਅਗਸਤ 2026:ਪੰਜਾਬ ਪੁਲਿਸ ਨਾ ਸਿਰਫ਼ ਅਪਰਾਧੀਆਂ ਤੋਂ ਸੂਬੇ ਦੇ ਲੋਕਾਂ...

ਆਪ ਆਗੂ ਬਲਤੇਜ ਪੰਨੂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੁਖਬੀਰ ਬਾਦਲ ‘ਤੇ ਹਮਲੇ ਦੀ ਕੋਸ਼ਿਸ਼ ਦੀ ਕੀਤੀ ਨਿਖੇਧੀ

ਚੰਡੀਗੜ੍ਹ 13 ਅਗਸਤ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ...