ਗੱਡੀ ਚਲਾਉਣ ਵਾਲੇ ਲੋਕਾਂ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ, ਹੁਣ FASTag ਦਾ ਝੰਝਟ ਖਤਮ ਹੋਣ ਵਾਲਾ ਹੈ। ਹੁਣ ਟੋਲ ਪਲਾਜ਼ਾ ਵੀ ਹਟਾ ਦਿੱਤੇ ਜਾਣਗੇ। ਸਰਕਾਰ ਹੁਣ ਰਾਸ਼ਟਰੀ ਰਾਜਮਾਰਗ ਤੋਂ ਟੋਲ ਹਟਾ ਕੇ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰੇ ਤੋਂ ਟੋਲ ਟੈਕਸ ਵਸੂਲ ਕਰੇਗੀ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਹ ਜਾਣਕਾਰੀ ਦਿੱਤੀ ਹੈ।
ਹੁਣ ਤੱਕ ਫਾਸਟੈਗ ਰਾਹੀਂ ਟੋਲ ਟੈਕਸ ਵਸੂਲਿਆ ਜਾਂਦਾ ਸੀ ਪਰ ਜਲਦੀ ਹੀ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰੇ ਇਹ ਕੰਮ ਕਰਨਗੇ। ਇਹ ਕੈਮਰੇ ਆਪਣੇ ਆਪ ਨੰਬਰ ਪਲੇਟ ਪੜ੍ਹ ਲੈਣਗੇ ਅਤੇ ਬੈਂਕ ਖਾਤੇ ਵਿੱਚੋਂ ਟੋਲ ਟੈਕਸ ਕੱਟ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਇਹ ਯੋਜਨਾ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਸ਼ੁਰੂ ਕਰਨ ਲਈ ਕਾਨੂੰਨੀ ਸੋਧ ‘ਤੇ ਵੀ ਵਿਚਾਰ ਕੀਤਾ ਜਾਵੇਗਾ।
ਦੱਸਿਆ ਗਿਆ ਹੈ ਕਿ ਇਸ ਸਮੇਂ ਹਾਈਵੇਅ ਤੋਂ ਲਗਭਗ 40,000 ਕਰੋੜ ਰੁਪਏ ਦੇ ਟੋਲ ਟੈਕਸ ਦਾ 97 ਫੀਸਦੀ ਫਾਸਟੈਗ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ, ਜਦੋਂ ਕਿ 3 ਫੀਸਦੀ ਨਕਦ ਜਾਂ ਕਾਰਡ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਕਾਰ ਜਿਸ ਮਕਸਦ ਲਈ ਫਾਸਟੈਗ ਲੈ ਕੇ ਆਈ ਸੀ, ਉਹ ਮਕਸਦ ਅਜੇ ਪੂਰਾ ਨਹੀਂ ਹੋਇਆ ਹੈ। ਫਿਰ ਵੀ ਲੋਕਾਂ ਨੂੰ ਟੋਲ ਟੈਕਸ ਲਈ ਲੰਮੀਆਂ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਹੁਣ ਜਲਦ ਹੀ ਟੋਲ ਟੈਕਸ ਵਸੂਲਣ ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਆਟੋਮੈਟਿਕ ਨੰਬਰ ਪਲੇਟ ਤੋਂ ਟੋਲ ਟੈਕਸ ਕੱਟਿਆ ਜਾਵੇਗਾ।
----------- Advertisement -----------
FASTag ਦਾ ਝੰਝਟ ਹੋਵੇਗਾ ਖਤਮ, ਨੰਬਰ ਪਲੇਟ ਤੋਂ ਵਸੂਲਿਆ ਜਾਵੇਗਾ ਟੋਲ ਟੈਕਸ!
Published on
----------- Advertisement -----------
----------- Advertisement -----------












