November 17, 2026, 10:08 am
----------- Advertisement -----------
HomeNewsBreaking Newsਮਾਨ-ਕੇਜਰੀਵਾਲ ਦੇ ਠਹਿਰਨ ਦਾ ਬਿੱਲ ਪ੍ਰਸ਼ਾਸਨ ਨੂੰ ਭੇਜਿਆ: ਕਾਂਗਰਸ ਨੇ ਕਿਹਾ, ਸਰਕਟ...

ਮਾਨ-ਕੇਜਰੀਵਾਲ ਦੇ ਠਹਿਰਨ ਦਾ ਬਿੱਲ ਪ੍ਰਸ਼ਾਸਨ ਨੂੰ ਭੇਜਿਆ: ਕਾਂਗਰਸ ਨੇ ਕਿਹਾ, ਸਰਕਟ ਹਾਊਸ ਕਿਉਂ ਨਹੀਂ ਰੁਕੇ

Published on

----------- Advertisement -----------

ਚੰਡੀਗੜ੍ਹ, 28 ਅਗਸਤ 2022 – ਪੰਜਾਬ ‘ਚ 4-ਸਿਤਾਰਾ ਹੋਟਲ ਦੇ 2.18 ਲੱਖ ਦੇ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਜਲੰਧਰ ਦੇ ਇਸ ਹੋਟਲ ‘ਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਐੱਮ ਭਗਵੰਤ ਮਾਨ ਠਹਿਰੇ। ਉਸ ਦਾ 2.18 ਲੱਖ ਦਾ ਬਿੱਲ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਹੁੰਦੇ ਹੀ ਕਾਂਗਰਸ ਪਾਰਟੀ ਨੇ ਆਪ ‘ਤੇ ਹਮਲਾ ਬੋਲ ਦਿੱਤਾ ਹੈ। ਵਿਧਾਇਕ ਪਰਗਟ ਸਿੰਘ ਅਤੇ ਸੁਖਪਾਲ ਖਹਿਰਾ ਨੇ ਸਵਾਲ ਕੀਤਾ ਕਿ ਸਰਕਟ ਹਾਊਸ ਥੋੜੀ ਦੂਰੀ ‘ਤੇ ਸੀ, ਉਹ ਉੱਥੇ ਕਿਉਂ ਨਹੀਂ ਰੁਕੇ ? ਸਰਕਾਰ ਇਸ ਪ੍ਰੋਗਰਾਮ ਲਈ ਪੈਸੇ ਕਿਉਂ ਦੇਵੇ ?

ਦਰਅਸਲ 15 ਜੂਨ ਨੂੰ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜਲੰਧਰ ਤੋਂ ਨਵੀਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਈ ਬੱਸਾਂ ਨੂੰ ਹਰੀ ਝੰਡੀ ਦੇ ਦਿੱਤੀ ਸੀ। ਆਰ.ਟੀ.ਆਈ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਉਹ ਕਰੀਬ 3 ਘੰਟੇ ਹੋਟਲ ‘ਚ ਰਹੇ। ਇਸ ਦੌਰਾਨ 6 ਕਮਰਿਆਂ ‘ਤੇ 1.37 ਲੱਖ ਰੁਪਏ ਅਤੇ 38 ਲੰਚ ਬਾਕਸ ‘ਤੇ 80,712 ਰੁਪਏ ਖਰਚ ਕੀਤੇ ਗਏ। ਇਸ ਤੋਂ ਇਲਾਵਾ ‘ਆਪ’ ਦੇ ਦਿੱਲੀ ਆਗੂ ਰਾਮ ਕੁਮਾਰ ਝਾਅ ਦੇ ਠਹਿਰਨ ਅਤੇ ਸਟੇਅ ਕਰਨ ‘ਤੇ 50,902 ਰੁਪਏ, ਕੇਜਰੀਵਾਲ ਦੀ ਰੂਮ ਸਰਵਿਸ ‘ਤੇ 17788 ਰੁਪਏ, ਸੀ.ਐੱਮ ਮਾਨ ਦੀ ਰੂਮ ਸਰਵਿਸ ‘ਤੇ 22,836 ਰੁਪਏ, ਦਿੱਲੀ ਟਰਾਂਸਪੋਰਟ ਕੈਲਾਸ਼ ਗਹਿਲੋਤ ‘ਤੇ 15460 ਰੁਪਏ, ਪ੍ਰਕਾਸ਼ ਝਾਅ ‘ਤੇ 22416 ਰੁਪਏ ਅਤੇ 8062 ਰੁਪਏ ਖਰਚ ਕੀਤੇ ਗਏ ਹਨ। ਕੇਜਰੀਵਾਲ ਦੇ ਨਿੱਜੀ ਸਕੱਤਰ ਲਈ ਰੂਮ ਸਰਵਿਸ ਦੇ ਬਦਲੇ ਲਗਾਇਆ ਚਾਰਜ ਗਿਆ।

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਇਹ ਹੈ ਆਮ ਆਦਮੀ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਸਲੀਅਤ। ਦਿੱਲੀ ਦੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਦਾ ਡਰਾਮਾ ਕਰਨ ਆਏ ਕੇਜਰੀਵਾਲ ਅਤੇ ਸਾਥੀਆਂ ਦੇ 4-ਸਿਤਾਰਾ ਹੋਟਲ ਵਿੱਚ ਠਹਿਰਣ ਦਾ ਬਿੱਲ 2.18 ਲੱਖ ਹੈ। ਜਿਸ ਦਾ ਬੋਝ ਪੰਜਾਬ ਦੇ ਖਜ਼ਾਨੇ ‘ਤੇ ਪੈਣਾ ਹੈ। ਕੀ ਹੁਣ ਆਮ ਆਦਮੀ ਹਰ ਰੋਜ਼ ਕੁਝ ਘੰਟੇ ਰੁਕਣ ਲਈ ਇਸ ਤਰ੍ਹਾਂ ਲੱਖਾਂ ਰੁਪਏ ਬਰਬਾਦ ਕਰੇਗਾ ? ਕੀ CM ਮਾਨ ਤੇ ਦਿੱਲੀ ਦੇ ਬੌਸ ਨੂੰ ਸਰਕਟ ਹਾਊਸ ਪਸੰਦ ਨਹੀਂ ? ਜੇਕਰ ਥੋੜੀ ਵੀ ਸ਼ਰਮ ਰਹਿ ਗਈ ਹੈ ਤਾਂ ਪਾਰਟੀ ਆਪਣੇ ਫੰਡਾਂ ਨਾਲ ਸਾਰਾ ਬਿੱਲ ਭਰ ਦੇਵੇ।

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਇਹ ਦੋਵੇਂ ਸੱਚੇ ਆਮ ਆਦਮੀ ਹਨ ਤਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਆਪ ਬਿੱਲ ਭਰਨਾ ਚਾਹੀਦਾ ਹੈ। ਇੱਕ ਦਿਨ ਵਿੱਚ ਲੱਖਾਂ ਦੇ ਬਿੱਲਾਂ ਲਈ ਜਨਤਾ ਦਾ ਪੈਸਾ ਕਿਉਂ ਵਰਤਿਆ ਜਾਵੇ ? ਖਹਿਰਾ ਨੇ ਪੁੱਛਿਆ ਕਿ ਉਹ ਇੱਕ ਕਿਲੋਮੀਟਰ ਦੂਰ ਸਥਿਤ ਸਰਕਟ ਹਾਊਸ ਵਿੱਚ ਕਿਉਂ ਨਹੀਂ ਰੁਕੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੋਨੀਆ ਗਾਂਧੀ ਦੀ ਬੁਕ ਲਾਂਚਿੰਗ ‘ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਸਿਆਸਤ ‘ਚ ਛਿੜੀ ਨਵੀਂ ਚਰਚਾ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ...

ਹਾਦਸੇ ਦਾ ਸ਼ਿਕਾਰ ਹੋਈ ਬਰਾਤ ਤੋਂ ਪਰਤ ਰਹੀ ਕਾਰ, ਬੱਚਿਆਂ ਸਣੇ 5 ਦੀ ਮੌਤ, ਕਈ ਜ਼ਖ਼ਮੀ

ਫਾਜ਼ਿਲਕਾ ਜ਼ਿਲ੍ਹੇ ਵਿੱਚ ਐਤਵਾਰ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਖੇ ਕਲੰਦਰ ਪਿੰਡ...

ਦਿਲਜੀਤ ਦੋਸਾਂਝ ਖ਼ਿਲਾਫ਼ ਭੜਕੇ ਪੰਡਿਤ ਰਾਓ, ਹਾਈਕੋਰਟ ਜਾਣ ਦੀ ਦਿੱਤੀ ਚਿਤਾਵਨੀ

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵੱਲੋਂ ਇੰਦੌਰ ਵਿਖੇ ਆਪਣੇ ਲਾਈਵ ਕੰਸਰਟ ਦੌਰਾਨ ਗੀਤਾਂ 'ਤੇ...

ਸਿਰਫ਼ 100 ਰੁਪਏ ਵਿੱਚ ਭੁਗਤਾਓ ਪੁਰਾਣੇ ਟ੍ਰੈਫਿਕ ਚਲਾਨ, ਵੱਡੀ ਖੁਸ਼ਖ਼ਬਰੀ

ਸ਼ਹਿਰ ਦੇ ਵਾਹਨ ਚਾਲਕਾਂ ਲਈ ਅੱਜ ਦਾ ਦਿਨ ਬੇਹੱਦ ਰਾਹਤ ਭਰਿਆ ਸਾਬਤ ਹੋਣ ਜਾ...

ਪ੍ਰਕਾਸ਼ ਪੁਰਬ ਮੌਕੇ ਮੁੜ ਖੋਲ੍ਹਿਆ ਜਾਵੇ ਕਰਤਾਰਪੁਰ ਸਾਹਿਬ ਲਾਂਘਾ, CM ਮਾਨ ਦੀ PM ਮੋਦੀ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ...

ਗੁਰਦਾਸਪੁਰ: ਸ਼ੱਕੀ ਹਾਲਾਤਾਂ ’ਚ ਮਿਲੀ ਹੈੱਡ ਕਾਂਸਟੇਬਲ ਦੀ ਲਾਸ਼, ਪਰਿਵਾਰ ਨੇ ਕਤਲ ਦਾ ਜਤਾਇਆ ਖ਼ਦਸ਼ਾ

ਗੁਰਦਾਸਪੁਰ ਦੇ ਪਿੰਡ ਮਾਣ ਕੌਰ ਬਾਈਪਾਸ ਨੇੜੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਪੰਜਾਬ ਪੁਲਿਸ...

AAP ਵੱਲੋਂ MC ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਦਾ ਐਲਾਨ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਵਿਖੇ ਹੋਣੀਆਂ ਹਨ ਚੋਣਾਂ

ਪੰਜਾਬ ਵਿਚ ਹੋਣ ਵਾਲੀਆਂ ਮਿਊਂਸਪਲ ਚੋਣਾਂ ਨੂੰ ਲੈ ਕੇ ਨੂੰ AAP ਐਕਸ਼ਨ ਵਿਚ ਹੈ।...

ਸਾਡੀ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਛਠ ਮਹਾਂਪਰਵ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਧੂਰੀ (ਸੰਗਰੂਰ), 15 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਛਠ ਪੂਜਾ...

ਅੰਮ੍ਰਿਤਸਰ ਹਾਦਸਾ: ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਤੇ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ

ਅੰਮ੍ਰਿਤਸਰ, 15 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਮੁੱਖ ਮੰਤਰੀ ਤੀਰਥ ਯਾਤਰਾ...