ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮਹਾਨ ਮੈਚ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵੇਂ ਟੀਮਾਂ 10 ਮਹੀਨਿਆਂ ਦੇ ਲੰਬੇ ਵਕਫ਼ੇ ਤੋਂ ਬਾਅਦ ਆਹਮੋ-ਸਾਹਮਣੇ ਹਨ।
ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਪਲੇਇੰਗ 11 ਹੇਠਾਂ ਵੇਖੇ ਜਾ ਸਕਦੇ ਹਨ-
ਭਾਰਤ : – ਰੋਹਿਤ ਸ਼ਰਮਾ, ਕੇਐੱਲ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦਿਨੇਸ਼ ਕਾਰਤਿਕ (ਵਿਕੇਟ ਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਵੇਸ਼ ਖਾਨ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।
ਪਾਕਿਸਤਾਨ : – ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਇਫਤਿਖਾਰ ਅਹਿਮਦ, ਆਸਿਫ ਅਲੀ, ਖੁਸ਼ਦਿਲ ਸ਼ਾਹ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਨਸੀਮ ਸ਼ਾਹ, ਹਰਿਸ ਰਾਊਫ, ਸ਼ਾਹਨਵਾਜ਼ ਦਹਾਨੀ।
ਇਸ ਮੈਚ ‘ਚ ਪਾਕਿਸਤਾਨ ਦੀ ਟੀਮ ਕਾਲੀ ਪੱਟੀ ਬੰਨ੍ਹ ਕੇ ਉਤਰੀ ਹੈ। ਦਰਅਸਲ, ਪਾਕਿਸਤਾਨ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਇਸ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪਾਕਿਸਤਾਨੀ ਟੀਮ ਨੇ ਇਹ ਫੈਸਲਾ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਿਆ ਹੈ। ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ।












