ਵੀਰਵਾਰ ਸਵੇਰੇ ਦਿੱਲੀ ਤੋਂ ਨਾਸਿਕ ਜਾ ਰਹੀ ਸਪਾਈਸਜੈੱਟ ਦੀ ਫਲਾਈਟ ‘ਚ ਟੇਕਆਫ ਤੋਂ ਬਾਅਦ ਆਟੋ ਪਾਇਲਟ ਸਿਸਟਮ ‘ਚ ਅਚਾਨਕ ਖਰਾਬੀ ਆ ਗਈ। ਇਸ ਕਾਰਨ ਫਲਾਈਟ ਨੂੰ ਦਿੱਲੀ ਵਾਪਿਸ ਪਰਤਣਾ ਪਿਆ। ਸਪਾਈਸਜੈੱਟ ਬੀ737 ਫਲਾਈਟ ਐਸਜੀ 8363 ਨੇ ਅੱਜ ਸਵੇਰੇ 6:57 ਵਜੇ ਦਿੱਲੀ ਤੋਂ ਨਾਸਿਕ ਲਈ ਉਡਾਣ ਭਰੀ। ਪਰ ਆਟੋ ਪਾਇਲਟ ਸਿਸਟਮ ਵਿਚ ਖਰਾਬੀ ਆ ਗਈ ਅਤੇ ਫਲਾਈਟ ਨੂੰ ਦਿੱਲੀ ਵਾਪਸ ਜਾਣਾ ਪਿਆ।
ਇਹ ਜਾਣਕਾਰੀ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਦਿੱਤੀ ਹੈ। ਡੀਜੀਸੀਏ ਵੱਲੋਂ ਕਿਹਾ ਗਿਆ ਹੈ ਕਿ ਸਪਾਈਸ ਜੈੱਟ ਦੇ ਬੋਇੰਗ 737 ਜਹਾਜ਼ ਨੇ ਸੁਰੱਖਿਅਤ ਲੈਂਡਿੰਗ ਕੀਤੀ ਹੈ। ਡੀਜੀਸੀਏ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਪਾਈਸਜੈੱਟ ਬੀ737 ਜਹਾਜ਼ ਜੋ ਦਿੱਲੀ ਤੋਂ ਨਾਸਿਕ ਲਈ ਉਡਾਣ ਭਰਿਆ ਸੀ, ਨੂੰ ਆਟੋ ਪਾਇਲਟ ਵਿੱਚ ਖਰਾਬੀ ਕਾਰਨ ਵਾਪਸ ਪਰਤਣਾ ਪਿਆ।
----------- Advertisement -----------
ਦਿੱਲੀ ਤੋਂ ਨਾਸਿਕ ਜਾ ਰਹੀ ਸਪਾਈਸਜੈੱਟ ਦੀ ਫਲਾਈਟ ‘ਚ ਆਈ ਖਰਾਬੀ, ਅੱਧੇ ਰਸਤੇ ‘ਚੋ ਮੁੜੀ ਵਾਪਸ
Published on
----------- Advertisement -----------
----------- Advertisement -----------












