ਬੇਸ਼ੁਮਾਰ ਫਾਇਦਿਆਂ ਨਾਲ ਭਰਪੂਰ ਨਾਰੀਅਲ ਖਾਣ ਵਿਚ ਜਿਨ੍ਹਾਂ ਸਵਾਦ ਲੱਗਦਾ ਹੈ, ਸਾਡੀ ਸਿਹਤ ਲਈ ਵੀ ਇਹ ਓਨਾ ਹੀ ਚੰਗਾ ਹੈ। ਨਾਰੀਅਲ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਕਾਰਨ ਇਸ ਨੂੰ ਸੁਪਰ ਫੂਡਜ਼ ਦੀ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਆਓ ਜਾਣਦੇ ਹਾਂ ਨਾਰੀਅਲ ਖਾਣ ਦੇ ਹੋਰ ਫਾਇਦਿਆਂ ਬਾਰੇ:
ਚਮੜੀ ਅਤੇ ਵਾਲਾਂ ਲਈ ਫਾਇਦੇਮੰਦ
ਨਾਰੀਅਲ ਖਾਣ ਨਾਲ ਤੁਹਾਡੀ ਚਮੜੀ ਹੀ ਨਹੀਂ ਸਗੋਂ ਤੁਹਾਡੇ ਵਾਲ ਵੀ ਕਾਫੀ ਹੱਦ ਤੱਕ ਸੋਹਣੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇਹ ਵਾਲਾਂ ਦਾ ਰੁੱਖਾਪਣ ਵੀ ਘੱਟ ਕਰਦਾ ਹੈ। ਨਾਰੀਅਲ ‘ਚ ਮੌਜੂਦ ਫੈਟ ਚਮੜੀ ਨੂੰ ਪੋਸ਼ਣ ਦਿੰਦਾ ਹੈ। ਇਸ ਨਾਲ ਚਮੜੀ ਹਾਈਡ੍ਰੇਟ ਵੀ ਰਹਿੰਦੀ ਹੈ।ਗਰਭ ਅਵਸਥਾ ਦੇ ਸਮੇਂ ਨਾਰੀਅਲ ਦੀ ਗਿਰੀ ਖਾਣ ਨਾਲ ਹੈਰਾਨੀਜਨਕ ਲਾਭ ਮਿਲਦਾ ਹੈ।
ਭਾਰ ਘਟਾਉਣ ਵਿੱਚ ਮਦਦਗਾਰ
ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ‘ਚ ਨਾਰੀਅਲ ਨੂੰ ਜ਼ਰੂਰ ਸ਼ਾਮਲ ਕਰੋ। ਨਾਰੀਅਲ ਖਾਣ ਨਾਲ ਕੋਲੈਸਟ੍ਰੋਲ ਕੰਟਰੋਲ ‘ਚ ਰਹਿੰਦਾ ਹੈ। ਟ੍ਰਾਈਗਲਿਸਰਾਈਡਸ ਨਾਲ ਭਰਪੂਰ ਨਾਰੀਅਲ ਸਰੀਰ ‘ਚ ਜਮ੍ਹਾ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ।
ਇਮਿਊਨਿਟੀ ਵਧਾਉਂਦਾ ਹੈ
ਕੱਚਾ ਨਾਰੀਅਲ ਖਾਣ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਨਾਰੀਅਲ ਖਾਣ ਨਾਲ ਤੁਸੀਂ ਹਰ ਤਰ੍ਹਾਂ ਦੇ ਵਾਇਰਸ ਅਤੇ ਇਨਫੈਕਸ਼ਨ ਤੋਂ ਦੂਰ ਰਹਿ ਸਕਦੇ ਹੋ। ਇਹ ਸਾਰੀਆਂ ਬਿਮਾਰੀਆਂ ਨੂੰ ਵੀ ਦੂਰ ਰੱਖਦਾ ਹੈ।
ਕਬਜ਼ ਦੀ ਸਮੱਸਿਆ ‘ਚ ਲਾਹੇਵੰਦ
ਨਾਰੀਅਲ ਵਿੱਚ ਫਾਈਬਰ ਦੀ ਮਾਤਰਾ ਚੰਗੀ ਹੁੰਦੀ ਹੈ। ਜੇਕਰ ਕਬਜ਼ ਦੀ ਸਮੱਸਿਆ ਹੈ ਤਾਂ ਨਾਰੀਅਲ ਖਾਣਾ ਤੁਹਾਡੇ ਲਈ ਬਹੁਤ ਵਧੀਆ ਹੋ ਸਕਦਾ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।
----------- Advertisement -----------
World Coconut Day 2022: ਨਾਰੀਅਲ ਖਾਣਾ ਸਿਹਤ ਲਈ ਹੈ ਲਾਭਕਾਰੀ, ਜਾਣੋ ਵੱਡੇ ਫਾਇਦੇ
Published on
----------- Advertisement -----------
----------- Advertisement -----------












