ਭਾਰਤ-ਪਾਕਿਸਤਾਨ ਦੇ ਸਰਹੱਦੀ ਖੇਤਰ ਜ਼ਿਲਾ ਤਰਨਤਾਰਨ ‘ਚ ਵੱਖ-ਵੱਖ ਸਮੇਂ ‘ਤੇ ਦੋ ਪਾਕਿਸਤਾਨੀ ਡਰੋਨ ਦਿਖਾਈ ਦਿੱਤੇ। ਕਰੀਬ 82 ਰਾਊਂਡ ਗੋਲੀਆਂ ਅਤੇ 10 ਰਾਉਂਡ ਇਲਿਊਮਿਨੇਸ਼ਨ ਬੰਬ ਦਾਗੇ ਗਏ। ਘਟਨਾ ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਅਤੇ ਸੀਮਾ ਸੁਰੱਖਿਆ ਬਲ ਦੀ ਵਿਸ਼ੇਸ਼ ਟੀਮ ਵੱਲੋਂ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਜਾਰੀ ਹੈ। ਫਿਲਹਾਲ, ਬੀਐਸਐਫ ਦੇ ਬੁਲਾਰੇ ਵੱਲੋਂ ਕੋਈ ਵੀ ਸ਼ੱਕੀ ਵਸਤੂ ਮਿਲਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਉਥੇ ਹੀ ਸਰਚ ਆਪਰੇਸ਼ਨ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ।
ਸ਼ੁੱਕਰਵਾਰ ਰਾਤ 10.12 ਵਜੇ ਬੀਓਪੀ ਵਾਨ ਤਾਰਾ, ਪੀ.ਐਸ.ਖਾਲੜਾ, 103 ਬਟਾਲੀਅਨ ਦੀ ਸੀਮਾ ਸੁਰੱਖਿਆ ਬਲ ਦੀ ਟੀਮ ਸਰਹੱਦ ‘ਤੇ ਸਖ਼ਤ ਪਹਿਰਾ ਦੇ ਰਹੀ ਸੀ। ਉਦੋਂ ਪਾਕਿਸਤਾਨ ਵਾਲੇ ਪਾਸਿਓਂ ਇੱਕ ਸ਼ੱਕੀ ਵਸਤੂ ਭਾਰਤੀ ਸਰਹੱਦੀ ਖੇਤਰ ਵਿੱਚ ਦਾਖ਼ਲ ਹੋ ਗਈ ਸੀ। ਟੀਮ ਨੇ ਅਤਿ-ਆਧੁਨਿਕ ਉਪਕਰਨਾਂ ਰਾਹੀਂ ਪਤਾ ਲਗਾਇਆ ਤਾਂ ਸੂਚਨਾ ਮਿਲੀ ਕਿ ਪਾਕਿਸਤਾਨ ਦਾ ਚੀਨੀ ਡਰੋਨ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਹੈ। ਟੀਮ ਨੇ 09 ਰਾਉਂਡ ਗੋਲੀਆਂ ਅਤੇ 04 ਰਾਉਂਡ ਇਲਿਊਮੀਨੇਸ਼ਨ ਬੰਬ ਦਾਗੇ। ਫਿਰ ਬਾਅਦ ਵਿਚ ਪਾਕਿਸਤਾਨ ਦੇ ਖੇਤਰ ਵਿਚ ਵਾਪਸ ਚਲੇ ਗਏ।
ਇਸ ਤੋਂ ਬਾਅਦ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ 1.10 ਵਜੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਫਿਰ ਤੋਂ ਭਾਰਤੀ ਖੇਤਰ ‘ਚ ਦਾਖਲ ਹੋਇਆ। ਇਸ ਵਾਰ 73 ਰਾਉਂਡ ਫਾਇਰ ਅਤੇ 06 ਰਾਊਂਡ ਇਲਿਊਮੀਨੇਸ਼ਨ ਬੰਬ ਦਾਗੇ ਗਏ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨੀ ਖੇਤਰ ‘ਚ ਵਾਪਸ ਚਲਾ ਗਿਆ। ਭਾਰਤੀ ਖੇਤਰ ਵਿੱਚ ਕਰੀਬ ਚਾਰ ਮਿੰਟ ਤੱਕ ਡਰੋਨ ਦੀ ਮੌਜੂਦਗੀ ਦਰਜ ਕੀਤੀ ਗਈ। ਦੋਵਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਬੀਐਸਐਫ ਅਤੇ ਪੁਲੀਸ ਟੀਮ ਵੱਲੋਂ ਸਬੰਧਤ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ।
----------- Advertisement -----------
ਦੋ ਵਾਰ ਪਾਕਿਸਤਾਨੀ ਡਰੋਨ ਭਾਰਤੀ ਖੇਤਰ ‘ਚ ਹੋਏ ਦਾਖਿਲ, ਬੀ ਐਸ ਐਫ ਨੇ 82 ਰਾਉਂਡ ਗੋਲੀਆਂ ਅਤੇ 10 ਰਾਉਂਡ ਇਲੂਮੀਨੇਸ਼ਨ ਬੰਬ ਦਾਗੇ
Published on
----------- Advertisement -----------
----------- Advertisement -----------












