ਸੋਨਾਲੀ ਫੋਗਾਟ ਕਤਲ ਕਾਂਡ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਮੁਤਾਬਿਕ ਕਤਲ ਕਾਂਡ ਦੇ ਮੁੱਖ ਮੁਲਜ਼ਮ ਸੁਧੀਰ ਸਾਂਗਵਾਨ ਨੇ ਰਿਮਾਂਡ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਨੇ ਕਤਲ ਦੀ ਸਾਜ਼ਿਸ਼ ਰਚਣ ਦੀ ਗੱਲ ਵੀ ਕਬੂਲੀ ਹੈ। ਹਾਲਾਂਕਿ ਗੋਆ ਦੇ ਡੀਜੀਪੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀ ਕੋਈ ਸੂਚਨਾ ਹੋਈ ਤਾਂ ਮੀਡੀਆ ਨੂੰ ਸੂਚਿਤ ਕੀਤਾ ਜਾਵੇਗਾ।
ਸੂਤਰਾਂ ਮੁਤਾਬਕ ਸੁਧੀਰ ਨੇ ਸਾਜ਼ਿਸ਼ ਤਹਿਤ ਸੋਨਾਲੀ ਨੂੰ ਗੁਰੂਗ੍ਰਾਮ ਤੋਂ ਗੋਆ ਲਿਆਂਦਾ ਸੀ। ਗੋਆ ਵਿੱਚ ਸ਼ੂਟਿੰਗ ਕਰਨ ਦੀ ਕੋਈ ਯੋਜਨਾ ਨਹੀਂ ਸੀ। ਸੋਨਾਲੀ ਨੂੰ ਮਾਰਨ ਦੀ ਸਾਜ਼ਿਸ਼ ਬਹੁਤ ਪਹਿਲਾਂ ਰਚੀ ਗਈ ਸੀ। ਦੱਸ ਦਈਏ ਕਿ ਗੋਆ ਦੇ ਸੀਐਮ ਪ੍ਰਮੋਦ ਸਾਵੰਤ ਨੇ ਜਲਦੀ ਤੋਂ ਜਲਦੀ ਚਾਰਜਸ਼ੀਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦਈਏ ਕਿ ਫੋਗਾਟ ਨੂੰ 23 ਅਗਸਤ ਨੂੰ ਉੱਤਰੀ ਗੋਆ ਦੇ ਇੱਕ ਹਸਪਤਾਲ ਵਿੱਚ ਸੋਨਾਲੀ ਨੂੰ ਮ੍ਰਿਤਕ ਲਿਆਂਦਾ ਗਿਆ ਸੀ। ਉਸ ਤੋਂ ਇੱਕ ਦਿਨ ਪਹਿਲਾਂ ਹੀ ਫੋਗਾਟ ਦੋ ਹੋਰ ਲੋਕਾਂ ਨਾਲ ਗੋਆ ਪਹੁੰਚੀ ਸੀ। ਪੁਲਿਸ ਦਾ ਕਹਿਣਾ ਹੈ ਕਿ ਫੋਗਾਟ ਨੂੰ ਮੌਤ ਤੋਂ ਕੁਝ ਘੰਟੇ ਪਹਿਲਾਂ ਇੱਕ ਰੈਸਟੋਰੈਂਟ ਵਿੱਚ ਨਸ਼ੀਲੇ ਪਦਾਰਥ ਮੇਥਾਮਫੇਟਾਮਾਈਨ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ ਸੁਧੀਰ ਸਾਂਗਵਾਨ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
----------- Advertisement -----------
ਸੋਨਾਲੀ ਫੋਗਾਟ ਕਤਲਕਾਂਡ: ਮੁਲਜ਼ਮ ਸੁਧੀਰ ਸਾਂਗਵਾਨ ਨੇ ਕਬੂਲੀ ਸਾਜ਼ਿਸ਼ ਰਚਣ ਦੀ ਗੱਲ?
Published on
----------- Advertisement -----------
----------- Advertisement -----------












