October 6, 2026, 6:36 pm
----------- Advertisement -----------
HomeNewsAutomobilesAudi ਨੇ ਭਾਰਤ 'ਚ ਲਗਜ਼ਰੀ SUV Q7 ਦਾ ਲਿਮਟਿਡ ਐਡੀਸ਼ਨ ਕੀਤਾ ਲਾਂਚ,ਜਾਣੋ...

Audi ਨੇ ਭਾਰਤ ‘ਚ ਲਗਜ਼ਰੀ SUV Q7 ਦਾ ਲਿਮਟਿਡ ਐਡੀਸ਼ਨ ਕੀਤਾ ਲਾਂਚ,ਜਾਣੋ ਕੀਮਤ ਅਤੇ ਬੇਮਿਸਾਲ ਫੀਚਰਸ

Published on

----------- Advertisement -----------

ਜਰਮਨ ਕਾਰ ਨਿਰਮਾਤਾ ਕੰਪਨੀ ਔਡੀ ਨੇ ਭਾਰਤ ‘ਚ ਲਗਜ਼ਰੀ SUV Q7 ਦਾ ਲਿਮਟਿਡ ਐਡੀਸ਼ਨ ਲਾਂਚ ਕੀਤਾ ਹੈ। ਕੰਪਨੀ ਅਨੁਸਾਰ ਇਸ SUV ‘ਚ 3.0-ਲੀਟਰ V6 ਇੰਜਣ ਦਿੱਤਾ ਗਿਆ ਹੈ ਜੋ 335 bhp ਅਤੇ 500 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਔਡੀ ਦੀ ਮਸ਼ਹੂਰ ਕਵਾਟਰੋ ਆਲ ਵ੍ਹੀਲ ਡਰਾਈਵ ਤਕਨਾਲੋਜੀ ਸਾਰੇ ਚਾਰ ਪਹੀਆਂ ਨੂੰ ਪਾਵਰ ਦਿੰਦੀ ਹੈ। SUV ਸਿਰਫ 5.9 ਸਕਿੰਟਾਂ ਵਿੱਚ 100 kmph ਦੀ ਰਫਤਾਰ ਫੜ ਲੈਂਦੀ ਹੈ। ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਤੋਂ ਇਲਾਵਾ ਇਸ ਕਾਰ ਨੂੰ ਬਹੁਤ ਖਾਸ ਬਣਾਇਆ ਜਾਵੇਗਾ ਕਿਉਂਕਿ ਇਸ ਦੇ ਸਿਰਫ 50 ਯੂਨਿਟ ਹੀ ਪੇਸ਼ ਕੀਤੇ ਜਾਣਗੇ।


ਲਿਮਿਟੇਸ਼ਨ ਐਡੀਸ਼ਨ Q7 ਦਾ ਬਾਹਰੀ ਲੁਕ ਵੀ ਬੇਹੱਦ ਖਾਸ ਹੈ। SUV ‘ਚ ਨਵਾਂ ਬੈਰਿਕ ਬ੍ਰਾਊਨ ਕਲਰ ਦਿੱਤਾ ਗਿਆ ਹੈ। ਇਹ ਰੰਗ ਸਿਰਫ ਸੀਮਤ ਐਡੀਸ਼ਨ Q7 ਵਿੱਚ ਉਪਲਬਧ ਹੋਵੇਗਾ। Q7 ਦੇ ਲਿਮਟਿਡ ਐਡੀਸ਼ਨ ਦੀ ਐਕਸ-ਸ਼ੋਰੂਮ ਕੀਮਤ 88.08 ਲੱਖ ਰੁਪਏ ਰੱਖੀ ਗਈ ਹੈ।
ਜੇਕਰ ਇਸਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾ ਇਸ Q7 ਵਿੱਚ ਪੈਨੋਰਾਮਿਕ ਸਨਰੂਫ, 19-ਇੰਚ ਅਲੌਏ ਵ੍ਹੀਲ, 10.1-ਇੰਚ ਟੱਚਸਕਰੀਨ, ਡਿਜੀਟਲ ਡਰਾਈਵਰ ਡਿਸਪਲੇਅ, ਓਲੁਫਸਨ ਸਟੀਰੀਓ ਸਿਸਟਮ, ਮੈਮੋਰੀ ਫੰਕਸ਼ਨ ਨਾਲ ਪਾਵਰਡ ਸੀਟ, ਏਅਰ ਪਿਊਰੀਫਾਇਰ, 30 ਸ਼ੇਡਜ਼ ਵਾਲੀ ਅੰਬੀਨਟ ਲਾਈਟਿੰਗ ਵਰਗੀਆਂ ਕਈ ਵਿਸ਼ੇਸ਼ਤਾਵਾਂ ਹਨ। ਇਸ ਤੋਂ ਇਲਾਵਾ ਇਸ ਵਿਚ ਅੱਠ ਏਅਰਬੈਗ, 360 ਡਿਗਰੀ ਕੈਮਰਾ ਅਤੇ ਲੇਨ ਡਿਪਾਰਚਰ ਚੇਤਾਵਨੀ ਸਿਸਟਮ ਜਿਹੇ ਕਈ ਫੀਚਰਸ ਦਿੱਤੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

SGPC ਦੇ ਮੁੱਖ ਸਕੱਤਰ ਦੇ OSD ਤੋਂ ਲੰਬੀ ਪੁੱਛਗਿੱਛ, 4 ਘੰਟੇ ਚੱਲਿਆ ਸਿਲਸਿਲਾ

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ...

 ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ

ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਆਪਣੇ ਕ੍ਰਿਕਟ ਕਰੀਅਰ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ।...

ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਫੌਜੀ ਜਹਾਜ਼ ਕਰੈਸ਼, 32 ਲੋਕਾਂ ਦੀ ਮੌਤ

ਨਾਈਜੀਰੀਆ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਹੈ।...

ਚੰਡੀਗੜ੍ਹ ‘ਚ ‘ਧਰਮ ਯੁੱਧ ਮੋਰਚੇ’ ਦੇ ਆਗੂਆਂ ਦੀ CM ਨਾਲ ਮੀਟਿੰਗ, ਪੰਥਕ ਮਸਲਿਆਂ ‘ਤੇ ਹੋਈ ਚਰਚਾ

ਬਟਾਲਾ ‘ਚ ਚੱਲ ਰਹੇ ‘ਧਰਮ ਯੁੱਧ ਮੋਰਚੇ’ ਦੇ ਆਗੂ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ...

‘ਜੋ ਕੱਲ੍ਹ ਤੱਕ ਨਾਲ ਘੁੰਮਦੇ ਸੀ…’, Mad Sandhu ਦੇ ਭਰਾ ਨੇ ਰੋਂਦਿਆਂ ਦੱਸੀ ਹਕੀਕਤ

ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਮਸ਼ਹੂਰ...

2000 ਨੌਜਵਾਨਾਂ ਨੂੰ ਲੈ ਕੇ ਪੱਗੜੀ ਸੰਭਾਲ ਯਾਤਰਾ ਕੱਢਣਗੇ ਚਰਨਜੀਤ ਚੰਨੀ!

ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਚੰਨੀ 2000 ਨੌਜਵਾਨਾਂ ਨੂੰ ਲੈ ਕੇ ਪੰਜਾਬ ਵਿਚ...

ਹਾਈਕੋਰਟ ਦੇ CBI ਜਾਂਚ ਹੁਕਮਾਂ ਖ਼ਿਲਾਫ਼ SC ਪਹੁੰਚੀ ਮਾਨ ਸਰਕਾਰ

ਪੰਜਾਬ ਸਰਕਾਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਡੀਜੀਪੀ ਨੂੰ ਲਿਖੇ ਪੱਤਰ ਸਬੰਧੀ ਪੰਜਾਬ...

ਬੇਅਦਬੀ ਕਾਨੂੰਨ ਨੂੰ ਲੈ ਕੇ ਅਹਿਮ ਮੀਟਿੰਗ ਅੱਜ, ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਕਰੇਗੀ ਵਿਚਾਰ

ਪੰਜਾਬ ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਅੱਜ ਬੇਅਦਬੀ ਸੋਧ ਕਾਨੂੰਨ ਨੂੰ ਲੈ ਕੇ...

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...