June 7, 2026, 7:19 pm
----------- Advertisement -----------
HomeNewsEntertainment'ਬਿੱਗ ਬੌਸ' 16 ਦਾ ਧਮਾਕੇਦਾਰ ਪ੍ਰੋਮੋ ਹੋਇਆ ਰਿਲੀਜ਼, ਇਸ ਵਾਰ ਬਿੱਗ ਬੌਸ...

‘ਬਿੱਗ ਬੌਸ’ 16 ਦਾ ਧਮਾਕੇਦਾਰ ਪ੍ਰੋਮੋ ਹੋਇਆ ਰਿਲੀਜ਼, ਇਸ ਵਾਰ ਬਿੱਗ ਬੌਸ ਖੁਦ ਖੇਡਣਗੇ ਗੇਮ

Published on

----------- Advertisement -----------

ਨਵੀਂ ਦਿੱਲੀ: ਦਰਸ਼ਕਾਂ ਨੂੰ ਵਿਵਾਦਤ ਸ਼ੋਅ ‘ਬਿੱਗ ਬੌਸ 16’ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਆਖਿਰਕਾਰ ‘ਬਿੱਗ ਬੌਸ 16’ ਦਾ ਪ੍ਰੋਮੋ ਵੀਡੀਓ ਰਿਲੀਜ਼ ਹੋ ਗਿਆ ਹੈ। ਸਲਮਾਨ ਖਾਨ ਦਾ ਫਰਸਟ ਲੁੱਕ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਬਿੱਗ ਬੌਸ 16 ਦੇ ਘਰ ਦੀ ਇੱਕ ਝਲਕ ਵੀ ਦੇਖਣ ਨੂੰ ਮਿਲੀ ਹੈ। ਇਸ ਪ੍ਰੋਮੋ ਵੀਡੀਓ ਦੇ ਜ਼ਰੀਏ ਪ੍ਰਸ਼ੰਸਕਾਂ ਨੇ ‘ਬਿੱਗ ਬੌਸ 16’ ਦੀ ਥੀਮ ਨੂੰ ਲੈ ਕੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ‘ਬਿੱਗ ਬੌਸ 16’ ਦਾ ਪ੍ਰੋਮੋ ਬਹੁਤ ਜ਼ਬਰਦਸਤ ਅਤੇ ਡਰਾਉਣਾ ਹੈ। ਵੀਡੀਓ ‘ਚ ਸ਼ੋਅ ਦੇ ਹੋਸਟ ਅਤੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਬਿੱਗ ਬੌਸ ਦੇ ਘਰ ਦਾ ਵੇਰਵਾ ਦੇ ਰਹੇ ਹਨ। ਹਾਲਾਂਕਿ ਉਸਦੇ ਸ਼ਬਦ ਡਰਾਉਣੇ ਹਨ, ਕਿਉਂਕਿ ਸ਼ੋਅ ਵਿੱਚ ਸਭ ਕੁਝ ਉਲਟਾ ਹੋਣ ਵਾਲਾ ਹੈ। ਬਿੱਗ ਬੌਸ 16 ਦੇ ਇਸ ਪ੍ਰੋਮੋ ਨੂੰ ਦੇਖ ਕੇ ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਆਂ ਦੇ ਹੋਸ਼ ਉੱਡ ਜਾਣਗੇ।

ਇਹ ਪ੍ਰੋਮੋ ਵੀਡੀਓ ਸ਼ੋਅ ਨੂੰ ਲੈ ਕੇ ਉਤਸੁਕਤਾ ਵਧਾ ਰਿਹਾ ਹੈ। ਬਿੱਗ ਬੌਸ 16 ਦੇ ਨਵੇਂ ਪ੍ਰੋਮੋ ਨੂੰ ਵੇਖਣ ਤੋਂ ਬਾਅਦ ਜਿੱਥੇ ਇੱਕ ਪਾਸੇ ਦਰਸ਼ਕ ਇਹ ਜਾਨਣਾ ਚਾਹੁੰਦੇ ਹਨ ਕਿ ਸ਼ੋਅ ਵਿੱਚ ਨਵਾਂ ਕੀ ਹੋਣ ਵਾਲਾ ਹੈ। ਬਿੱਗ ਬੌਸ ਖ਼ੁਦ ਕਿਵੇਂ ਗੇਮ ਖੇਡਣਗੇ, ਉਥੇ ਹੀ ਇਸ ਪ੍ਰੋਮੋ ਦੀ ਵੀਡੀਓ ਵਿੱਚ ਕੁਝ ਪਲ ਅਜਿਹੇ ਵੀ ਸਨ ਜਿਸ ਨੇ ਸਿਡਨਾਜ਼ ਫੈਨਜ਼ ਨੂੰ ਭਾਵੁਕ ਕਰ ਦਿੱਤਾ। ਦੱਸ ਦਈਏ ਕਿ ਬਿੱਗ ਬੌਸ 16 ਦੀ ਪ੍ਰੋਮੋ ਵੀਡੀਓ ਦੇ ਵਿੱਚ ਬਿੱਗ ਬੌਸ ਦੇ ਪਿਛਲੇ 15 ਸੀਜ਼ਨ ਦੀ ਝਲਕ ਵਿਖਾਈ ਗਈ ਹੈ। ਇਸ ਵਿੱਚ ਬਿੱਗ ਬੌਸ ਦੇ ਪੁਰਾਣੇ ਪ੍ਰਤੀਭਾਗੀਆਂ ਦੀ ਝਲਕ ਵੀ ਵਿਖਾਈ ਗਈ ਹੈ, ਜਿਨ੍ਹਾਂ ਵਿੱਚ ਗੌਹਰ ਖ਼ਾਨ, ਸ਼ਿਲਪਾ ਸ਼ਿੰਦੇ, ਹਿਨਾ ਖ਼ਾਨ, ਤਨੀਸ਼ਾ ਮੁਖਰਜ਼ੀ ਅਤੇ ਸਿਧਾਰਧ ਸ਼ੁਕਲਾ ਤੇ ਸ਼ਹਿਨਾਜ਼ ਦੀ ਝਲਕ ਵੇਖਣ ਨੂੰ ਮਿਲੀ। ਫੈਨਜ਼ ਇਸ ਪ੍ਰੋਮੋ ਨੂੰ ਸ਼ੇਅਰ ਕਰ ਰਹੇ ਹਨ। ਰਿਪੋਰਟ ਮੁਤਾਬਕ ਸ਼ੋਅ ਬਿੱਗ ਬੌਸ ਸੀਜ਼ਨ 16,8 ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ...

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...