ਗੋਆ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਦਿਗੰਬਰ ਕਾਮਤ ਅਤੇ ਵਿਰੋਧੀ ਧਿਰ ਦੇ ਨੇਤਾ ਮਾਈਕਲ ਲੋਬੋ ਸਮੇਤ ਅੱਠ ਕਾਂਗਰਸੀ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।ਸਾਰੇ ਵਿਧਾਇਕ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਨਾਲ ਵਿਧਾਨ ਸਭਾ ਪਹੁੰਚੇ ਅਤੇ ਕਾਂਗਰਸ ਤੋਂ ਵੱਖ ਹੋਣ ਲਈ ਸਪੀਕਰ ਰਮੇਸ਼ ਤਵਕਰ ਨੂੰ ਪੱਤਰ ਸੌਂਪਿਆ। ਇਸ ਤੋਂ ਤੁਰੰਤ ਬਾਅਦ ਗੋਆ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਦਾਨੰਦ ਤਨਾਵੜੇ ਨੇ ਸਾਰੇ ਵਿਧਾਇਕਾਂ ਨੂੰ ਭਾਜਪਾ ‘ਚ ਸ਼ਾਮਲ ਕਰਵਾਇਆ।
ਕਾਂਗਰਸ ਛੱਡਣ ਵਾਲੇ ਵਿਧਾਇਕਾਂ ਵਿੱਚ ਗੋਆ ਦੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ, ਮਾਈਕਲ ਲੋਬੋ, ਦੇਲੀਆ ਲੋਬੋ, ਕੇਦਾਰ ਨਾਇਕ, ਰਾਜੇਸ਼ ਫਲਦੇਸਾਈ, ਅਲੈਕਸੋ ਸਕ੍ਰਿਯਾ, ਸੰਕਲਪ ਅਮੋਲਕਰ ਅਤੇ ਰੋਡੋਲਫੋ ਫਰਨਾਂਡੀਜ਼ ਸ਼ਾਮਲ ਹਨ। ਜ਼ਿਕਰਯੋਗ ਹੈ ਕਿ 40 ਸੀਟਾਂ ਵਾਲੀ ਗੋਆ ਵਿਧਾਨ ਸਭਾ ਵਿੱਚ ਭਾਜਪਾ ਦੇ 20 ਵਿਧਾਇਕ ਸਨ। ਜਦਕਿ ਕਾਂਗਰਸ ਕੋਲ 11 ਸੀਟਾਂ ਸਨ। ਕਾਂਗਰਸ ਦੇ ਅੱਠ ਵਿਧਾਇਕਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਕੋਲ ਵਿਧਾਨ ਸਭਾ ਵਿੱਚ ਸਿਰਫ਼ ਤਿੰਨ ਸੀਟਾਂ ਰਹਿ ਗਈਆਂ ਹਨ। ਇਸ ਦੇ ਨਾਲ ਹੀ ਭਾਜਪਾ ਦੀ ਗਿਣਤੀ 28 ਹੋ ਗਈ ਹੈ।
----------- Advertisement -----------
ਗੋਆ ‘ਚ ਕਾਂਗਰਸ ਨੂੰ ਵੱਡਾ ਝਟਕਾ, 8 ਵਿਧਾਇਕ ਭਾਜਪਾ ‘ਚ ਸ਼ਾਮਲ
Published on
----------- Advertisement -----------
----------- Advertisement -----------












