June 6, 2026, 2:41 pm
----------- Advertisement -----------
HomeNewsEntertainmentਜੈਕਲੀਨ-ਨੋਰਾ ਤੋਂ ਬਾਅਦ ਮਨੀ ਲਾਂਡਰਿੰਗ ਮਾਮਲੇ 'ਚ ਜੁੜਿਆ ਨਿੱਕੀ ਤੰਬੋਲੀ ਦਾ ਨਾਂ,...

ਜੈਕਲੀਨ-ਨੋਰਾ ਤੋਂ ਬਾਅਦ ਮਨੀ ਲਾਂਡਰਿੰਗ ਮਾਮਲੇ ‘ਚ ਜੁੜਿਆ ਨਿੱਕੀ ਤੰਬੋਲੀ ਦਾ ਨਾਂ, ED ਨੇ ਖੋਲ੍ਹੇ ਕਈ ਰਾਜ਼

Published on

----------- Advertisement -----------

ਨਵੀਂ ਦਿੱਲੀ: ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਦਾ ਮਾਮਲਾ ਵੱਖਰਾ ਰੁਖ਼ ਅਖਤਿਆਰ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਰਫ ਜੈਕਲੀਨ ਫਰਨਾਂਡੀਜ਼ ਜਾਂ ਨੋਰਾ ਫਤੇਹੀ ਹੀ ਨਹੀਂ ਬਲਕਿ ਚਾਰ ਹੋਰ ਅਭਿਨੇਤਰੀਆਂ ਸੁਕੇਸ਼ ਚੰਦਰਸ਼ੇਖਰ ਨੂੰ ਮਿਲਣ ਲਈ ਜੇਲ ਗਈਆਂ ਸਨ। ਖਬਰਾਂ ਮੁਤਾਬਕ ਇਨ੍ਹਾਂ ਚਾਰਾਂ ਸੁੰਦਰੀਆਂ ‘ਚ ਬਿੱਗ ਬੌਸ ਫੇਮ ਨਿੱਕੀ ਤੰਬੋਲੀ ਦਾ ਨਾਂ ਵੀ ਸ਼ਾਮਲ ਹੈ। ਇੰਨਾ ਹੀ ਨਹੀਂ ਉਸ ਨੇ ਕਈ ਖੁਲਾਸੇ ਵੀ ਕੀਤੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਨੇ ਦਾਅਵਾ ਕੀਤਾ ਹੈ ਕਿ ਨਾ ਸਿਰਫ਼ ਜੈਕਲੀਨ ਅਤੇ ਨੋਰਾ ਬਲਕਿ ਚਾਰ ਹੋਰ ਅਭਿਨੇਤਰੀਆਂ ਜੇਲ੍ਹ ਵਿੱਚ ਸੁਕੇਸ਼ ਚੰਦਰਸ਼ੇਖਰ ਤੱਕ ਪਹੁੰਚੀਆਂ ਸਨ।

ਉਨ੍ਹਾਂ ਚਾਰ ਅਭਿਨੇਤਰੀਆਂ ਦੇ ਨਾਂ ਹਨ ਨਿੱਕੀ ਤੰਬੋਲੀ, ਚਾਹਤ ਖੰਨਾ, ਸੋਫੀਆ ਸਿੰਘ ਅਤੇ ਆਰੂਸ਼ਾ ਪਾਟਿਲ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿੰਕੀ ਇਰਾਨੀ ਨੇ ਇਨ੍ਹਾਂ ਚਾਰਾਂ ਦੀ ਮੁਲਾਕਾਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਹੀ ਕਰਵਾਈ ਸੀ। ਈਡੀ ਦੀ ਚਾਰਜਸ਼ੀਟ ‘ਚ ਖੁਲਾਸਾ ਹੋਇਆ ਹੈ ਕਿ ਸੁਕੇਸ਼ ਦੀ ਸਹਿਯੋਗੀ ਪਿੰਕੀ ਈਰਾਨੀ ਨੇ ਚਾਰ ਅਭਿਨੇਤਰੀਆਂ ਨੂੰ ਸੁਕੇਸ਼ ਦੇ ਵੱਖ-ਵੱਖ ਨਾਂ ਦਿੱਤੇ ਸਨ। ਇੰਨਾ ਹੀ ਨਹੀਂ ਪਿੰਕੀ ਨੇ ਇਨ੍ਹਾਂ ਅਭਿਨੇਤਰੀਆਂ ਨੂੰ ਗੁਚੀ, ਐੱਲ.ਵੀ. ਬੈਗ, ਵਰਸੇਸ ਘੜੀ ਵਰਗੇ ਕਈ ਮਹਿੰਗੇ ਤੋਹਫੇ ਅਤੇ ਪੈਸੇ ਵੀ ਦਿੱਤੇ ਸਨ।ਤਿਹਾੜ ਜੇਲ ‘ਚ ਉਨ੍ਹਾਂ ਨਾਲ ਮੁਲਾਕਾਤ ਦੀ ਗੱਲ ਨੂੰ ਗਲਤ ਦੱਸਿਆ ਗਿਆ ਹੈ। ‘ਬਿੱਗ ਬੌਸ’ ਫੇਮ ਨਿੱਕੀ ਤੰਬੋਲੀ ਨੇ ਆਪਣੇ ਬਿਆਨ ‘ਚ ਖੁਲਾਸਾ ਕੀਤਾ ਹੈ ਕਿ ਪਿੰਕੀ ਇਰਾਨੀ ਨੇ ਉਸ ਨੂੰ ਸੁਕੇਸ਼ ਚੰਦਰਸ਼ੇਖਰ ਦਾ ਨਾਂ ‘ਸ਼ੇਖਰ’ ਕਿਹਾ ਸੀ।

ਉਸਨੇ ਇਹ ਵੀ ਦੱਸਿਆ ਕਿ ਪਿੰਕੀ ਇਰਾਨੀ ਨੇ ਸੁਕੇਸ਼ ਨੂੰ ਇੱਕ ਦੱਖਣ ਭਾਰਤੀ ਫਿਲਮ ਨਿਰਮਾਤਾ ਅਤੇ ਦੋਸਤ ਵਜੋਂ ਪੇਸ਼ ਕੀਤਾ ਸੀ। ਈਡੀ ਨੇ ਚਾਰਜਸ਼ੀਟ ਵਿੱਚ ਦੱਸਿਆ ਹੈ ਕਿ ਤੰਬੋਲੀ ਤਿਹਾੜ ਜੇਲ੍ਹ ਵਿੱਚ ਮੁਲਜ਼ਮ ਸੁਕੇਸ਼ ਚੰਦਰਸ਼ੇਖਰ ਨਾਲ ਦੋ ਵਾਰ ਮੁਲਾਕਾਤ ਕਰ ਚੁੱਕੇ ਹਨ। ਪਹਿਲੀ ਮੁਲਾਕਾਤ ਅਪ੍ਰੈਲ 2018 ਵਿੱਚ ਹੋਈ ਸੀ। ਸੁਕੇਸ਼ ਚੰਦਰਸ਼ੇਖਰ ਨੇ ਇਸ ਮੁਲਾਕਾਤ ਨੂੰ ਕਰਵਾਉਣ ਲਈ ਪਿੰਕੀ ਇਰਾਨੀ ਨੂੰ 10 ਲੱਖ ਰੁਪਏ ਦਿੱਤੇ, ਜਿਸ ਵਿੱਚੋਂ ਪਿੰਕੀ ਇਰਾਨੀ ਨੇ ਨਿੱਕੀ ਨੂੰ ਡੇਢ ਲੱਖ ਰੁਪਏ ਨਕਦ ਦਿੱਤੇ। ਇਸ ਮੁਲਾਕਾਤ ਦੇ ਦੋ-ਤਿੰਨ ਹਫ਼ਤਿਆਂ ਬਾਅਦ ਨਿੱਕੀ ਅਤੇ ਸੁਕੇਸ਼ ਫਿਰ ਮਿਲੇ। ਇਸ ਮੁਲਾਕਾਤ ਦੌਰਾਨ ਅਭਿਨੇਤਰੀ ਨੂੰ 2 ਲੱਖ ਰੁਪਏ ਨਕਦ ਅਤੇ ਗੁਚੀ ਬੈਗ ਦਿੱਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...