October 28, 2026, 4:18 am
----------- Advertisement -----------
HomeNewsHealthਅਚਾਨਕ ਬਲੱਡ ਪ੍ਰੈਸ਼ਰ ਘੱਟਣ 'ਤੇ ਤੁਰੰਤ ਖਾਓ ਇਹ 4 ਚੀਜ਼ਾਂ

ਅਚਾਨਕ ਬਲੱਡ ਪ੍ਰੈਸ਼ਰ ਘੱਟਣ ‘ਤੇ ਤੁਰੰਤ ਖਾਓ ਇਹ 4 ਚੀਜ਼ਾਂ

Published on

----------- Advertisement -----------

ਘੱਟ ਬਲੱਡ ਪ੍ਰੈਸ਼ਰ ਇੱਕ ਅਜਿਹੀ ਸਥਿਤੀ ਨੂੰ ਦਰਸਾਉਂਦਾ ਹੈ ਜਦੋਂ ਨਾੜੀਆਂ ਵਿੱਚ ਬਲੱਡ ਪ੍ਰੈਸ਼ਰ ਆਮ ਨਾਲੋਂ ਘੱਟ ਹੋ ਜਾਂਦਾ ਹੈ। ਨਾੜੀਆਂ ਵਿਚ ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਕਈ ਹਿੱਸਿਆਂ ਵਿਚ ਲੋੜੀਂਦੀ ਮਾਤਰਾ ਵਿਚ ਖੂਨ ਨਹੀਂ ਪਹੁੰਚ ਪਾਉਂਦਾ। ਚੱਕਰ ਆਉਣੇ ਅਤੇ ਬੇਹੋਸ਼ੀ ਨੂੰ ਆਮ ਤੌਰ ‘ਤੇ ਘੱਟ ਬਲੱਡ ਪ੍ਰੈਸ਼ਰ ਦੇ ਮੁੱਖ ਲੱਛਣ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਇਹ ਲੱਛਣ ਉਦੋਂ ਜ਼ਿਆਦਾ ਮਹਿਸੂਸ ਹੁੰਦੇ ਹਨ ਜਦੋਂ ਵਿਅਕਤੀ ਲੇਟਣ ਜਾਂ ਬੈਠਣ ਤੋਂ ਬਾਅਦ ਅਚਾਨਕ ਖੜ੍ਹਾ ਹੋ ਜਾਂਦਾ ਹੈ। ਘੱਟ ਬਲੱਡ ਪ੍ਰੈਸ਼ਰ ਸਰੀਰ ਵਿੱਚ ਖੂਨ ਦੀ ਮਾਤਰਾ ਘੱਟ ਹੋਣ, ਦਿਲ ਦੇ ਕੁਝ ਰੋਗ ਅਤੇ ਕੁਝ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰਨ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਨੂੰ ਵਧਾਇਆ ਜਾ ਸਕਦਾ ਹੈ।
ਕਾਫੀ
ਜਦੋਂ ਲੋਕ ਲੰਬੇ ਸਮੇਂ ਤੱਕ ਭੋਜਨ ਨਹੀਂ ਖਾਂਦੇ, ਤਾਂ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਤੁਹਾਨੂੰ ਤੁਰੰਤ ਕੌਫੀ ਪੀ ਲੈਣੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਮੌਜੂਦ ਕੈਫੀਨ ਬੀਪੀ ਨੂੰ ਵਧਾ ਕੇ ਆਮ ਕਰ ਦੇਵੇਗਾ ਅਤੇ ਤੁਹਾਨੂੰ ਤੁਰੰਤ ਆਰਾਮ ਮਿਲੇਗਾ।
ਨਮਕ
ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਨਮਕ ਜ਼ਰੂਰ ਖਾਣਾ ਚਾਹੀਦਾ ਹੈ। ਤੁਸੀਂ ਇਸ ਨੂੰ ਨਿੰਬੂ ਪਾਣੀ ਜਾਂ ਕਿਸੇ ਵੀ ਸਲਾਦ ਆਦਿ ਦੇ ਨਾਲ ਮਿਲਾ ਕੇ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਤੁਰੰਤ ਊਰਜਾ ਮਿਲੇਗੀ।
ਬਦਾਮ
ਬਦਾਮ ਦੇ ਫਾਇਦਿਆਂ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨਾਲ ਲੋਅ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਸੀਂ ਰਾਤ ਨੂੰ ਪਾਣੀ ‘ਚ ਕੁਝ ਬਦਾਮ ਉਬਾਲ ਲਓ ਅਤੇ ਇਸ ਨੂੰ ਠੰਡਾ ਕਰਕੇ ਪੀਸ ਲਓ ਅਤੇ ਖਾਓ ਅਤੇ ਪਾਣੀ ਵੀ ਪੀਓ। ਇਸ ਨਾਲ ਬੀਪੀ ਨਾਰਮਲ ਹੋ ਜਾਵੇਗਾ।
ਪਾਣੀ
ਜੇਕਰ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਹੈ ਤਾਂ ਇਸ ਨਾਲ ਵੀ ਬਲੱਡ ਪ੍ਰੈਸ਼ਰ ਘੱਟ ਹੋ ਸਕਦਾ ਹੈ। ਆਮ ਤੌਰ ‘ਤੇ ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਰੋਜ਼ਾਨਾ ਘੱਟੋ-ਘੱਟ 2-3 ਲੀਟਰ ਪਾਣੀ ਪੀਣਾ ਚਾਹੀਦਾ ਹੈ। ਸਰੀਰ ਨੂੰ ਹਾਈਡਰੇਟ ਰੱਖਣ ਲਈ ਤੁਹਾਨੂੰ ਨਾਰੀਅਲ ਜਾਂ ਨਿੰਬੂ ਪਾਣੀ ਵੀ ਜ਼ਰੂਰ ਪੀਣਾ ਚਾਹੀਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਸ਼ਹੂਰ ਕ੍ਰਾਈਮ ਸ਼ੋਅ ‘CID’ ਤੇ ‘ਆਹਟ’ ਦੇ ਨਿਰਮਾਤਾ ਬੀ.ਪੀ. ਸਿੰਘ ਦਾ ਦਿਹਾਂਤ, ਹਾਰਟ ਅਟੈਕ ਨਾਲ ਗਈ ਜਾਨ

ਮਸ਼ਹੂਰ ਕ੍ਰਾਈਮ ਸ਼ੋਅ “ਸੀਆਈਡੀ” ਦੇ ਨਿਰਮਾਤਾ, ਬ੍ਰਿਜੇਂਦਰ ਪਾਲ ਸਿੰਘ, ਜਿਨ੍ਹਾਂ ਨੂੰ ਬੀਪੀ ਸਿੰਘ ਵਜੋਂ...

ਪਟਿਆਲਾ ਦੇ 28 ਵਾਰਡਾਂ ’ਚ ਮੁੜ ਹੋਣਗੀਆਂ ਚੋਣਾਂ

 ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ...

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਅੱਜ ਹੋਵੇਗਾ ਆਗਾਜ਼: CM ਮਾਨ ਨੇ ਸਾਰੇ ਖਿਡਾਰੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਇਤਿਹਾਸਕ “ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026” ਅੱਜ ਪੰਜਾਬ ਦੇ ਹਾਕੀ ਹੱਬ ਜਲੰਧਰ...

ਲਖਨਊ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਪਿਤਾ, ਪੁੱਤ ਅਤੇ ਚਾਚੇ ਦਾ ਕਤਲ

ਲਖਨਊ ਵਿੱਚ ਦਿਨ-ਦਿਹਾੜੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ...

ਰਾਜਬੀਰ ਘੁੰਮਣ ਵੱਲੋਂ ਮਜੀਠੀਆ ਨੂੰ ਕਾਨੂੰਨੀ ਨੋਟਿਸ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਵੱਲੋਂ ਸ਼੍ਰੋਮਣੀ ਅਕਾਲੀ...

ਲੰਡਨ ਵਿਚ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿਚ ਪੰਜਾਬੀ ਨੂੰ ਉਮਰ ਕੈਦ

ਲੰਡਨ ਦੀ ਓਲਡ ਬੇਲੀ ਅਦਾਲਤ ਨੇ ਪੰਜਾਬੀ ਮੂਲ ਦੇ 24 ਸਾਲਾ ਦੀਪਕ ਸੰਧੂ ਨੂੰ...

ਅੰਮ੍ਰਿਤਸਰ ਦੇ ਚੀਤੇ ਕਲਾਂ ‘ਚ ਤਾਬੜਤੋੜ ਫਾਇਰਿੰਗ, AAP ਸਰਪੰਚ ਦੇ ਪੁੱਤਰ ਦੀ ਮੌਤ, ਦੋਸਤ ਜ਼ਖ਼ਮੀ!

ਅੰਮ੍ਰਿਤਸਰ ਵਿੱਚ ਸੋਮਵਾਰ ਰਾਤ ਨੂੰ ਆਮ ਆਦਮੀ ਪਾਰਟੀ (ਆਪ) ਦੇ ਇੱਕ ਸਰਪੰਚ ਦੇ ਪੁੱਤਰ...

ਨਿਵੇਸ਼ਕਾਂ ਨੂੰ ਵੱਡਾ ਝਟਕਾ! ਸੋਨਾ-ਚਾਂਦੀ ਤੇ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ

ਦੀਵਾਲੀ ਤੋਂ ਪਹਿਲਾਂ ਭਾਰਤੀ ਸ਼ੇਅਰ ਬਾਜ਼ਾਰ ਅਤੇ ਸੋਨਾ-ਚਾਂਦੀ ਵਿੱਚ ਵੱਡੀ ਗਿਰਾਵਟ ਆਈ ਹੈ। ਸ਼ੇਅਰ...

ਪੰਜਾਬ ਵਿਧਾਨ ਸਭਾ ਵਿੱਚ ਅੱਜ ਦਰਿਆਈ ਪਾਣੀਆਂ ਦੀ ਗੱਲ, ਅਖੀਰਲੇ ਦਿਨ ਪੇਸ਼ 5 ਸਰਕਾਰੀ ਮਤੇ

 (ਮੰਗਲਵਾਰ) ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਇਹ 'ਆਪ' ਸਰਕਾਰ ਦੇ...