ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਵੀਰਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇਲੈਕਟ੍ਰਿਕ ਬੱਸ ਦਾ ਏਸੀ ਫਟ ਗਿਆ। ਇਸ ਹਾਦਸੇ ‘ਚ ਇਕ ਮੁਲਾਜ਼ਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੋ ਗੰਭੀਰ ਜ਼ਖਮੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਮਿੰਨੀ ਬਾਈਪਾਸ ਨੇੜੇ ਸਵੇਰੇ ਕਰੀਬ 11.45 ਵਜੇ ਵਾਪਰਿਆ। ਇੱਥੇ ਬੱਸ ਨੂੰ ਚਾਰਜ ਲਗਾਇਆ ਜਾ ਰਿਹਾ ਸੀ। ਬੱਸ ਦੇ ਅੰਦਰ ਏਸੀ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਸੀ। ਤਿੰਨ ਮੁਲਾਜ਼ਮ ਏਸੀ ਦਾ ਕੰਪ੍ਰੈਸ਼ਰ ਖੋਲ੍ਹ ਕੇ ਨਾਈਟ੍ਰੋਜਨ ਗੈਸ ਭਰ ਰਹੇ ਸਨ। ਇਸ ਦੌਰਾਨ ਅਚਾਨਕ ਕੰਪ੍ਰੈਸ਼ਰ ਫਟਣ ਕਾਰਨ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਦੌਰਾਨ ਕੰਮ ਕਰ ਰਹੇ ਮਜ਼ਦੂਰ ਕਈ ਮੀਟਰ ਦੂਰ ਜਾ ਡਿੱਗੇ।
ਇਸ ਭਿਆਨਕ ਹਾਦਸੇ ਵਿਚ ਵਿਜੇ ਨਾਂ ਦੇ ਮੁਲਾਜ਼ਮ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਏਸੀ ਟੈਕਨੀਸ਼ੀਅਨ ਨਰਿੰਦਰ ਕੁਮਾਰ, ਸਰਵਿਸ ਇੰਜਨੀਅਰ ਬਬਲੂ ਵੀ ਜ਼ਖ਼ਮੀ ਹੋਏ ਹਨ। ਇੰਨਾ ਹੀ ਨਹੀਂ ਬੱਸ ਦੇ ਪੁਰਜ਼ੇ ਦੂਰ-ਦੂਰ ਤੱਕ ਜਾ ਡਿੱਗੇ। ਹਾਦਸੇ ਦੀ ਸੂਚਨਾ ਮਿਲਣ ‘ਤੇ ਡੀਐਮ ਸ਼ਿਵਕਾਂਤ ਦਿਵੇਦੀ ਸਮੇਤ ਕਈ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
----------- Advertisement -----------
ਯੂ.ਪੀ: ਸਰਕਾਰੀ ਇਲੈਕਟ੍ਰਿਕ ਬੱਸ ਦੇ AC ‘ਚ ਧਮਾਕਾ, 1 ਦੀ ਮੌਤ
Published on
----------- Advertisement -----------
----------- Advertisement -----------












