September 10, 2026, 7:20 am
----------- Advertisement -----------
HomeNewsEntertainmentਮਨੀ ਲਾਂਡਰਿੰਗ ਕੇਸ: ਨੋਰਾ ਫਤੇਹੀ ਹੀ ਨਹੀਂ, ਬਲਕਿ ਨਿੱਕੀ ਤੰਬੋਲੀ ਵੀ ਸੁਕੇਸ਼...

ਮਨੀ ਲਾਂਡਰਿੰਗ ਕੇਸ: ਨੋਰਾ ਫਤੇਹੀ ਹੀ ਨਹੀਂ, ਬਲਕਿ ਨਿੱਕੀ ਤੰਬੋਲੀ ਵੀ ਸੁਕੇਸ਼ ਤੋਂ ਲੈ ਚੁੱਕੀ ਹੈ ਮਹਿੰਗੇ ਤੋਹਫੇ

Published on

----------- Advertisement -----------

ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ ‘ਚ ਇਕ ਤੋਂ ਬਾਅਦ ਇਕ ਬਾਲੀਵੁੱਡ ਅਭਿਨੇਤਰੀਆਂ ਫਸਦੀਆਂ ਜਾ ਰਹੀਆਂ ਹਨ। ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਤੋਂ ਬਾਅਦ ਹੁਣ ਬਿੱਗ ਬੌਸ ਫੇਮ ਨਿੱਕੀ ਤੰਬੋਲੀ ਵੀ ਰਾਡਾਰ ‘ਤੇ ਆ ਗਈ ਹੈ। ਦੋਸ਼ ਹੈ ਕਿ ਨਿੱਕੀ ਨੇ ਸੁਕੇਸ਼ ਤੋਂ ਕਈ ਮਹਿੰਗੇ ਤੋਹਫੇ ਵੀ ਲਏ ਸਨ। ਜਾਂਚ ਵਿੱਚ ਜੈਕਲੀਨ ਨੇ ਇਹ ਵੀ ਕਿਹਾ ਸੀ ਕਿ ਉਸ ਤੋਂ ਇਲਾਵਾ ਹੋਰ ਮਸ਼ਹੂਰ ਹਸਤੀਆਂ ਨੇ ਵੀ ਤੋਹਫ਼ੇ ਲਏ ਸਨ। EOW ਨੇ ਵੀ ਸ਼ੁੱਕਰਵਾਰ ਨੂੰ ਨਿੱਕੀ ਤੰਬੋਲੀ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਨਿੱਕੀ EOW ਦਫਤਰ ਪਹੁੰਚੀ। ਇਥੇ ਅਦਾਕਾਰਾ ਕੋਲੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਮੀਡੀਆ ਰਿਪੋਰਟਸ ਦੇ ਮੁਤਾਬਕ ਬੀਤੇ ਦਿਨ ਨੌਰਾ ਫ਼ਤੇਹੀ ਕੋਲੋਂ ਪੁੱਛਗਿੱਛ ਮਗਰੋਂ ਇਹ ਗੱਲ ਸਾਹਮਣੇ ਆਈ ਸੀ ਕਿ ਠੱਗ ਸੁਕੇਸ਼ ਚੰਦਰਸ਼ੇਖਰ ਨੇ ਮਹਿਜ਼ ਬੀ-ਟਾਊਨ ਦੀਆਂ ਵੱਡੀਆਂ ਅਭਿਨੇਤਰੀਆਂ ਨੂੰ ਹੀ ਨਹੀਂ ਸਗੋਂ ਛੋਟੀਆਂ ਅਦਾਕਾਰਾਂ ਅਤੇ ਮਾਡਲਾਂ ਨੂੰ ਵੀ ਮਹਿੰਗੇ ਤੋਹਫੇ ਦਿੱਤੇ ਸਨ।

ਇਨ੍ਹਾਂ ਵਿੱਚ ਨਿੱਕੀ ਤੰਬੋਲੀ ਅਤੇ ਚਾਹਤ ਖੰਨਾ ਦਾ ਨਾਂਅ ਵੀ ਸਾਹਮਣੇ ਆਇਆ ਹੈ। ਈਡੀ ਦੇ ਮੁਤਾਬਕ ਨਿੱਕੀ ਤੰਬੋਲੀ ‘ਤੇ ਦੋਸ਼ ਹੈ ਕਿ ਸੁਕੇਸ਼ ਨੇ ਅਭਿਨੇਤਰੀ ਨੂੰ ਕਈ ਮਹਿੰਗੇ ਤੋਹਫੇ ਵੀ ਦਿੱਤੇ ਹਨ। ਇੱਕ ਰਿਪੋਰਟ ਮੁਤਾਬਕ ED ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਨਿੱਕੀ ਤੰਬੋਲੀ ਦਾ ਨਾਮ ਵੀ ਸ਼ਾਮਿਲ ਹੈ। ਈਡੀ ਦੀ ਚਾਰਜਸ਼ੀਟ ਦੇ ਮੁਤਾਬਕ ਸੁਕੇਸ਼ ਨੇ ਨਿੱਕੀ ਨੂੰ 3.5 ਲੱਖ ਰੁਪਏ ਨਕਦ ਅਤੇ ਇੱਕ ਗੁਚੀ ਬੈਗ ਗਿਫ਼ਟ ਕੀਤਾ ਸੀ। ਜੈਕਲੀਨ ਫਰਨਾਂਡੀਜ਼ ਅਤੇ ਨੌਰਾ ਫਤੇਹੀ ਤੋਂ ਇਲਾਵਾ ਮਨੀ ਲਾਂਡਰਿੰਗ ਕੇਸ ਵਿੱਚ ਨਿੱਕੀ ਤੰਬੋਲੀ, ਚਾਹਤ ਖੰਨਾ, ਸੋਫੀਆ ਸਿੰਘ ਅਤੇ ਆਰੂਸ਼ਾ ਪਾਟਿਲ ਨੇ ਸੁਕੇਸ਼ ਨਾਲ ਉਸ ਸਮੇਂ ਮੁਲਾਕਾਤ ਕੀਤੀ ਜਦੋਂ ਉਹ ਜੇਲ੍ਹ ਵਿੱਚ ਸੀ। ਇਹ ਸਾਰੇ ਸੁਕੇਸ਼ ਦੀ ਸਹਿਯੋਗੀ ਪਿੰਕੀ ਇਰਾਨੀ ਰਾਹੀਂ ਉਸ ਨੂੰ ਮਿਲਣ ਲਈ ਤਿਹਾੜ ਜੇਲ੍ਹ ਗਏ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...