ਤਿਉਹਾਰਾਂ ਦੇ ਸੀਜ਼ਨ ਚ ਵਾਹਨਾਂ ‘ਤੇ ਆਫਰ ਮਿਲਣ ਦਾ ਇੰਤਜ਼ਾਰ ਕਰ ਰਹੇ ਗਾਹਕਾਂ ਨੂੰ Hero MotoCorp ਨੇ ਵੱਡਾ ਝਟਕਾ ਦਿੱਤਾ ਹੈ। ਜੇਕਰ ਤੁਸੀਂ ਇਸ ਸੀਜ਼ਨ ‘ਚ ਹੀਰੋ ਮੋਟੋਕਾਰਪ ਬਾਈਕ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪਵੇਗੀ। ਹੀਰੋ ਮੋਟੋਕਾਰਪ ਨੇ ਆਪਣੇ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਭਾਰਤ ‘ਚ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੰਪਨੀ ਨੇ ਵੱਡਾ ਕਦਮ ਚੁੱਕਿਆ ਹੈ। ਕੰਪਨੀ ਨੇ ਇਹ ਫੈਸਲਾ ਮੰਦੀ ਦੇ ਪ੍ਰਭਾਵਾਂ ਤੋਂ ਬਚਣ ਲਈ ਲਿਆ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ, ਕੰਪਨੀ ਨੇ ਆਪਣੀਆਂ ਬਾਈਕਸ ਦੀਆਂ ਕੀਮਤਾਂ ‘ਚ 1000 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਸ ਸਾਲ ਕੰਪਨੀ ਨੇ ਤੀਜੀ ਵਾਰ ਕੀਮਤਾਂ ਵਧਾਈਆਂ ਹਨ। ਇਸ ਤੋਂ ਪਹਿਲਾਂ ਹੀਰੋ ਮੋਟੋਕਾਰਪ ਨੇ ਜਨਵਰੀ ਅਤੇ ਜੁਲਾਈ ‘ਚ ਬਾਈਕਸ ਦੀਆਂ ਕੀਮਤਾਂ ‘ਚ ਵਾਧਾ ਕੀਤਾ ਸੀ। ਇਨ੍ਹਾਂ ਤਿੰਨਾਂ ਵਾਧੇ ਨੂੰ ਮਿਲਾ ਕੇ ਕੰਪਨੀ ਨੇ ਇਸ ਸਾਲ ਹੁਣ ਤੱਕ ਆਪਣੀਆਂ ਬਾਈਕਸ ਦੀ ਕੀਮਤ ‘ਚ 6 ਹਜ਼ਾਰ ਰੁਪਏ ਤੱਕ ਦਾ ਵਾਧਾ ਕੀਤਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਲਾਗਤ ਵਧਣ ਕਾਰਨ ਕੀਮਤ ਵਧਾਉਣ ਦਾ ਫੈਸਲਾ ਲਿਆ ਹੈ। ਆਟੋ ਮਾਹਿਰਾਂ ਦਾ ਕਹਿਣਾ ਹੈ ਕਿ ਸਪਲਾਈ ਚੇਨ ਦੀਆਂ ਸਮੱਸਿਆਵਾਂ ਅਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਟੋ ਸੈਕਟਰ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਇਸ ਕਾਰਨ ਆਟੋ ਕੰਪਨੀਆਂ ਦਾ ਮੁਨਾਫਾ ਘਟ ਰਿਹਾ ਹੈ, ਜਿਸ ਤੋਂ ਬਚਣ ਲਈ ਉਹ ਲਗਾਤਾਰ ਕੀਮਤਾਂ ਵਿਚ ਵਾਧਾ ਕਰ ਰਹੀਆਂ ਹਨ।
----------- Advertisement -----------
Discount ਦੀ ਉਡੀਕ ਕਰ ਰਹੇ ਗਾਹਕਾਂ ਨੂੰ ਝਟਕਾ! ਹੀਰੋ ਮੋਟੋਕਾਰਪ ਦੇ ਮੋਟਰਸਾਈਕਲਾਂ ਦੀ ਵਧੀ ਕੀਮਤ
Published on
----------- Advertisement -----------
----------- Advertisement -----------












