ਭਾਰ ਘਟਾਉਣ ਦੇ ਬਹੁਤ ਸਾਰੇ ਤਰੀਕੇ ਹਨ, ਇਸਦੇ ਲਈ ਕੁਝ ਲੋਕ ਜਿੰਮ ਵਿੱਚ ਸਖਤ ਮਿਹਨਤ ਕਰਦੇ ਹਨ ਅਤੇ ਕੁਝ ਭੋਜਨ ਛੱਡ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮੋਟਾਪਾ ਘਟਾਉਣ ਲਈ, ਖਾਣਾ ਛੱਡਣਾ ਅਤੇ ਜਿੰਮ ਜਾਣ ਨਾਲੋਂ ਇਹ ਬਿਹਤਰ ਹੈ ਕਿ ਤੁਸੀਂ ਕੀ ਖਾਓ ਅਤੇ ਕਦੋਂ ਖਾਣਾ ਹੈ। ਅਜਿਹਾ ਕਰਨ ਨਾਲ ਤੁਹਾਡਾ ਭਾਰ ਜਲਦੀ ਘੱਟ ਜਾਵੇਗਾ ਅਤੇ ਤੁਸੀਂ ਵੀ ਤੰਦਰੁਸਤ ਰਹੋਗੇ।

ਚੁਕੰਦਰ : ਚੁਕੰਦਰ ਦਾ ਇਸਤੇਮਾਲ ਜ਼ਿਆਦਾਤਰ ਲੋਕ ਸਲਾਦ ਦੇ ਤੌਰ ‘ਤੇ ਕਰਦੇ ਹਨ, ਕੁਝ ਲੋਕ ਇਸ ਦਾ ਜੂਸ ਵੀ ਪੀਂਦੇ ਹਨ। ਇਹ ਲਾਲ ਰੰਗ ਦਾ ਫਲ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਚੁਕੰਦਰ ਇਕ ਅਜਿਹਾ ਫਲ ਹੈ ਜੋ ਹਰ ਮੌਸਮ ‘ਚ ਆਸਾਨੀ ਨਾਲ ਮਿਲ ਜਾਂਦਾ ਹੈ। ਜ਼ਿਆਦਾਤਰ ਲੋਕ ਸਰੀਰ ‘ਚ ਖੂਨ ਦੀ ਘਾਟ ਪੂਰੀ ਕਰਨ ਲਈ ਇਸ ਦਾ ਸੇਵਨ ਕਰਦੇ ਹਨ ਪਰ ਖੂਨ ਵਧਾਉਣ ਤੋਂ ਇਲਾਵਾ ਚੁਕੰਦਰ ਖਾਣ ਨਾਲ ਵਾਲਾਂ ਦੀ ਚਮਕ ਵੱਧਣ ਸਮੇਤ ਸਰੀਰ ਨੂੰ ਕਈ ਫ਼ਾਇਦੇ ਮਿਲਦੇ ਹਨ। ਵਿਟਾਮਿਨਸ, ਖਨਿਜ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਸਲਫਰ, ਕਲੋਰੀਨ ਅਤੇ ਆਇਰਨ ਵਰਗੇ ਤੱਤਾਂ ਨਾਲ ਭਰਪੂਰ ਚੁਕੰਦਰ ਦਾ ਸੇਵਨ ਹੈਲਥੀ ਹਾਰਟ, ਸ਼ੂਗਰ ਅਤੇ ਭਾਰ ਘਟਾਉਣ ‘ਚ ਮਦਦਗਾਰ ਹੈ। ਅੱਜ ਅਸੀਂ ਤੁਹਾਨੂੰ ਚੁਕੰਦਰ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ…

ਹੱਡੀਆਂ ਅਤੇ ਗੁਰਦੇ ਲਈ ਫ਼ਾਇਦੇਮੰਦ
ਚੁਕੰਦਰ ‘ਚ ਮੌਜੂਦ ਖਣਿਜ ਤੱਤ ਜਿਵੇਂ ਪੋਟਾਸ਼ੀਅਮ ਅਤੇ ਮੈਗਨੀਜ਼ ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਕਰੇ
ਚੁਕੰਦਰ ‘ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ, ਜੋ ਸਰੀਰ ‘ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ ‘ਚ ਬਦਲ ਜਾਂਦੇ ਹਨ। ਇਹ ਬੀ. ਪੀ. ਨੂੰ ਕੰਟਰੋਲ ‘ਚ ਰੱਖਦੇ ਹਨ।
ਵਾਲਾਂ ਲਈ ਫ਼ਾਇਦੇਮੰਦ
ਚੁਕੰਦਰ ਦੇ ਰਸ ਨੂੰ ਮਹਿੰਦੀ ‘ਚ ਮਿਲਾ ਕੇ ਲਗਾਉਣ ਨਾਲ ਨਾ ਸਿਰਫ਼ ਵਾਲਾਂ ‘ਚ ਚਮਕ ਆਉਂਦੀ ਹੈ ਸਗੋਂ ਵਾਲਾਂ ਨੂੰ ਕੁਦਰਤੀ ਹਾਈਲਾਈਟ ਵੀ ਕੀਤੇ ਜਾਂਦੇ ਹਨ।
ਸਿਕਰੀ ਤੋਂ ਦੇਵੇ ਛੁਟਕਾਰਾ
ਚੁਕੰਦਰ ਦੇ ਰਸ ‘ਚ ਸਿਰਕਾ ਮਿਲਾ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਸਿਰ ‘ਤੇ ਲਗਾਓ। ਫਿਰ ਸਵੇਰੇ ਉੱਠ ਕੇ ਵਾਲਾਂ ਨੂੰ ਧੋ ਲਵੋ। ਹਫ਼ਤੇ ‘ਚ 2 ਵਾਰ ਅਜਿਹਾ ਕਰਨ ਨਾਲ ਵਾਲਾਂ ਦੀ ਸਿਕਰੀ ਦੂਰ ਹੋ ਜਾਵੇਗੀ।

ਸ਼ੂਗਰ ਨੂੰ ਕੰਟਰੋਲ ਕਰੇ
ਚੁਕੰਦਰ ਖਾਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਸ਼ੂਗਰ ਦੇ ਮਰੀਜ਼ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਬਜ਼ ਨੂੰ ਕਰੇ ਦੂਰ
ਜੇਕਰ ਤੁਹਾਨੂੰ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਗਾਜਰ ਅਤੇ ਚੁਕੰਦਰ ਦਾ ਰਸ ਮਿਲਾ ਕੇ ਦਿਨ ‘ਚ ਦੋ ਵਾਰ ਪੀਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਵੇਗੀ।












