ਅੱਜਕੱਲ ਛੋਟੀ ਉਮਰ ਵਿੱਚ ਹੀ ਵਾਲ ਸਫੇਦ ਹੋਣ ਲੱਗਦੇ ਹਨ। ਹਾਲਾਂਕਿ, ਇਸਦੇ ਕਈ ਕਾਰਨ ਹਨ ਜਿਵੇ ਕਿ ਤਣਾਅ ਭਰੀ ਜ਼ਿੰਦਗੀ, ਵਾਲਾਂ ਦੀ ਸਹੀ ਦੇਖਭਾਲ ਨਾ ਕਰਨ ਅਤੇ ਪੋਸ਼ਣ ਦੀ ਕਮੀ ਕਾਰਨ ਵੀ ਵਾਲ ਸਫੇਦ ਹੋਣ ਲੱਗਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਸਫੇਦ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਘਰੇਲੂ ਤਰੀਕੇ ਅਪਣਾਉਂਦੇ ਹਨ। ਅਜਿਹੇ ‘ਚ ਆਂਵਲਾ ਤੁਹਾਡੀ ਮਦਦ ਕਰ ਸਕਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਂਵਲੇ ਦੀ ਵਰਤੋਂ ਕਿਵੇਂ ਕਰ ਸਕਦੇ ਹੋ
ਆਂਵਲੇ ਦਾ ਸਿੱਧਾ ਸੇਵਨ ਕਰਨਾ ਇਸ ਦੇ ਫਾਇਦੇ ਲੈਣ ਦਾ ਸਭ ਤੋਂ ਆਸਾਨ ਤਰੀਕਾ ਹੈ। ਇਹ ਤੁਹਾਡੇ ਸਰੀਰ ਅਤੇ ਵਾਲਾਂ ਨੂੰ ਅੰਦਰੋਂ ਪੋਸ਼ਣ ਅਤੇ ਮਜ਼ਬੂਤ ਬਣਾਉਂਦਾ ਹੈ। ਇਸਦਾ ਸੇਵਨ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਆਂਵਲੇ ਦਾ ਸੇਵਨ ਕਰੋ, ਇਸ ਨਾਲ ਤੁਹਾਡੇ ਵਾਲ ਕਾਲੇ ਹੋਣ ਦੇ ਨਾਲ-ਨਾਲ ਸਰੀਰ ਨੂੰ ਵੀ ਫਾਇਦਾ ਹੋਵੇਗਾ।
ਆਂਵਲਾ ਹੇਅਰ ਪੈਕ
ਵਾਲਾਂ ‘ਚ ਤੁਸੀਂ ਆਂਵਲੇ ਦੀ ਵਰਤੋਂ ਹੇਅਰ ਪੈਕ ਦੇ ਤੌਰ ‘ਤੇ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਆਂਵਲੇ ਦੇ ਪਾਊਡਰ ਜਾਂ ਆਂਵਲੇ ਨੂੰ ਪੀਸ ਕੇ ਇਸ ਦੀ ਵਰਤੋਂ ਕਰ ਸਕਦੇ ਹੋ।ਹੁਣ ਇਸ ਨੂੰ ਨਾਰੀਅਲ ਦੇ ਤੇਲ ਵਿਚ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਨੂੰ ਸਿਰ ਦੀ ਚਮੜੀ ‘ਤੇ ਲਗਾਓ।
ਆਂਵਲਾ ਅਤੇ ਮਹਿੰਦੀ
ਮਹਿੰਦੀ ਵਾਲਾਂ ਨੂੰ ਕੁਦਰਤੀ ਰੰਗ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ। ਇਸ ਨੂੰ ਲਗਾਉਣ ਲਈ ਮਹਿੰਦੀ ਵਿਚ ਆਂਵਲਾ ਪਾਊਡਰ ਮਿਲਾਓ ਅਤੇ ਇਸ ਮਿਸ਼ਰਣ ਨੂੰ ਆਪਣੇ ਵਾਲਾਂ ‘ਤੇ ਲਗਾਓ, ਇਸ ਪੇਸਟ ਨੂੰ ਲਗਾਉਣ ਨਾਲ ਤੁਹਾਡੇ ਵਾਲ ਚਮਕਦਾਰ ਅਤੇ ਮਜ਼ਬੂਤ ਬਣ ਜਾਣਗੇ।
----------- Advertisement -----------
ਆਂਵਲੇ ਦੀ ਇਨ੍ਹਾਂ ਤਰੀਕਿਆਂ ਨਾਲ ਕਰੋ ਵਰਤੋਂ, ਸਫੇਦ ਵਾਲਾਂ ਦੀ ਸੱਮਸਿਆ ਤੋਂ ਤੁਰੰਤ ਮਿਲੇਗਾ ਛੁਟਕਾਰਾ
Published on
----------- Advertisement -----------
----------- Advertisement -----------












