ਇਕ ਅਕਤੂਬਰ ਤੋਂ ਮੋਬਾਈਲ ਇੰਟਰਨੈੱਟ 5ਜੀ ਸੇਵਾ ਸ਼ੁਰੂ ਕੀਤੀ ਗਈ ਹੈ। ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਕਈ ਸ਼ਹਿਰਾਂ ‘ਚ 5ਜੀ ਕਨੈਕਟੀਵਿਟੀ ਸ਼ੁਰੂ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ (IMC 2022) ਦੇ 6ਵੇਂ ਸੰਸਕਰਨ ਵਿੱਚ 5G ਸੇਵਾ ਦੀ ਸ਼ੁਰੂਆਤ ਕੀਤੀ। ਏਅਰਟੈੱਲ ਭਾਰਤ ਵਿੱਚ 5ਜੀ ਸੇਵਾ ਸ਼ੁਰੂ ਕਰਨ ਵਾਲੀ ਪਹਿਲੀ ਕੰਪਨੀ ਹੈ। ਭਾਰਤੀ ਏਅਰਟੈੱਲ ਨੇ ਕੱਲ੍ਹ ਯਾਨੀ 1 ਅਕਤੂਬਰ ਤੋਂ ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ ਵਿੱਚ 5ਜੀ ਸੇਵਾ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਨੇ 1 ਅਕਤੂਬਰ ਤੋਂ ਦੇਸ਼ ਦੇ ਜਿਨ੍ਹਾਂ ਅੱਠ ਸ਼ਹਿਰਾਂ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਹੈ ਇਹਨਾਂ ਵਿੱਚ ਦਿੱਲੀ, ਮੁੰਬਈ, ਵਾਰਾਣਸੀ, ਬੈਂਗਲੁਰੂ, ਚੇਨਈ, ਹੈਦਰਾਬਾਦ, ਸਿਲੀਗੁੜੀ ਅਤੇ ਕੋਲਕਾਤਾ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ‘ਚ ਰੋਲਆਊਟ ਦੇ ਨਾਲ ਹੀ ਲੋਕਾਂ ਦੇ ਫੋਨ ‘ਚ 5ਜੀ ਸਿਗਨਲ ਵੀ ਆ ਰਿਹਾ ਹੈ।
ਜੇਕਰ 5ਜੀ ਪਲਾਨ ਦੀ ਕੀਮਤ ਦੀ ਗੱਲ ਕਰੀਏ ਤਾਂ ਅਜੇ ਤੱਕ ਕੰਪਨੀ ਨੇ 5ਜੀ ਪਲਾਨ ਦੀ ਕੀਮਤ ਨੂੰ ਲੈ ਕੇ ਕੋਈ ਅੰਤਿਮ ਜਾਣਕਾਰੀ ਨਹੀਂ ਦਿੱਤੀ ਹੈ। ਰਿਪੋਰਟਸ ਮੁਤਾਬਿਕ ਏਅਰਟੈੱਲ ਦੇ ਪਲਾਨ 4ਜੀ ਵਰਗੇ ਨਹੀਂ ਹੋਣਗੇ। ਏਅਰਟੈੱਲ ਦੇ 5ਜੀ ਪਲਾਨ ਦੀ ਕੀਮਤ 4ਜੀ ਤੋਂ 15 ਫੀਸਦੀ ਜ਼ਿਆਦਾ ਹੋ ਸਕਦੀ ਹੈ।
----------- Advertisement -----------
ਜਾਣੋ,ਕਿਹੜੇ ਸ਼ਹਿਰਾਂ ‘ਚ ਸਭ ਤੋਂ ਪਹਿਲਾਂ ਮਿਲੇਗੀ 5G ਸੇਵਾ ਅਤੇ ਕਿੰਨੀ ਹੋਵੇਗੀ 5G ਪਲਾਨ ਦੀ ਕੀਮਤ
Published on
----------- Advertisement -----------
----------- Advertisement -----------












