ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਦੀ ਤਬੀਅਤ ਐਤਵਾਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੁਲਾਇਮ ਸਿੰਘ ਨੂੰ ਆਕਸੀਜਨ ਦਾ ਪੱਧਰ ਘੱਟ ਹੋਣ ਕਾਰਨ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਹੈ। ਡਾਕਟਰ ਨਰੇਸ਼ ਤ੍ਰੇਹਨ ਅਤੇ ਡਾਕਟਰ ਸੁਸ਼ੀਲਾ ਕਟਾਰੀਆ ਮੁਲਾਇਮ ਸਿੰਘ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
ਅਖਿਲੇਸ਼ ਯਾਦਵ ਆਪਣੇ ਪਿਤਾ ਦੀ ਖਰਾਬ ਸਿਹਤ ਦੀ ਖਬਰ ਮਿਲਦੇ ਹੀ ਲਖਨਊ ਤੋਂ ਦਿੱਲੀ ਲਈ ਰਵਾਨਾ ਹੋ ਗਏ।ਮੁਲਾਇਮ ਸਿੰਘ ਯਾਦਵ ਦਾ ਪਿਛਲੇ ਕਈ ਦਿਨਾਂ ਤੋਂ ਮੇਦਾਂਤਾ ‘ਚ ਇਲਾਜ ਚੱਲ ਰਿਹਾ ਹੈ। ਮੁਲਾਇਮ ਸਿੰਘ ਦੇ ਗ੍ਰਹਿ ਜ਼ਿਲ੍ਹੇ ਸੈਫ਼ਈ ਤੋਂ ਉਨ੍ਹਾਂ ਦੇ ਕਰੀਬੀ ਅਤੇ ਪੂਰਾ ਪਰਿਵਾਰ ਦਿੱਲੀ ਲਈ ਰਵਾਨਾ ਹੋ ਗਿਆ ਹੈ। ਮੁਲਾਇਮ ਇਸ ਸਮੇਂ 82 ਸਾਲ ਦੇ ਹਨ।
----------- Advertisement -----------
ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਸਿਹਤ ਵਿਗੜੀ, ਆਈਸੀਯੂ ‘ਚ ਕੀਤਾ ਸ਼ਿਫਟ
Published on
----------- Advertisement -----------
----------- Advertisement -----------











