September 3, 2026, 9:26 am
----------- Advertisement -----------
HomeNewsLatest Newsਆਨਲਾਈਨ ਲੂਡੋ ਖੇਡਦਿਆ ਬਿਹਾਰ ਦੀ ਕੁੜੀ ਨੂੰ ਹੋਇਆ ਯੂ.ਪੀ ਦੇ ਮੁੰਡੇ ਨਾਲ...

ਆਨਲਾਈਨ ਲੂਡੋ ਖੇਡਦਿਆ ਬਿਹਾਰ ਦੀ ਕੁੜੀ ਨੂੰ ਹੋਇਆ ਯੂ.ਪੀ ਦੇ ਮੁੰਡੇ ਨਾਲ ਪਿਆਰ, ਪੜੋ ਲੋਕਾਂ ਦੇ ਹੰਗਾਮੇ ਬਾਅਦ ਕਿੰਝ ਚੜ੍ਹਿਆ ਪਰਵਾਨ

Published on

----------- Advertisement -----------

ਬਿਹਾਰ ਦੀ ਇੱਕ ਲੜਕੀ ਨੂੰ ਆਨਲਾਈਨ ਲੂਡੋ ਖੇਡਦੇ ਹੋਏ ਯੂਪੀ ਦੇ ਇੱਕ ਨੌਜਵਾਨ ਨਾਲ ਪਿਆਰ ਹੋ ਗਿਆ ਅਤੇ ਗੱਲ ਵਿਆਹ ਤੱਕ ਪਹੁੰਚ ਗਈ। ਫਿਰ ਕੀ ਸੀ, ਕੁੜੀ ਸਭ ਕੁਝ ਛੱਡ ਕੇ ਸੱਤ ਜਨਮਾਂ ਦਾ ਸਾਥ ਦੇਣ ਅਤੇ ਵਿਆਹ ਕਰਵਾਉਣ ਲਈ ਮੁੰਡੇ ਕੋਲ ਪਹੁੰਚ ਗਈ। ਇੱਥੇ ਦੋਵਾਂ ਨੇ ਭਾਰੀ ਹੰਗਾਮੇ ਦਰਮਿਆਨ ਵਿਆਹ ਕਰਵਾ ਲਿਆ।
ਮਾਮਲਾ ਬਿਹਾਰ ਦੇ ਮੁਜ਼ੱਫਰਪੁਰ ਦਾ ਹੈ। ਇੱਥੇ ਰਹਿਣ ਵਾਲੀ ਇੱਕ ਕੁੜੀ ਆਨਲਾਈਨ ਲੂਡੋ ਖੇਡਦੀ ਸੀ। ਇਸ ਦੌਰਾਨ ਉਸਦੀ ਮੁਲਾਕਾਤ ਯੂਪੀ ਦੇ ਪ੍ਰਤਾਪਗੜ੍ਹ ਦੇ ਗੋਪਾਲਪੁਰ ਦੇ ਇੱਕ ਲੜਕੇ ਨਾਲ ਹੋਈ। ਦੋਵੇਂ ਲੂਡੋ ਖੇਡਦੇ ਹੋਏ ਪਿਆਰ ਵਿੱਚ ਪੈ ਗਏ ਅਤੇ ਮੋਬਾਈਲ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ। ਹੌਲੀ-ਹੌਲੀ ਗੱਲ ਵਿਆਹ ਅਤੇ ਇਕੱਠੇ ਰਹਿਣ ਦੇ ਵਾਅਦਿਆਂ ਤੱਕ ਪਹੁੰਚ ਗਈ। ਇਸ ਤੋਂ ਬਾਅਦ ਦੋਹਾਂ ਨੇ ਨਵਰਾਤਰੀ ‘ਚ ਅਸ਼ਟਮੀ ਵਾਲੇ ਦਿਨ ਵਿਆਹ ਕਰਨ ਦਾ ਫੈਸਲਾ ਕੀਤਾ।
ਮੁੰਡੇ ਦੀ ਪ੍ਰੇਮਿਕਾ ਸਭ ਕੁਝ ਛੱਡ ਕੇ ਇਕੱਲੀ ਪ੍ਰਤਾਪਗੜ੍ਹ ਆ ਗਈ। ਉਹ ਲੜਕੇ ਨੂੰ ਮਿਲੀ ਅਤੇ ਦੋਵੇਂ ਵਿਆਹ ਕਰਨ ਲਈ ਬੇਲਹਾ ਦੇਵੀ ਮੰਦਰ ਪਹੁੰਚੇ। ਉਥੇ ਮੌਜੂਦ ਲੋਕਾਂ ਨੂੰ ਜਦੋਂ ਸ਼ੱਕ ਹੋਇਆ ਕਿ ਪ੍ਰੇਮੀ ਜੋੜੇ ਦੇ ਨਾਲ ਕੋਈ ਪਰਿਵਾਰ ਨਹੀਂ ਹੈ ਤਾਂ ਉਨ੍ਹਾਂ ਦੋਵਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪਤਾ ਲੱਗਾ ਕਿ ਨੌਜਵਾਨ ਅਤੇ ਲੜਕੀ ਵੱਖ-ਵੱਖ ਧਰਮਾਂ ਨਾਲ ਸਬੰਧਤ ਹਨ, ਜਿਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਹੰਗਾਮਾ ਹੋ ਗਿਆ।
ਹੰਗਾਮਾ ਵਧਦਾ ਦੇਖ ਪੁਲਸ ਵੀ ਮੰਦਰ ਪਹੁੰਚੀ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ ਤੇ ਗੱਲ ਬਾਤ ਕੀਤੀ ਫੋਨ ਲੜਕੀ ਦੀ ਮਾਂ ਨੇ ਚੁੱਕਿਆ, ਜਿਸ ਤੋਂ ਬਾਅਦ ਪੁਲਸ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਇੱਥੇ ਮੰਦਰ ‘ਚ ਇਕ ਨੌਜਵਾਨ ਨਾਲ ਵਿਆਹ ਹੋ ਰਿਹਾ ਹੈ। ਇਸ ਤੋਂ ਬਾਅਦ ਮਾਂ ਨੇ ਕਿਹਾ, ਉਸ ਦੀ ਬੇਟੀ ਬਾਲਗ ਹੈ ਅਤੇ ਪ੍ਰਤਾਪਗੜ੍ਹ ਦੇ ਨੌਜਵਾਨਾਂ ਨਾਲ ਪਿਆਰ ਕਰਦੀ ਹੈ। ਉਸ ਨੂੰ ਇਸ ਵਿਆਹ ‘ਤੇ ਕੋਈ ਇਤਰਾਜ਼ ਨਹੀਂ ਹੈ। ਲੜਕੀ ਦੀ ਮਾਂ ਦਾ ਜਵਾਬ ਸੁਣ ਕੇ ਭੀੜ ਸ਼ਾਂਤ ਹੋ ਗਈ, ਜਿਸ ਤੋਂ ਬਾਅਦ ਮੰਦਰ ਦੇ ਪਰਿਸਰ ‘ਚ ਦੋਹਾਂ ਦਾ ਵਿਆਹ ਹੋਇਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨ ਮੋਰਚੇ ਕਾਰਨ ਕਿਹੜੇ ਰਸਤੇ ਬੰਦ ਅਤੇ ਡਾਇਵਰਟ; ਪੜ੍ਹੋ ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ

 ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ 'ਤੇ ਲੱਗੇ ਕਿਸਾਨ ਮੋਰਚੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ...

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ ਦੇ ਇਲਾਜ ਲਈ ਖੜਕਾਇਆ ਹਾਈਕੋਰਟ ਦਾ ਬੂਹਾ

ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੀਆਂ ਅੱਖਾਂ ਦੇ ਇਲਾਜ ਲਈ...

ਕੈਨੇਡਾ ‘ਚ ਭਾਰਤੀਆਂ ਲਈ ਖੁਸ਼ਖਬਰੀ, UPI ਤੋਂ ਪੈਸਾ ਭੇਜਣਾ ਹੋਵੇਗਾ ਤੇਜ਼ ਤੇ ਸਸਤਾ

ਕੈਨੇਡਾ ਅਤੇ ਭਾਰਤ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਮਜ਼ਬੂਤ ​​ਆਰਥਿਕ ਸਬੰਧ ਹਨ। ਇਹ ਰਿਸ਼ਤਾ...

ਹੁੱਕਾ ਬਾਰਾਂ ‘ਤੇ ਲੱਗੀ ਪੂਰੀ ਤਰ੍ਹਾਂ ਪਾਬੰਦੀ, DC ਨੇ ਜਾਰੀ ਕੀਤੇ ਹੁਕਮ

ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਪਹਿਲੀ ਵਾਰ ਵੋਟਰ ਬਣਨ ਦਾ ਮੌਕਾ, 12 ਸਤੰਬਰ ਤੱਕ ਕਰੋ ਅਰਜ਼ੀ

18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ 1 ਅਕਤੂਬਰ 2026 ਤੱਕ 18 ਸਾਲ...

DA ਮਾਮਲੇ ‘ਚ ਸੁਪਰੀਮ ਕੋਰਟ ਪਹੁੰਚੀ ਮਾਨ ਸਰਕਾਰ, ਹਾਈਕੋਰਟ ਦੇ ਫ਼ੈਸਲੇ ਨੂੰ ਦਿੱਤੀ ਚੁਣੌਤੀ

ਪੰਜਾਬ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 3 ਅਗਸਤ ਦੇ ਮਹਿੰਗਾਈ ਭੱਤੇ...

ਪਰਾਲੀ ਦੀ ਖੇਤ ਵਿੱਚ ਅਤੇ ਖੇਤ ਤੋਂ ਬਾਹਰ ਸਾਂਭ-ਸੰਭਾਲ ਨੂੰ ਉਤਸ਼ਾਹਤ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 1 ਸਤੰਬਰ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਪਰਾਲੀ...

ਸੈਪਸਿਸ ਨੂੰ ਹਲਕੇ ‘ਚ ਨਾ ਲਓ!,ਕੁਝ ਘੰਟਿਆਂ ‘ਚ ਬਣ ਸਕਦੈ ਜਾਨਲੇਵਾ,ਸਮੇਂ ਸਿਰ ਪਛਾਣ ਹੀ ਬਚਾ ਸਕਦੀ ਜਾਨ

ਚੰਡੀਗੜ੍ਹ, 1 ਸਤੰਬਰ 2026:ਸ਼ੁਰੂਆਤ ਵਿੱਚ ਆਮ ਜਿਹਾ ਲੱਗਣ ਵਾਲਾ ਇਨਫੈਕਸ਼ਨ, ਸੈਪਸਿਸ ਅਤੇ ਸੈਪਟਿਕ ਸ਼ਾਕ...

ਪੰਜਾਬ ‘ਚ 3 ਸਤੰਬਰ ਨੂੰ ਸਕੂਲ-ਕਾਲਜ ਦੀਆਂ ਬੱਸਾਂ ਰਹਿਣਗੀਆਂ ਬੰਦ, ਮੰਗਾਂ ਨੂੰ ਲੈ ਕੇ ਬੱਸ ਆਪ੍ਰੇਟਰ ਕਰਨਗੇ ਮਹਾਪੰਚਾਇਤ

ਪੰਜਾਬ ਵਿੱਚ ਸਕੂਲ ਅਤੇ ਕਾਲਜ ਬੱਸ ਆਪ੍ਰੇਟਰਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ...