ਚੰਡੀਗੜ੍ਹ, 23 ਦਸੰਬਰ 2021 – ਨਸ਼ਾ ਤਸਕਰੀ ਦੇ ਵੱਡੇ ਦੋਸ਼ੀ ਜਗਦੀਸ਼ ਭੋਲਾ ਨੇ ਹੁਣ ਹਾਈਕੋਰਟ ਤੋਂ ਮਨੀ ਲਾਂਡਰਿੰਗ ਮਾਮਲੇ ‘ਚ ਆਪਣੇ ਖਿਲਾਫ ਦਰਜ ਮਾਮਲੇ ‘ਚ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਹਾਈਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਭੋਲਾ ਦੀ ਜ਼ਮਾਨਤ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ।
ਜਗਦੀਸ਼ ਭੋਲਾ ਨੂੰ ਪਹਿਲਾਂ ਹੀ ਨਸ਼ਾ ਤਸਕਰੀ ਅਤੇ ਅਸਲਾ ਐਕਟ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ, ਸਜ਼ਾ ਵਿਰੁੱਧ ਭੋਲਾ ਦੀ ਅਪੀਲ ਹਾਲੇ ਵੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ। ਪਰ ਭੋਲਾ ਖਿਲਾਫ 2013 ‘ਚ ਈ.ਡੀ. ‘ਤੇ ਵੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ, ਜਿਸ ਦਾ ਮਾਮਲਾ ਮੋਹਾਲੀ ਦੀ ਅਦਾਲਤ ‘ਚ ਚੱਲ ਰਿਹਾ ਹੈ। ਇਸ ਮਾਮਲੇ ‘ਚ ਭੋਲਾ ਨੇ ਹੁਣ ਹਾਈਕੋਰਟ ‘ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਤੇ ਹਾਈਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।











